31.7 C
Delhi
Monday, May 6, 2024
spot_img
spot_img

ਜਲੰਧਰ ਵਿਚ ਚਲਾਈ ਜਾ ਰਹੀ ਹੈ ਗੁਰਦੁਆਰਾ ਸਾਹਿਬਾਨ ਅਤੇ ਥਾਣਿਆਂ ਨੂੰ ‘ਸੈਨੇਟਾਈਜ਼’ ਕਰਨ ਦੀ ਨਿਵੇਕਲੀ ਮੁਹਿੰਮ

ਯੈੱਸ ਪੰਜਾਬ

ਜਲੰਧਰ, 4 ਅਪ੍ਰੈਲ, 2020:

ਜਲੰਧਰ ਦੇ ਸੀਨੀਅਰ ਕਾਂਗਰਸ ਆਗੂ ਅਤੇ ਜਲੰਧਰ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਸ: ਦਲਜੀਤ ਸਿੰਘ ਆਹਲੂਵਾਲੀਆ ਦੇ ਨਿਰਦੇਸ਼ਾਂ ’ਤੇ ਜਲੰਧਰ ਇਮਪਰੂਵਮੈਂਟ ਟਰਸਟਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ’ਤੇ ਅਧਾਰਿਤ ਇਕ ਟੀਮ ਵੱਲੋਂ ਸ਼ਹਿਰ ਦੇ ਗੁਰਦੁਆਰਾ ਸਾਹਿਬਾਨ ਅਤੇ ਪੁਲਿਸ ਥਾਣਿਆਂ ਨੂੰ ਸੈਨੇਟਾਈਜ਼ ਕਰਨ ਦੀ ਇਕ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਗਈ।

ਸ:ਆਹਲੂਵਾਲੀਆ ਦੇ ਬੇਟੇ ਅਤੇ ਯੂਥ ਕਾਂਗਰਸ ਆਗੂ ਸ੍ਰੀ ਕਾਕੂ ਆਹਲੂਵਾਲੀਆ ਆਪਣੇ ਸਾਥੀਆਂ ਸਣੇ ਇਸ ਟੀਮ ਦੇ ਨਾਲ ਸਹਿਯੋਗ ਕਰ ਰਹੇ ਹਨ।

ਇਸ ਤਹਿਤ ਸ਼ੁੱਕਰਵਾਰ ਨੂੰ ਸ੍ਰੀ ਕਾਕੂ ਆਹਲੂਵਾਲੀਆ ਦੀ ਅਗਵਾਈ ਵਿਚ ਸ਼ਹਿਰ ਦੇ ਉਨ੍ਹਾਂ ਗੁਰਦੁਆਰਾ ਸਾਹਿਬਾਨ ਨੂੰ ਸੈਨੇਟਾਈਜ਼ ਕਰਨ ਦਾ ਉਪਰਾਲਾ ਕੀਤਾ ਗਿਆ ਜਿੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਰਲ ਮਿਲ ਕੇ ਲੋੜਵੰਦ ਲੋਕਾਂ ਲਈ ਲੰਗਰ ਦੀ ਸੇਵਾ ਕਰ ਰਹੇ ਹਨ। ਇਹ ਲੰਗਰ ਇਨ੍ਹਾਂ ਗੁਰਦੁਆਰਿਆਂ ਵਿਚ ਤਿਆਰ ਕਰਕੇ ਲੋੜਵੰਦਾਂ ਤਕ ਘਰੋ ਘਰ ਪੁਚਾਇਆ ਜਾ ਰਿਹਾ ਹੈ।

ਸ੍ਰੀ ਕਾਕੂ ਆਹਲੂਵਾਲੀਆ ਨੇ ਇਹ ਜਾਦਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਤਲ੍ਹਣ ਵਿਖ਼ੇ ਗੁਰਦੁਆਰਾ ਤਲ੍ਹਣ ਸਾਹਿਬ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ, ਗੁਰਦੁਆਰਾ ਦੂਖ਼ ਨਿਵਾਰਣ ਸਾਹਿਬ ਨੌਂਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਨਗਰ ਅਤੇ ਪਿੰਡ ਜੌਹਲ ਵਿਖ਼ੇ ਡੇਰਾ ਜੌਹਲਾਂ ਨੂੰ ਸੈਨੇਟਾਈਜ਼ ਕੀਤਾ ਗਿਆ।

ਉਨ੍ਹਾਂ ਦੱÎਸਿਆ ਕਿ ਇਸ ਤੋਂ ਇਲਾਵਾ ਮੋਤਾ ਸਿੰਘ ਨਗਰ ਅਤੇ ਗੋਲਡਨ ਐਵੀਨਿਊ ਕਲੋਨੀਆਂ ਵਿਚ ਵੀ ਸੈਨੇਟਾਈਜ਼ੇਸ਼ਨ ਮੁਹਿੰਮ ਚਲਾਈ ਗਈ।

ਇਸ ਤੋਂ ਦਿਹਾੜੀ ਪਹਿਲਾਂ ਦਿਨ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਅਧੀਨ ਆਉਂਦੇ 14 ਪੁਲਿਸ ਥਾਣਿਆਂ ਨੂੰ ਸੈਨੇਟਾਈਜ਼ ਕੀਤਾ ਗਿਆ।

ਸ੍ਰੀ ਕਾਕੂ ਆਹਲੂਵਾਲੀਆ ਨੇ ਕਿਹਾ ਕਿ ਇਹ ਮੁਹਿੰਮ ਗੁਰਦੁਆਰਾ ਸਾਹਿਬ ਦੇ ਅੰਦਰ ਲੰਗਰ ਦੀ ਸੇਵਾ ਨਿਭਾਅ ਰਹੀਆਂ ਸੰਗਤਾਂ ਅਤੇ ਪ੍ਰਬੰਧਕਾਂ ਦੀ ਸਿਹਤ ਅਤੇ ਲੰਗਰ ਬਣਾਉਣ ਦੇ ਕਾਰਜ ਨੂੰ ਸਾਫ਼ ਸੁਥਰਾ ਬਨਾਉਣ ਦੇ ਮਸਕਦ ਨਾਲ ਚਲਾਈ ਗਈ ਸੀ।

ਉਹਨਾਂ ਦੱਸਿਆ ਕਿ ਜਲੰਧਰ ਪੁਲਿਸ ਦੇ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਦੀ ਪ੍ਰਵਾਨਗੀ ਨਾਲ ਥਾਣਿਆਂ ਨੂੰ ਸੈਨੇਟਾਈਜ਼ ਕਰਨ ਲਈ ਇਸ ਵਾਸਤੇ ਚੁਣਿਆ ਗਿਆ ਕਿਉਂਕਿ ਪੁਲਿਸ ਅਧਿਕਾਰੀ ਅਤੇ ਕਰਮੀ ਆਪਣੇ ਪਰਿਵਾਰਾਂ ਨੂੰ ਘਰ ਛੱਡ ਕੇ ਮੁਸ਼ਕਿਲ ਹਾਲਾਤ ਵਿਚ ਆਪਣੀ ਡਿਊਟੀ ਨਿਭਾਅ ਰਹੇ ਹਨ, ਇਸ ਲਈ ਉਨ੍ਹਾਂ ਦੇ ਕੰਮ ਕਾਜ ਦੀ ਥਾਂ ਭਾਵ ਥਾਣਿਆਂ ਨੂੰ ਸੈਨੇਟਾਈਜ਼ ਕਰਨਾ ਬੜੇ ਹੀ ਨਿਮਾਣੇ ਤਰੀਕੇ ਨਾਲ ਉਨ੍ਹਾਂ ਦਾ ਧੰਨਵਾਦ ਕਰਨ ਦੀ ਇਕ ਕੋਸ਼ਿਸ਼ ਸੀ।


ਯੈੱਸ ਪੰਜਾਬ ਦੀਆਂ ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION