39.1 C
Delhi
Monday, May 27, 2024
spot_img
spot_img
spot_img

ਜੇਲ੍ਹ ’ਚ ਬੰਦ ਗੁਰਮੀਤ ਰਾਮ ਰਹੀਮ ਦੀ ਤਬੀਅਤ ਵਿਗੜੀ, ਪੀ.ਜੀ.ਆਈ. ’ਚ ਕਰਵਾਇਆ ਦਾਖ਼ਲ

ਯੈੱਸ ਪੰਜਾਬ
ਚੰਡੀਗੜ, 12 ਮਈ, 2021:
ਆਪਣੇ ਡੇਰੇ ਨਾਲ ਜੁੜੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਸਜ਼ਾ ਯਾਫ਼ਤਾ ਡੇਰਾ ਸਿਰਸਾ ਦੇ ਮੁਖ਼ੀ ਦੀ ਜੇਲ੍ਹ ਵਿੱਚ ਤਬੀਅਤ ਵਿਗੜ ਜਾਣ ਮਗਰੋਂ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਰਾਮ ਰਹੀਮ ਜਿਹੜਾ ਕਿ ਇਸ ਵੇਲੇ ਰੋਹਤਕ ਜ਼ਿਲ੍ਹੇ ਵਿੱਚ ਸੁਨਰੀਆ ਜੇਲ੍ਹ ਵਿੱਚ ਕੈਦ ਕੱਟ ਰਿਹਾ ਹੈ, ਨੂੰ ਬੁੱਧਵਾਰ ਨੂੰ ਤਬੀਅਤ ਵਿਗੜਣ ਦੀ ਸ਼ਿਕਾਇਤ ਉਪਰੰਤ ਰੋਹਤਕ ਸਥਿਤ ਪੀ.ਜੀ.ਆਈ. ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਭਾਰੀ ਸੁਰੱਖ਼ਿਆ ਪ੍ਰਬੰਧਾਂ ਹੇਠ ਡੇਰਾ ਮੁਖ਼ੀ ਨੂੰ ਪੀ.ਜੀ.ਆਈ.ਰੋਹਤਕ ਵਿੱਚ ਸਿਫ਼ਟ ਕਰਨ ਉਪਰੰਤ ਹਸਪਤਾਲ ਦੇ ਆਲੇ ਦੁਆਲੇ ਭਾਰੀ ਸੁਰੱਖ਼ਿਆ ਬਲ ਤਾਇਨਾਤ ਕੀਤੇ ਗਏ ਹਨ।

ਡਾਕਟਰਾਂ ਅਨੁਸਾਰ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਰਾਮ ਰਹੀਮ ਨੇ ਚੱਕਰ ਆਉਣ ਦੀ ਗੱਲ ਕਹੀ ਹੈ। ਪਹਿਲਾਂ ਉਸਦੀ ਮੈਡੀਕਲ ਜਾਂਚ ਜੇਲ੍ਹ ਦੇ ਹੀ ਡਾਕਟਰਾਂ ਵੱਲੋਂ ਜੇਲ੍ਹ ਵਿੱਚ ਕੀਤੀ ਗਈ ਸੀ ਪਰ ਬਾਅਦ ਵਿੱਚ ਉਸਨੂੰ ਪੀ.ਜੀ.ਆਈ.ਲਿਆਂਦਾ ਗਿਆ ਜਿੱਥੇ ਉਸਨੂੰ ਨਿਗਰਾਨੀ ਹੇਠ ਰੱਖ਼ਿਆ ਗਿਆਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION