31.1 C
Delhi
Sunday, May 12, 2024
spot_img
spot_img

ਦਿੱਲੀ ਹਾਈ ਕੋਰਟ ਵਿਚ ਗੁਰੂ ਹਰਿਕ੍ਰਿਸ਼ਲ ਪਬਲਿਕ ਸਕੂਲਾਂ ਦੇ ਮਾਮਲੇ ਵਿਚ ਹੋਈ ਕਾਰਵਾਈ ਕਮੇਟੀ ਦੀ ਜਿੱਤ: ਕਾਲਕਾ, ਕਾਹਲੋਂ

ਯੈੱਸ ਪੰਜਾਬ
ਨਵੀਂ ਦਿੱਲੀ, 3 ਜੂਨ 2022:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ 9 ਸਾਲਾਂ ਤੋਂ ਅਸੀਂ ਸੰਗਤ ਤੇ ਸਮੁੱਚੇ ਸਟਾਫ ਨੁੰ ਸਮਝਾਉਣ ਦਾ ਯਤਨ ਕਰ ਰਹੇ ਸੀ ਕਿ ਦਿੱਲੀ ਹਾਈ ਕੋਰਟ ਨੇ ਮੁੱਖ ਦੋਸ਼ੀ ਜਿਹਨਾਂ ਨੇ 2006 ਤੋਂ 2013 ਤੱਕ ਸਟਾਫ ਦਾ ਹੱਕ ਮਾਰਿਆ।

ਇਹਨਾਂ ਨੇ ਸਟਾਫ ਨੁੰ6ਵੇਂ ਤਨਖਾਹ ਕਮਿਸ਼ਨ ਦਾ ਲਾਭ ਨਹੀਂ ਦਿੱਤਾ । ਉਹਨਾਂ ਕਿਹਾ ਕਿ ਵਿਆਜ਼ ਦੀ ਰਾਸ਼ੀ ਮਿਲ ਕੇ ਇਹ ਰਾਸ਼ੀ 150 ਕਰੋੜ ਰੁਪਏ ਦੀ ਦੇਣਦਕਾਰੀ ਹੈ।

ਉਹਨਾਂ ਕਿਹਾ ਕਿ ਅੱਜ ਦੀ ਮੁਹਿੰਮ ਵਿਚ ਸਮੁੱਚੇ ਸਟਾਫ ਨੇ ਮਦਦ ਕੀਤੀ ਤੇ ਸੰਗਤਾਂ ਵੱਲੋਂ ਨਕਾਰੇ ਬੰਦੇ ਪਿੱਛੇ ਕਰ ਦਿੱਤੇ। ਉਹਨਾਂ ਕਿਹਾ ਕਿ ਜਿਹਨਾਂ ਨੇ ਬੇਨਿਯਮੀਆਂ ਕੀਤੀਆਂ, ਚੋਰੀਆਂ ਕੀਤੀਆਂ ਤੇ ਠੱਗੀ ਮਾਰੀਆਂ, ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ।

ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਇਹ ਦਾਅਵਾ ਕਰਦੇ ਸਨ ਕਿ ਜਦੋਂ ਉਸ ਪ੍ਰਧਾਨ ਬਣੇ ਸਨ ਤਾਂ ਨਿਗੂਣੀ ਰਾਸ਼ੀ ਕਮੇਟੀ ਦੇ ਖਾਤੇ ਵਿਚ ਸੀ। ਉਹਨਾਂ ਕਿਹਾ ਕਿ ਇਹ ਵਾਰ ਵਾਰ ਝੂਠ ਬੋਲਦੇ ਰਹੇ ਹਨ। ਉਹਨਾਂ ਨੇ ਸਰਨਾ ਭਰਾਵਾਂ ਨੁੰ ਸਵਾਲ ਕੀਤਾ ਕਿ ਉਹ ਕਿਹੜੇ ਹੱਕ ਨਾਲ ਸਟਾਫ ਨਾਲ ਵਿਤਕਰਾ ਕਰਦੇ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION