35.6 C
Delhi
Saturday, May 25, 2024
spot_img
spot_img
spot_img

ਡੀ.ਸੀ ਫਿਰੋਜਪੁਰ ਵੱਲੋਂ ਜ਼ਿਲ੍ਹੇ ਦੇ 52 ਪਿੰਡਾਂ ਨੂੰ ਖ਼ਾਲੀ ਕਰਵਾਉਣ ਦੇ ਨਿਰਦੇਸ਼

ਫਿਰੋਜਪੁਰ,18 ਅਗਸਤ, 2019:
ਰੋਪੜ ਹੈੱਡ ਵਰਕ ਤੋਂ 2,40,930 ਕਿਊਸਿਕ ਪਾਣੀ ਛੱਡੇ ਜਾਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਫਿਰੋਜਪੁਰ ਸ੍ਰੀ ਚੰਦਰ ਗੈਂਦ ਨੇ ਫਿਰੋਜਪੁਰ ਅਤੇ ਜ਼ੀਰਾ ਤਹਿਸੀਲ ਨਾਲ ਸੰਬੰਧਿਤ ਐਸ.ਡੀ.ਐਮਜ਼ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਜ਼ਿਲ੍ਹੇ ਦੇ 54 ਨੀਵੇਂ ਇਲਾਕੇ ਅਤੇ ਹੜ੍ਹ ਦੇ ਮੱਦੇਨਜ਼ਰ ਮੋਸਟ ਸੈਂਸਟਿਵ ਪਿੰਡਾ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਉਣ।

ਡਿਪਟੀ ਕਮਿਸ਼ਨਰ ਚੰਦਰ ਗੈਂਦ ਅਤੇ ਐਸ.ਐਸ.ਪੀ ਵਿਵੇਕ ਐਸ. ਸੋਨੀ ਨੇ ਹੁਸੈਨੀਵਾਲਾ ਦੇ ਆਲੇ-ਦੁਆਲੇ ਅਤੇ ਹੋਰ ਥਾਵਾਂ ਤੇ ਜਾ ਕੇ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕੀਤਾ, ਜਿੱਥੇ ਪਹਿਲਾਂ ਨੁਕਸਾਨ ਹੋ ਚੁਕਾ ਹੈ। ਉਨ੍ਹਾਂ ਇਨ੍ਹਾਂ ਇਲਾਕਿਆਂ ਵਿਚ ਡਿਊਟੀ ਤੇ ਤੈਨਾਤ ਅਫ਼ਸਰਾਂ ਨੂੰ ਖ਼ਾਸ ਨਿਗਰਾਨੀ ਕਰਨ ਲਈ ਹੁਕਮ ਦਿੱਤੇ ਅਤੇ ਸਾਰੀ ਰਿਪੋਰਟ ਉਨ੍ਹਾਂ ਨੂੰ ਦਿੰਦੇ ਰਹਿਣ ਲਈ ਆਖਿਆ।

ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨਲ ਮੈਜਿਸਟ੍ਰੇਟ ਨੂੰ ਜਿਨ੍ਹਾਂ ਪਿੰਡਾਂ ਨੂੰ ਖ਼ਾਲੀ ਕਰਾਉਣ ਲਈ ਕਿਹਾ ਹੈ ਉਨ੍ਹਾਂ ਵਿਚੋਂ 38 ਪਿੰਡ ਫਿਰੋਜਪੁਰ ਤਹਿਸੀਲ ਅਤੇ 14 ਪਿੰਡ ਜ਼ੀਰਾ ਤਹਿਸੀਲ ਦੇ ਹਨ।

ਇਨ੍ਹਾਂ ਪਿੰਡਾਂ ਵਿੱਚ ਹਾਮਦ ਵਾਲਾ, ਕਮਾਲਾ ਮਿੱਡਾ, ਦੁੱਲਾ ਸਿੰਘ ਵਾਲਾ, ਬੱਗੇ ਵਾਲਾ, ਗੁਰਦਿੱਤੀ ਵਾਲਾ, ਮਸਤੇ ਕੇ, ਕਾਲੇ ਕੇ ਹਿਠਾੜ, ਰੁਕਨੇ ਵਾਲਾ, ਗੱਟੀ ਚੱਕ ਜਦੀਦ, ਕਾਮਲ ਵਾਲਾ, ਟੱਲੀ ਗੁਲਾਮ, ਪੱਲਾ ਮੇਘਾ, ਜਾਮਾ ਮੇਘਾ (ਗੱਟੀ ਮੱਤੜ), ਦੋਨਾ ਮੱਤੜ, ਕੁਤੁਬਦੀਨ ਵਾਲਾ, ਦੋਨਾ ਰਾਜਾ ਦੀਨਾ ਨਾਥ, ਮਹਮੂਦ ਕੇ ਮੱਲ ਹਿਠਾੜ, ਠਠੇਰਾ, ਘੀਰਾ ਘਾਰਾ, ਬੰਡਾਲਾ, ਅਕੂ ਵਾਲਾ, ਬਾਲਾ ਮੇਘਾ, ਕਾਲੂ ਵਾਲਾ, ਗੱਟੀ ਰਹੀਮੇ ਕੇ, ਲੱਗੇਆਣਾ, ਦੋਨਾ ਤੇਲੂਮਲ, ਗੰਦੂਕਿਲਚਾ, ਗੱਟੀ ਤੇਲੂਮਲ, ਦੋਨਾ ਰਹਿਮਤਵਾਲਾ, ਨਿਹਾਲਾ ਲਵੇਰਾ, ਗੁਲਾਮ ਹੁਸੈਨਵਾਲਾ, ਲਮੋਚੜ, ਭੰਬਾ ਸਿੰਘ ਵਾਲਾ, ਵੀਅਰ, ਨਿਹਾਲੇ ਵਾਲਾ, ਹਬੀਬ ਕੇ, ਅਲੀ ਔਲਖ, ਗੰਦੂ ਕਿਲਚਾ, ਮਾਨੋਮਾਛੀ, ਜਮਾਲੀਵਾਲਾ, ਚੱਕ ਮਾਨੋ ਮਾਛੀ, ਗੱਟਾ ਬਾਦਸ਼ਾਹ, ਗੱਟੀ ਹਰੀ ਕੇ, ਫੱਤੇਵਾਲਾ, ਘੁਰਾਮ, ਵਾੜਾ ਕਾਲੀ ਰਾਮ, ਕਾਮਲ ਵਾਲਾ, ਅਰਾਜੀ ਸਭਰਾ, ਫੱਤੇਗੜ ਸਭਰਾਹ, ਤੱਨਾਂ ਬੱਘਾ, ਗੱਟਾ ਦਲੇਲ, ਅਸ਼ੀਏ ਕੇ ਪਿੰਡ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਤਲੁਜ ਦਰਿਆ ਦੇ ਪਾਣੀ ਦੇ ਪੱਧਰ ਵਧਣ ਕਾਰਨ ਇਹ ਪਾਣੀ ਐਤਵਾਰ-ਸੋਮਵਾਰ ਰਾਤ 3.40 ਤਕ ਫਿਰੋਜਪੁਰ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਹਰੀਕੇ ਹੈੱਡ ਵਰਕਸ ਵਿਖੇ ਜਲਸਤਰ 70,000 ਕਿਊਸਿਕ ਹੈ, ਜੋਕਿ ਅੱਜ ਰਾਤ ਵਧ ਕੇ 1,50,000 ਤਕ ਪੁੱਜਣ ਦੀ ਸੰਭਾਵਨਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਫਿਰੋਜਪੁਰ ਅਤੇ ਜ਼ੀਰਾ ਨੂੰ ਹਾਈ ਅਲਰਟ ‘ਤੇ ਰਹਿਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਸਿੰਚਾਈ ਅਤੇ ਨਹਿਰੀ ਵਿਭਾਗ ਦੇ ਅਫ਼ਸਰਾਂ ਨੂੰ ਨੀਵੇਂ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਵੀ ਕਿਹਾ ਗਿਆ ਹੈ ।

ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼ ਵੱਲੋਂ ਨੀਵੇਂ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ਤੇ ਲੋਕਾਂ ਨੂੰ ਪਹੁੰਚਾਉਣ ਲਈ ਪਹਿਲਾਂ ਹੀ ਜ਼ਿਲ੍ਹੇ ਵਿਚ ਸੁਰੱਖਿਅਤ ਥਾਵਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਇਨ੍ਹਾਂ ਥਾਵਾਂ ਤੇ ਰਿਲੀਫ ਸੈਂਟਰ ਸਥਾਪਤ ਕਿਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਨਵਰਾਂ ਦੇ ਲਈ ਸੁੱਕੇ ਰਾਸ਼ਨ ਦੇ ਪ੍ਰਬੰਧ ਕਰ ਲਏ ਗਏ ਹਨ ਲੋੜ ਪੈਣ ਤੇ ਮੰਡੀਆਂ ਨੂੰ ਰਾਹਤ ਕੈਂਪਾਂ ਵਿਚ ਤਬਦੀਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਆਪਣੀਆਂ ਟੀਮਾਂ ਨੂੰ ਤਿਆਰ ਰੱਖਣ ਅਤੇ ਬਿਜਲੀ ਵਿਭਾਗ ਨੂੰ ਰਾਹਤ ਕੈਂਪਾਂ ਵਿਚ ਬਿਜਲੀ ਦੀ ਸਪਲਾਈ ਲਈ ਵੀ ਆਦੇਸ਼ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਮਦਦ ਦੀ ਖੜੀ ਵਿਚ ਲੋਕਾਂ ਦੀ ਸਹਾਇਤਾ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਫ਼ੌਜ, ਐਨ.ਡੀ.ਆਰ.ਐਫ ਤੇ ਐਸ.ਡੀ.ਆਰ.ਐਫ ਦੇ ਸੰਪਰਕ ਵਿੱਚ ਹੈ।

ਉਨ੍ਹਾਂ ਨੇ ਇਨ੍ਹਾਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕੀ ਪੂਰੀ ਸਥਿਤੀ ਨੇ ਨਿਗਰਾਨੀ ਵਾਲੇ 24 ਘੰਟੇ ਕਮ ਕਰਨ ਵਾਲਾ ਇੱਕ ਕੰਟਰੋਲ ਰੂਮ ਵੀ ਸਥਾਪਿਤ ਕਿਤਾ ਗਿਆ ਹੈ, ਜਿੱਥੇ ਸ਼ਿਫ਼ਟਾਂ ਦੇ ਵਿਚ ਮੁਲਾਜ਼ਮ ਡਿਊਟੀ ਕਰ ਰਹੇ ਹਨ ਅਤੇ ਹਾਲਤਾਂ ਬਾਰੇ ਰਿਪੋਰਟ ਤਿਆਰ ਕਰ ਰਹੇ ਹਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION