29.1 C
Delhi
Sunday, May 5, 2024
spot_img
spot_img

ਦਿੱਲੀ ਕਮੇਟੀ ਨੇ ਉੱਤਰਾਖੰਡ ਦੇ ਕਤਲ ਹੋਏ 2 ਭਰਾਵਾਂ ਦੇ ਪਰਿਵਾਰ ਨੂੰ ਦਿੱਤੀ 2 ਲੱਖ ਦੀ ਮਦਦ; ਕਾਤਲਾਂ ਨੂੰ ਫ਼ਾਂਸੀ ਦੁਆਵਾਂਗੇ: ਸਿਰਸਾ

ਯੈੱਸ ਪੰਜਾਬ
ਨਵੀਂ ਦਿੱਲੀ, 25 ਜੂਨ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਤਰਾਖੰਡ ਦੇ ਰੁਦਰਪੁਰ ਵਿਚ ਕਤਲ ਹੋਏ ਦੋ ਭਰਾਵਾਂ ਦੇ ਗਰੀਬ ਪਰਿਵਾਰ ਨੁੰ ਦੋ ਲੱਖ ਰੁਪਏ ਦੀ ਮਾਲੀ ਮਦਦ ਕੀਤੀ ਹੈ ਤੇ ਕਮੇਟੀ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਭਾਵੇਂ ਜਿੰਨੇ ਮਰਜ਼ੀ ਮਹਿੰਗੇ ਵਕੀਲ ਕਰਨੇ ਪੈਣ, ਦੋਵਾਂ ਦੇ ਕਾਤਲ ਨੁੰ ਫਾਂਸੀ ਦੀ ਸਜ਼ਾ ਦੁਆ ਕੇ ਰਹਿਣਗੇ।

ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਰੁਦਰਪੁਰ ਵਿਖੇ ਸਰਦਾਰ ਅਜੀਤ ਸਿੰਘ ਦੇ ਪੁੱਤਰ ਦੋਵਾਂ ਭਰਾਵਾਂ ਦੇ ਭੋਗ ਸਮਾਗਮ ਵਿਖੇ ਗੱਲਬਾਤ ਕਰਨ ਤੋਂ ਬਾਅਦ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਦੋਵਾਂ ਭਰਾਵਾਂ ਦੇ ਭੋਗ ‘ਤੇ ਇਸ ਇਲਾਕੇ ਦੀਆਂ ਮੋਹਤਬਰ ਸ਼ਖਸੀਅਤਾਂ ਭਾਵੇਂ ਉੱਤਰਾਖੰਡ ਜਾਂ ਯੂ ਪੀ ਹੋਵੇ ਜਾਂ ਬਾਜ਼ਪੁਰ ਹੋਵੇ, ਸਾਰੇ ਰੁਦਰਪੁਰ ਦੇ ਗੁਰਦੁਆਰਾ ਸਾਹਿਬ ਅੰਦਰ ਪਹੁੰਚੇ ਸਨ।

ਉਹਨਾਂ ਦੱਸਿਆ ਕਿ ਦੋਵੇਂ ਭਰਾ ਸਕੂਲ ਦੀ ਬੱਸ ਚਲਾ ਕੇ ਘਰ ਦਾ ਗੁਜ਼ਾਰਾ ਕਰਦੇ ਸੀ। ਇਹਨਾਂ ਦੋਵਾਂ ਦਾ ਇਕ ਬਦਮਾਸ਼ ਨੇ ਕਤਲ ਕਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਥਾਨਕ ਪੁਲਿਸ ਇਸ ਮਾਮਲੇ ਵਿਚ ਮੁਕੱਦਮਾ ਦਰਜ ਲਈ ਤਿਆਰ ਹੀ ਨਹੀਂ ਸੀ ਤੇ ਧਰਨੇ ਲਾਉਣ ਮਗਰੋਂ ਪ੍ਰਸ਼ਾਸਨ ਨੁੰ ਕੇਸ ਦਰਜ ਕਰਨ ਵਾਸਤੇ ਮਜਬੂਰ ਕੀਤਾ ਗਿਆ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਜ ਸਾਡੇ ਲੀਡਰਸ਼ਿਪ ਕਮਜ਼ੋਰ ਹੋ ਚੁੱਕੀ ਹੈ ਅਤੇ ਸਾਡੇ ਲੀਡਰ ਆਪਣੇ ਨਿੱਜੀ ਕੰਮਾਂ ਵਾਸਤੇ ਰਹਿੰਦੇ ਸਨ। ਇਸ ਲਈ ਸੰਗਤ ਨੂੰ ਫੈਸਲੇ ਲੈਣ ਵਾਸਤੇ ਇਕਜੁੱਟ ਹੋਣਾ ਪੈਂਦਾ ਹੈ।

ਉਹਨਾਂ ਇਹ ਵੀ ਦੱਸਿਆ ਕਿ ਸਾਬਕਾ ਫੌਜੀ ਰੇਸ਼ਮ ਸਿੰਘ ਜਿਸ ਨਾਲ ਲਖੀਰਪੁਰ ਖੇੜੀ ਵਿਚ ਯੂ ਪੀ ਪੁਲਿਸ ਨੇ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਉਸਦੇ ਪਰਿਵਾਰ ਦੀਆਂ ਮਹਿਲਾਵਾਂ ਨਾਲ ਵੀ ਬਦਸਲੁਕੀ ਕੀਤੀ ਸੀ, ਇਸ ਮਾਮਲੇ ਵਿਚ ਉਹ ਏ ਡੀ ਜੀ ਪੀ ਬਰੇਲੀ ਅਵਿਨਾਸ਼ ਚੰਦਰ ਨੁੰ ਮਿਲ ਕੇ ਆਏ ਹਨ ਤੇ ਉਹਨਾ ਭਰੋਸਾ ਦਿੱਤਾ ਹੈ ਕਿ ਰੇਸ਼ਮ ਸਿੰਘ ਦੀ ਮਿਲਟਰੀ ਹਸਪਤਾਲ ਦੀ ਰਿਪੋਰਟ ਹੀ ਵਿਚਾਰੀ ਜਾਵੇਗੀ ਅਤੇ ਕੇਸਦੀ ਜਾਂਚ ਆਈ ਜੀ ਦੀ ਨਿਗਰਾਨੀ ਹੇਠ ਕਰਵਾ ਕੇ ਇਨਸਾਫ ਦਿੱਤਾ ਜਾਵੇਗਾ।

ਉਹਨਾਂ ਕਿਹਾ ਕਿ ਇਹ ਨਿਆਂ ਦੀ ਦਿਸ਼ਾ ਵਿਚ ਅਹਿਮ ਕਦਮ ਹੈ ਤੇ ਜਿਥੇ ਅਸੀਂ ਸ੍ਰੀ ਚੰਦਰਾ ਦਾ ਧੰਨਵਾਦ ਕਰਦੇ ਹਾਂ, ਉਥੇ ਹੀ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਜਿਸਨੇ ਸਾਡੇ ‘ਤੇ ਹਮੇਸ਼ਾ ਭਰੋਸਾ ਪ੍ਰਗਟ ਕੀਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION