37.1 C
Delhi
Friday, May 10, 2024
spot_img
spot_img

ਦਿੱਲੀ ਗੁਰਦੁਆਰਾ ਕਮੇਟੀ ਨਵੇਂ ਸਾਲ ‘ਤੇ 20 ਹਜ਼ਾਰ ਬੂਟੇ ਪ੍ਰਸਾਦ ਦੇ ਰੂਪ ‘ਚ ਵੰਡੇਗੀ

ਨਵੀਂ ਦਿੱਲੀ, 30 ਦਸੰਬਰ, 2019:

ਵਾਤਾਵਰਣ ਸੰਭਾਲ ਦੇ ਹੰਭਲੇ ਤਹਿਤ ਦਿੱਲੀ ਸਿੱਖ ਗੁਰਦੁਆਰ ਪ੍ਰਬੰਧਕ ਕਮੇਟੀ ਨੇ 1 ਜਨਵਰੀ 2020 ਨੂੰ ਸੰਗਤ ਨੂੰ 20 ਹਜ਼ਾਰ ਬੂਟੇ ਪ੍ਰਸਾਦ ਦੇ ਰੂਪ ਵਿਚ ਵੰਡਣ ਦਾ ਫੈਸਲਾ ਕੀਤਾ ਹੈ।

ਇਸ ਬਾਰੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਗੁਰਦੁਆਰਾ ਸੰਸਥਾ ਵਾਤਾਰਵਣ ਸੰਭਾਲ ਪ੍ਰਤੀ ਕੰਮ ਕਰਨ ਲਈ ਵਚਨਬੱਧ ਹੈ।

ਉਹਨਾਂ ਕਿਹਾ ਕਿ ਪਹਿਲਾਂ ਵੀ ਗੁਰਦੁਆਰਾ ਸੰਸਥਾ ਨੇ ਵਾਤਾਵਰਣ ਸੰਭਾਲ ਲਈ ਬੂਟਾ ਪ੍ਰਸਾਦ ਵੰਡਿਆ ਸੀ ਅਤੇ ਵਾਤਾਵਰਣ ਦੀ ਸੰਭਾਲ ਲਈ ਬੂਟੇ ਬਚਾਉਣ ਲਈ ਕੰਮ ਕੀਤਾ ਸੀ। ਉਹਨਾਂ ਹੋਰ ਦੱਸਿਆ ਕਿ ਨਵੀਂ ਪਹਿਲਕਦਮੀ ਲਈ ਹੇਮਕੁੰਟ ਫਾਉਂਡੇਸ਼ਨ ਸਾਡੀ ਮਦਦ ਕਰ ਰਹੀ ਹੈ ਜਿਸਨ ਨਵੇਂ ਸਾਲ ‘ਤੇ 20 ਹਜ਼ਾਰ ਬੂਟੇ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ।

ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਨਾ ਸਿਰਫ ਇਹ ਬੂਟੇ ਲਾਉਣ ਦੀ ਮੁਹਿੰਮ ਦੀ ਹਿੱਸਾ ਬਣੇ ਬਲਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿਚ ਵੀ ਯੋਗਦਾਨ ਪਾਵੇ। ਉਹਨਾਂ ਕਿਹਾ ਕਿ ਪਹਿਲਾਂ ਵੀ ਗੁਰਦੁਆਰਾ ਸੰਸਥਾ ਨੇ ਆਪਣੇ ਅਧੀਨ ਸੰਸਥਾਵਾਂ ਵਿਚ ਪਲਾਸਟਿਕ ‘ਤੇ ਪਾਬੰਦੀ ਲਗਾ ਦਿੱਤੀ ਸੀ।

ਉਹਨਾਂ ਕਿਹਾ ਕਿ ਸਿਰਫ ਪਲਾਸਟਿਕ ‘ਤੇ ਪਾਬੰਦੀ ਹੀ ਨਹੀਂ ਸਗੋਂ ਅਸੀਂ ਵਾਤਾਵਰਣ ਸੰਭਾਲ ਲਈ ਹਰ ਕਦਮ ਚੁੱਕਣ ਵਾਸਤੇ ਤਿਆਰ ਬਰ ਤਿਆਰ ਹਾਂ।

ਉਹਨਾਂ ਕਿਹਾ ਕਿ 1 ਜਨਵਰੀ ਨੂੰ ਬੂਟਾ ਪ੍ਰਸਾਦ ਵੰਡਣ ਦੀ ਮੁਹਿੰਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਵੇਰੇ 9.30 ਵਜੇ ਸ਼ੁਰੂ ਹੋਵੋਗੇ। ਉਹਨਾਂ ਨੇ ਸੰਗਤ ਨੂੰ ਵੱਧ ਚੜ• ਕੇ ਇਸ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION