39 C
Delhi
Sunday, May 5, 2024
spot_img
spot_img

ਦਿੱਲੀ ਕਮੇਟੀ ਯਮੁਨਾ ਕੰਢੇ ਗੁਰਦੁਆਰਾ ਮਜਨੂੰ ਦਾ ਟਿੱਲਾ ਵਿਖ਼ੇ ਸੰਗਤਾਂ ਦੀ ਸਹੂਲਤ ਲਈ ਬਣਾਏਗੀ ਅਸਥੀ ਜਲਪ੍ਰਵਾਹ ਪਲੇਟਫ਼ਾਰਮ

ਯੈੱਸ ਪੰਜਾਬ
ਨਵੀਂ ਦਿੱਲੀ, 13 ਫ਼ਰਵਰੀ, 2022 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੱਤੀ ਹੈ ਕਿ ਡੀ.ਐਸ.ਜੀ.ਐਮ.ਸੀ ਯਮੁਨਾ ਨਦੀ ਦੇ ਕੰਢੇ ’ਤੇ ਗੁਰਦੁਆਰਾ ਮਜਨੂੰ ਦਾ ਟੀਲਾ ਦਿੱਲੀ ਵਿਖੇ ਸੰਗਤ ਦੀ ਸੁਵਿਧਾ ਲਈ ਅਸਥੀ ਜਲਪ੍ਰਵਾਹ ਪਲੇਟਫ਼ਾਰਮ(ਅਸੱਥ ਘਾਟ) ਦੀ ਉਸਾਰੀ ਕਰੇਗੀ ਕਿਉਂਕਿ ਅਸਥੀਆਂ ਦੇ ਜਲਪ੍ਰਵਾਹ ਲਈ ਅਨੁਕੂਲ ਢਾਂਚਾਗਤ ਪਲੇਟਫਾਰਮ ਨਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਦਿੱਲੀ ਦੀ ਸੰਗਤ ਵਿਸ਼ੇਸ਼ ਤੌਰ ’ਤੇ ਗਰੀਬ ਲੋਕ ਜੋ ਅਸਥੀਆਂ ਦੇ ਜਲਪ੍ਰਪਾਹ ਲਈ ਕੀਰਤਪੁਰ ਸਾਹਿਬ/ਹਰਿਦੁਆਰ ਜਾਣ ਦਾ ਖਰਚ ਨਹੀਂ ਚੁਕ ਸਕਦੇ ਉਹ ਗੁਰਦੁਆਰਾ ਮਜਨੂੰ ਦਾ ਟੀਲਾ ਵਿਖੇ ਆਉਣਾ ਪਸੰਦ ਕਰਦੇ ਹਨ। ਮਾਨਸੂਨ ਦੌਰਾਨ ਅਸਥੀ ਜਲਪ੍ਰਵਾਹ ਲਈ ਬਣੇ ਪਲੇਟਫ਼ਾਰਮ ਅਤੇ ਆਲੇ ਦੁਆਲੇ ਦੀ ਥਾਂ ਪਾਣੀ ਨਾਲ ਭਰ ਜਾਂਦੀ ਹੈ ਜਿਸ ਕਰਕੇ ਫ਼ਿਸਲਨ ਕਾਫ਼ੀ ਹੋ ਜਾਂਦੀ ਹੈ ਅਤੇ ਦੁਰਘਟਨਾ ਹੋਣ ਦਾ ਖਤਰਾ ਰਹਿੰਦਾ ਹੈ।

ਇਸ ਲਈ ਡੀ.ਐਸ.ਜੀ.ਐਮ.ਸੀ ਨੇ ਸੰਗਤ ਦੀ ਸੁਵਿਧਾ ਲਈ ਯਮੁਨਾ ਨਦੀ ਕੰਢੇ ਗੁਰਦੁਆਰਾ ਮਜਨੂੰ ਦਾ ਟੀਲਾ ਵਿਖੇ ਅਨੁਕੂਲ ਅਸਥੀ ਜਲਪ੍ਰਵਾਹ ਲਈ ਪਲੇਟਫ਼ਾਰਮ ਉਸਾਰਨ ਦਾ ਫ਼ੈਸਲਾ ਲਿਆ ਹੈ ਜਿਸ ਲਈ ਅਸੀਂ ਦਿੱਲੀ ਸਰਕਾਰ ਦੇ ਪੀਡਬਲਊ ਮੰਤਰੀ ਨੂੰ ਜਰੂਰੀ ਪਰਮਿਸ਼ਨਾਂ ਤੇ ਐਨਓਸੀ ਲਈ ਚਿੱਠੀ ਲਿਖੀ ਹੈ। ਪਲੇਟਫ਼ਾਰਮ ਅਤੇ ਬੈਠਣ ਲਈ ਥਾਂ ਦੀ ਉਸਾਰੀ ਲਈ ਹੋਣ ਵਾਲਾ ਸਾਰਾ ਖਰਚ ਡੀ.ਐਸ.ਜੀ.ਐਮ.ਸੀ ਵੱਲੋਂ ਕੀਤਾ ਜਾਏਗਾ।

ਡੀ.ਐਸ.ਜੀ.ਐਮ.ਸੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਦੀ ਸੰਗਤ ਦੀ ਲੰਬੇ ਸਮੇਂ ਤੋਂ ਮੰਗ ਸੀ ਜਿਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। ਅਸਥੀਆਂ ਦੇ ਜਲਪ੍ਰਵਾਹ ਲਈ ਬਣਾਏ ਜਾਣ ਵਾਲੇ ਪਲੇਟਫ਼ਾਰਮ ਤੋਂ ਇਲਾਵਾ ਯਮੁਨਾ ਨਦੀ ਕੰਢੇ ਬਜੁਰਗਾਂ/ਵਿਕਲਾਂਗਾਂ ਦੇ ਬੈਠਣ ਲਈ ਇੱਕ ਛੋਟਾ ਪਲੇਟਫ਼ਾਰਮ ਵੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਮਿੱਟੀ ਨੂੰ ਕਸ ਕੇ ਰੱਖਣ ਅਤੇ ਰੁੱਖ ਲਗਾ ਕੇ ਮਿੱਟੀ ਦੇ ਕਟਾਵ ਨੂੰ ਰੋਕਣ ਲਈ ਆਸਪਾਸ ਦੇ ਖੇਤਰ ਨੂੰ ਲੈਂਡਸਕੇਪ ਵੀ ਕੀਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION