35.1 C
Delhi
Friday, May 10, 2024
spot_img
spot_img

ਟਰੈਕਟਰ ਮਾਰਚ ਲਈ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਰੇੜਕਾ ਜਾਰੀ – ਕੀ ਹੋਇਆ ਅੱਜ ਦੀ ਮੀਟਿੰਗ ਵਿੱਚ?

ਯੈੱਸ ਪੰਜਾਬ
ਨਵੀਂ ਦਿੱਲੀ 21 ਮਾਰਚ, 2021:
26 ਜਨਵਰੀ ਲਈ ਕਿਸਾਨ ਜੱਥੇਬਦੀਆਂ ਵੱਲੋਂ ਐਲਾਨੇ ਟਰੈਕਟਰ ਮਾਰਚ ਦੇ ਸੰਬੰਧ ਵਿੱਚ ਜੱਥੇਬੰਦੀਆਂ ਅਤੇ ਦਿੱਲੀ ਪੁਲਿਸ ਵਿਚਾਲੇ ਰੇੜਕਾ ਬਰਕਰਾਰ ਹੈ।

ਅੱਜ ਦਿੱਲੀ ਪੁਲਿਸ ਨਾਲ ਹੋਈ ਮੀਟਿੰਗ ਵਿੱਚ ਵੀ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਦਿੱਲੀ ਪੁਲਿਸ ਕਿਸਾਨਾਂ ਨੂੂੰ 26 ਜਨਵਰੀ ਨੂੰ ਆਊਟਰ ਰਿੰਗ ਰੋਡ ’ਤੇ ਕਿਸਾਨ ਟਰੈਕਟਰ ਮਾਰਚ ਕੱਢਣ ਦੀ ਇਜਾਜ਼ਤ ਦੇਣ ਤੋਂ ਇਨਕਾਰੀ ਹੈ ਜਦਕਿ ਕਿਸਾਨ ਇਸ ਗੱਲ ’ਤੇ ਹਨ ਕਿ ਉਹ 26 ਜਨਵਰੀ ਨੂੰ ਹੀ ਅਤੇ ਆਊਟਰ ਰਿੰਗ ਰੋਡ ’ਤੇ ਹੀ ਹਰ ਹਾਲ ਵਿੱਚ ਟਰੈਕਟਰ ਮਾਰਚ ਕੱਢਣਗੇ ਅਤੇ ਪ੍ਰੋਗਰਾਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

ਇਸੇ ਦੌਰਾਨ ਕਿਸਾਨਾਂ ਅਤੇ ਦਿੱਲੀ ਪੁੁਲਿਸ ਵਿਚਾਲੇ ਇਕ ਹੋਰ ਮੀਟਿੰਗ ਕਲ੍ਹ 22 ਜਨਵਰੀ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਲਈ ਤੈਅ ਕੀਤੀ ਗਈ ਹੈ ਤਾਂ ਜੋ ਮਸਲੇ ਦਾ ਕੋਈ ਹੱਲ ਕੱਢਿਆ ਜਾ ਸਕੇ।

ਅੱਜ ਦੀ ਮੀਟਿੰਗ ਵਿੱਚ ਦਿੱਲੀ ਪੁਲਿਸ, ਹਰਿਆਣਾ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਕਿਸਾਨ ਆਗੂਆਂ ਸ: ਬਲਬੀਰ ਸਿੰਘ ਰਾਜੇਵਾਲ, ਸ: ਜਗਮੋਹਨ ਸਿੰਘ, ਯੁੱਧਵੀਰ ਸਿੰਘ, ਯੋਗਿੰਦਰ ਯਾਦਵ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਅਜੇ ਵੀ 26 ਜਨਵਰੀ ਨੂੰ ਟਰੈਕਟਰ ਮਾਰਚ ਨਾ ਕਰਨ ਅਤੇ ਆਊਟਰ ਰਿੰਗ ਰੋਡ ’ਤੇ ਨਾ ਕਰਨ ਦੀ ਗੱਲ ਕਰ ਰਹੀ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ 26 ਜਨਵਰੀ ਨੂੂੰ ਦਿੱਲੀ ਵਿੱਚ ਦਾਖ਼ਲੇ ਜਾਂ ਆਊਟਰ ਰਿੰਗ ਰੋਡ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਆਗੂਆਂ ਨੇ ਕਿਹਾ ਕਿ ਦੇਸ਼ ਭਰ ਤੋਂ ਕਿਸਾਨ ਟਰੈਕਟਰਾਂ ਸਮੇਤ ਟਰੈਕਟਰ ਮਾਰਚ ਲਈ ਦਿੱਲੀ ਪੁੱਜਣੇ ਸ਼ੁਰੂ ਹੋ ਚੁੱਕੇ ਹਨ ਅਤੇ ਟਰੈਕਟਰ ਮਾਰਚ ਮਿੱਥੇ ਅਨੁਸਾਰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕੋਈ ਟਕਰਾਅ ਵਾਲੀ ਵੀ ਗੱਲ ਨਹੀਂ ਹੈ, ਕਿਉਂÎਕ ਉਨ੍ਹਾਂ ਨੂੰ ਯਕੀਨ ਹੈ ਕਿ ਦਿੱਲੀ ਪੁਲਿਸ ਹਾਲਾਤ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਆਊਟਰ ਰਿੰਗ ਰੋਡ ’ਤੇ ਟਰੈਕਟਰ ਮਾਰਚ ਦੀ ਇਜਾਜ਼ਤ ਦੇ ਦੇਵੇਗੀ।

ਉਹਨਾਂ ਕਿਹਾ ਕਿ ਦਿੱਲੀ ਪੁਲਿਸ ਟਰੈਕਟਰ ਮਾਰਚ ਲਈ ਦਿੱਲੀ ਦੇ ਬਾਹਰ ਬਦਲਵੇਂ ਰੂਟਾਂ ਦੀ ਵੀ ਗੱਲ ਕਰ ਰਹੀ ਹੈ ਪਰ, ਇਹ ਗੱਲ ਮੰਨਣਯੋਗ ਨਹੀਂ ਹੈ।

ਸ੍ਰੀ ਯੋਗਿੰਦਰ ਯਾਦਵ ਨੇ ਕਿਹਾ ਕਿ ਦੇਸ਼ ਦੇ ਕਿਸਾਨ ਨੂੰ ਵੀ ਗਣਤੰਤਰ ਦਿਵਸ ’ਤੇ ਪਰੇਡ ਦਾ ਹੱਕ ਹੈ ਅਤੇ ਇਸ ਨਾਲ ਗਣਤੰਤਰ ਦਿਵਸ ਅਤੇ ਤਿਰੰਗੇ ਦੀ ਆਨ ਸ਼ਾਨ ਘਟੇਗੀ ਨਹੀਂ ਸਗੋਂ ਹੋਰ ਵਧੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION