28.1 C
Delhi
Thursday, May 9, 2024
spot_img
spot_img

ਜਾਅਲੀ ਟਰੈਵਲ ਏਜੰਟਾ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ : ਡਿਪਟੀ ਕਮਿਸ਼ਨਰ ਈਸ਼ਾ ਕਾਲੀਆ

ਐਸ.ਏ.ਐਸ. ਨਗਰ, 24 ਦਸੰਬਰ, 2021 –
ਜਾਅਲੀ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਨਿਰਦੇਸ਼ ਦਿੰਦਿਆ ਜਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਟਰੈਵਲ ਏਜੰਟਾਂ ਵਿਰੁੱਧ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਅਤੇ ਅਣ-ਰਜਿਸਟਰਡ ਟਰੈਵਲ ਏਜੰਟਾਂ ਦੀ ਚੈਕਿੰਗ ਸਬੰਧੀ ਸਬ ਡਵੀਜਨ ਪੱਧਰ ਤੇ ਉਪ ਮੰਡਲ ਮੈਜਿਸਟਰੇਟਜ਼ ਦੀ ਪ੍ਰਧਾਨਗੀ ਹੇਠ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਆਪਸੀ ਤਾਲਮੇਲ ਕਰਦੇ ਹੋਏ ਬਿਨਾਂ ਲਾਇਸੰਸ ਤੋਂ ਕੰਮ ਕਰਦੇ ਵਿਅਕਤੀਆਂ/ਫਰਮਾਂ/ਕੰਪਨੀਆਂ ਦੀ ਚੈਕਿੰਗ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ।

ਸ੍ਰੀਮਤੀ ਈਸ਼ਾ ਕਾਲੀਆਂ ਨੇ ਦੱਸਿਆ ਕਿ ਜਿਨ੍ਹਾਂ ਟਰੈਵਲ ਏਜੰਟਾਂ ਦਾ ਕੰਮ ਤਸੱਲੀਬਖਸ਼ ਨਹੀਂ ਸੀ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕਰਦੇ ਹੋਏ ਪਿਛਲੇ ਸਮੇਂ ਦੌਰਾਨ 4 ਫਰਮਾਂ/ਕੰਪਨੀਆਂ ਦੇ ਲਾਇਸੰਸ ਕੈਂਸਲ/ਰੱਦ ਕੀਤੇ ਗਏ ਹਨ ਅਤੇ 4 ਫਰਮਾਂ/ਕੰਪਨੀਆਂ ਦੇ ਲਾਇਸੰਸ ਮੁਅੱਤਲ ਕੀਤੇ ਗਏ ਹਨ। ਲਾਇਸੰਸ ਰੱਦ/ਮੁਅੱਤਲ ਕਰਨ ਸਬੰਧੀ ਹੁਕਮਾਂ ਦੀ ਜਾਣਕਾਰੀ ਵੈਬਸਾਇਟ www.sasnagar.nic.in ਤੇ ਅੱਪ ਲੋਡ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਆਮ ਜਨਤਾ ਦੀ ਸਹੁੱਲਤ ਲਈ 471 ਰਜਿਸਟਰਡ ਟਰੈਵਲ ਏਜੰਟਾਂ ਦੀ ਸੂਚੀ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਦਫਤਰੀ ਵੈਬਸਾਇਟ: www.sasnagar.nic.in ਤੇ ਅੱਪਲੋਡ ਕੀਤੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2012 ਤਹਿਤ ਕੰਸਲਟੈਂਸੀ, ਟਰੈਵਲ ਏਜੰਸੀ, ਕੋਚਿੰਗ ਇੰਸਟੀਚਿਊਟ ਆਫ ਆਇਲਟਸ, ਟਿਕਟਿੰਗ ਏਜੰਟ ਅਤੇ ਜਨਰਲ ਸੇਲਜ਼ ਏਜੰਟ ਦਾ ਬਿਜਨਸ ਕਰਨ ਲਈ ਲਾਇਸੰਸ ਜਾਰੀ ਕੀਤਾ ਜਾਂਦਾ ਹੈ। ਇਸ ਐਕਟ, ਰੂਲਜ਼ ਅਤੇ ਅਡਵਾਈਜਰੀ ਅਤੇ ਹਦਾਇਤਾਂ ਦੀ ਕਾਪੀ ਜਿਲ੍ਹਾ ਵੈਬਸਾਇਟ ਤੇ ਹੀ ਉਪਲਬੱਧ ਹੈ।

ਉਨ੍ਹਾਂ ਦੱਸਿਆ ਕਿ ਇਸ ਐਕਟ/ਰੂਲਜ਼/ਅਡਵਾਈਜਰੀ ਅਧੀਨ ਇਹ ਬਿਜਨਸ ਕਰਨ ਵਾਲਿਆਂ ਦੀ ਸਹੁੱਲਤ ਲਈ ਲਾਇਸੰਸ (ਨਵਾਂ ਅਤੇ ਰੀਨਿਊ) ਜਾਰੀ ਕਰਨ ਬਾਰੇ ਐਸ.ਓ.ਪੀ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਪ੍ਰਾਰਥੀ ਲਾਇਸੰਸ ਜਾਰੀ ਕਰਨ ਦੀ ਸਾਰੀ ਪ੍ਰਕੀਰਿਆ ਸਬੰਧੀ ਆੱਨਲਾਇਨ ਹੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਆਪਣੇ ਦਫਤਰ/ਘਰ ਤੋਂ ਹੀ ਇਹ ਲਾਇਸੰਸ ਪ੍ਰਾਪਤ ਕਰਨ ਲਈ ਦਰਖਾਸਤ ਆੱਨਲਾਇਨ ਅਪਲਾਈ ਕਰ ਸਕਦਾ ਹੈ।

ਇਸ ਸਬੰਧੀ ਐਕਟ, ਰੂਲਜ਼ ਅਤੇ ਅਡਵਾਈਜਰੀ, ਫਾਰਮ, ਚੈਕ ਲਿਸਟ ਆਦਿ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਦਫਤਰੀ ਵੈਬਸਾਇਟ: www.sasnagar.nic.in ਤੇ ਅੱਪਲੋਡ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION