29.1 C
Delhi
Sunday, May 5, 2024
spot_img
spot_img

ਜਰਖੜ ਖੇਡਾਂ ਦਾ 8ਵਾਂ ਦਿਨ, ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਗੁਰਲਾਲ ਸਿੰਘ ਘਨੌਰ ਮੁੱਖ ਮਹਿਮਾਨ ਵਜੋਂ ਪੁੱਜੇ

ਯੈੱਸ ਪੰਜਾਬ
ਲੁਧਿਆਣਾ, 5 ਜੂਨ, 2022:
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 35ਵੀਆਂ ਜਰਖੜ ਖੇਡਾਂ ਦੀ ਕੜੀ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ 8ਵੇਂ ਦਿਨ ਖੇਡੇ ਗਏ ਸੈਮੀਫਾਈਨਲ ਮੈਚਾਂ ਵਿੱਚ ਜਿੱਥੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਫਰੈਂਡਜ਼ ਕਲੱਬ ਰੂਮੀ ਫਾਈਨਲ ਵਿਚ ਪੁੱਜਣ ਦਾ ਡੰਕਾ ਵਜਾਇਆ, ਉੱਥੇ ਸਬ ਜੂਨੀਅਰ ਵਰਗ ਵਿਚ ਰਾਊਂਡ ਗਰਾਸ ਅਕੈਡਮੀ ਚਚਰਾੜੀ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਅਮਰਗੜ੍ਹ ਫਾਈਨਲ ਵਿੱਚ ਪੁੱਜੇ ।

ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਗਏ ਬਹੁਤ ਹੀ ਰੋਮਾਂਚਕ ਅਤੇ ਸੰਘਰਸ਼ਪੂਰਨ ਮੁਕਾਬਲਿਆਂ ਵਿੱਚ ਸੀਨੀਅਰ ਵਰਗ ਦਾ ਪਹਿਲਾ ਸੈਮੀਫਾਈਨਲ ਜਰਖੜ ਹਾਕੀ ਅਕੈਡਮੀ ਅਤੇ ਕਿਲ੍ਹਾ ਰਾਏਪੁਰ ਵਿਚਕਾਰ ਖੇਡਿਆ ਗਿਆ ਜੋ ਨਿਰਧਾਰਤ ਸਮੇਂ ਤਕ 6-6 ਗੋਲਾਂ ਦੀ ਬਰਾਬਰੀ ਤੇ ਸਮਾਪਤ ਹੋਇਆ। ਦੋਹਾਂ ਪਾਸਿਆਂ ਤੋਂ ਬਹੁਤ ਹੀ ਤੇਜ਼ ਤਰਾਰ ਅਤੇ ਜਵਾਬੀ ਹਮਲੇ ਵਾਲੀ ਹਾਕੀ ਦਾ ਪ੍ਰਦਰਸ਼ਨ ਕੀਤਾ ਗਿਆ ।

ਪਹਿਲੇ ਕੁਆਰਟਰ ਵਿੱਚ ਕਿਲ੍ਹਾ ਰਾਏਪਰ ਨੇ 3 ਗੋਲਾਂ ਦੀ ਬੜ੍ਹਤ ਬਣਾਈ ਪਰ ਅਗਲੇ ਕੁਆਰਟਰ ਜਰਖੜ ਹਾਕੀ ਅਕੈਡਮੀ ਨੇ ਜ਼ਬਰਦਸਤ ਵਾਪਸੀ ਕਰਦਿਆਂ ਮੈਚ 3-3 ਗੋਲਾਂ ਦੀ ਬਰਾਬਰੀ ਤੇ ਲੈ ਆਂਦਾ । ਅਖੀਰ 6-6 ਗੋਲਾਂ ਦੀ ਬਰਾਬਰੀ ਤੇ ਮੈਚ ਖ਼ਤਮ ਹੋਇਆ। ਪੈਨਲਟੀ ਸ਼ੂਟਆਊਟ ਵਿੱਚ ਜਰਖੜ ਹਾਕੀ ਅਕੈਡਮੀ 5-4 ਗੋਲਾਂ ਨਾਲ ਜੇਤੂ ਰਹੀ । ਜੇਤੂ ਟੀਮ ਵੱਲੋਂ ਗੁਰਸਤਿੰਦਰ ਸਿੰਘ ਪਰਗਟ ਨੇ 3 ਰਵਿੰਦਰ ਘਵੱਦੀ, ਲਵਜੀਤ ਅਤੇ ਪਵਨਪ੍ਰੀਤ ਨੇ 1-1 ਗੋਲ ਕੀਤਾ। ਜਦਕਿ ਕਿਲ੍ਹਾ ਰਾਏਪੁਰ ਵੱਲੋਂ ਨਵਜੋਤ ਨੇ 4 ਰੋਬਿਨ ਅਤੇ ਸਰਬਜੋਤ ਸਿੰਘ ਨੇ 1 -1 ਗੋਲ ਕੀਤਾ ।

ਸੀਨੀਅਰ ਵਰਗ ਦੇ ਦੂਸਰੇ ਸੈਮੀਫਾਈਨਲ ਮੁਕਾਬਲੇ ਵਿੱਚ ਫਰੈਂਡਜ਼ ਕਲੱਬ ਰੂਮੀ ਨੇ ਬੈਚਮੇਟ ਕਲੱਬ ਸਾਹਨੇਵਾਲ ਨੂੰ 7-6 ਗੋਲਾਂ ਨਾਲ ਹਰਾਇਆ। ਇਹ ਮੈਚ ਵੀ ਬਹੁਤ ਹੀ ਕਾਂਟੇਦਾਰ ਅਤੇ ਸੰਘਰਸ਼ਪੂਰਨ ਰਿਹਾ। ਜਦਕਿ ਸਬ ਜੂਨੀਅਰ ਵਰਗ ਵਿੱਚ ਗ੍ਰਾਸ ਰਾਊਂਡ ਗਲਾਸ ਅਕੈਡਮੀ ਚਚਰਾੜੀ ਨੇ ਵੱਡਾ ਉਲਟਫੇਰ ਕਰਦਿਆਂ ਜਰਖੜ ਹਾਕੀ ਅਕੈਡਮੀ ਨੂੰ 4-2 ਗੋਲਾਂ ਨਾਲ ਹਰਾਇਆ। ਦੂਸਰੇ ਸਬ ਜੂਨੀਅਰ ਵਰਗ ਦੇ ਸੈਮੀ ਫਾਈਨਲ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਅਮਰਗੜ੍ਹ ਅਤੇ ਐਚ ਟੀ ਸੀ ਹਾਕੀ ਸੈਂਟਰ ਰਾਮਪੁਰ ਵਿਚਕਾਰ ਖੇਡਿਆ ਗਿਆ ਮੁਕਾਬਲਾ 3-3 ਗੋਲਾਂ ਤੇ ਬਰਾਬਰ ਰਿਹਾ । ਸ਼ੂਟਆਊਟ ਵਿੱਚ ਅਮਰਗੜ੍ਹ ਦੀ ਟੀਮ 3-1 ਨਾਲ ਜੇਤੂ ਰਹੀ ।

ਅੱਜ ਦੇ ਮੈਚਾਂ ਦੌਰਾਨ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਹਲਕਾ ਸਾਹਨੇਵਾਲ ਅਤੇ ਕਬੱਡੀ ਦੇ ਸਾਬਕਾ ਸੁਪਰਸਟਾਰ ਅਤੇ ਵਿਧਾਇਕ ਗੁਰਲਾਲ ਸਿੰਘ ਘਨੌਰ ,ਹਲਕਾ ਘਨੌਰ ਪਟਿਆਲਾ ਮੁੱਖ ਮਹਿਮਾਨ ਵਜੋਂ ਪੁੱਜੇ। ਦੋਵਾਂ ਮਹਿਮਾਨਾਂ ਨੇ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ , ਦੋਹਾਂ ਵਿਧਾਇਕਾਂ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਆ ਗਿਆ ਜਦਕਿ ਵਿਧਾਇਕ ਸ: ਮੁੰਡੀਆਂ ਨੇ ਜਰਖੜ ਖੇਡਾਂ ਵਾਸਤੇ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ।

ਇਸ ਤੋਂ ਇਲਾਵਾ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਆਖਿਆ ਕਿ ਜਰਖੜ ਖੇਡ ਸੈਂਟਰ ਨੂੰ ਆਪ ਸਰਕਾਰ ਵੱਡੇ ਪੱਧਰ ਤੇ ਪ੍ਰਫੁੱਲਤ ਕਰੇਗੀ । ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਮਾਜ ਸੇਵੀ ਹਰਪ੍ਰੀਤ ਸਿੰਘ ਟੂਸੇ ਅਤੇ ਡਾਂ ਸਰੀਂਹ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਇਸ ਮੌਕੇ ਬਲਵੀਰ ਬਿੱਟੂ ਜਸਪਾਲ ਬਾਂਗਰ ਪ੍ਰਧਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ, ਮਨਮੋਹਨ ਸਿੰਘ ਕਾਲਖ ਪੱਪੂ , ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ,ਸਰਪੰਚ ਹਰਨੇਕ ਸਿੰਘ ਲਾਦੀਆਂ , ਅੰਤਰਰਾਸ਼ਟਰੀ ਜੂਡੋ ਖਿਡਾਰੀ ਗਗਨ ਅਜੀਤ ਸਿੰਘ , ਕਮਲ ਮਾਂਗਟ , ਜਗਦੀਪ ਸਿੰਘ ਸਰਪੰਚ ਕਾਲਾ ਘਵੱਦੀ , ਪ੍ਰੋ ਰਜਿੰਦਰ ਸਿੰਘ ,ਜਗਮੋਹਨ ਸਿੰਘ ਸਿੱਧੂ , ਅਮਰੀਕ ਸਿੰਘ ਮਿਨਹਾਸ ਐਸ ਪੀ , ਗੁਰਮੀਤ ਸਿੰਘ ਬੂਟਾ ਗਿੱਲ ,ਰਜਿੰਦਰ ਸਿੰਘ ਗਿੱਲ ,ਸੋਨੂੰ ਗਿੱਲ ,ਮਨਜਿੰਦਰ ਸਿੰਘ ਇਯਾਲੀ, ਸਾਹਿਬਜੀਤ ਸਿੰਘ ਜਰਖੜ , ਪਹਿਲਵਾਨ ਹਰਮੇਲ ਸਿੰਘ ਕਾਲਾ, ਬਲਵੰਤ ਸਿੰਘ ਖਾਨਪੁਰ, ਜਸਵੰਤ ਸਿੰਘ ਹਰਨਾਮਪੁਰਾ, ਕੁਲਦੀਪ ਸਿੰਘ ਚੀਮਾ ਡੇਹਲੋਂ, ਸ਼ਿੰਗਾਰਾ ਸਿੰਘ ਜਰਖੜ , ਤੇਜਿੰਦਰ ਸਿੰਘ ਜਰਖੜ , ਬੀਰੂ ਗਿੱਲ ਆਦਿ ਹੋਰ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਿਸ਼ੇਸ ਤੌਰ ਤੇ ਹਾਜ਼ਰ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION