38.1 C
Delhi
Sunday, May 12, 2024
spot_img
spot_img

ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ (ਜੇ.ਪੀ.ਐਮ.ਓ.) ਵੱਲੋਂ ਬਠਿੰਡਾ ਸ਼ਹਿਰ ਵਿਖੇ ਰੋਡ ਸ਼ੋਅ

ਬਠਿੰਡਾ, 3 ਜਨਵਰੀ, 2020:

ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐਮਓ) ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ਅੱਜ ਬਠਿੰਡਾ ਸ਼ਹਿਰ ਦੇ ਵੱਖੋ-ਵੱਖ ਬਾਜ਼ਾਰਾਂ ਵਿੱਚ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਦੌਰਾਨ ਰੋਜ਼ ਗਾਰਡਨ ਚੌਂਕ, ਰੇਲਵੇ ਬਾਜ਼ਾਰ, ਗੋਲ ਡਿੱਗੀ ਚੌਂਕ, ਫਾਇਰ ਬ੍ਰਿਗੇਡ ਚੌਂਕ , ਅੰਬੇਦਕਰ ਚੌਂਕ, ਹਨੂੰਮਾਨ ਚੌਂਕ ਆਦਿ ਵਿਖੇ ਮੁਨਾਦੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ 8 ਜਨਵਰੀ 2020 ਦੀ ਕੌਮੀ ਹੜਤਾਲ ਅਤੇ ਬੰਦ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ।

ਰੋਡ ਸ਼ੋਅ ਵਿੱਚ ਸ਼ਾਮਲ ਆਗੂਆਂ ਅਤੇ ਕਾਰਕੁਨਾਂ ਦੇ ਹੱਥਾਂ ਵਿੱਚ ਹੜਤਾਲ ਨਾਲ ਸਬੰਧਤ ਮੰਗਾਂ ਦੀਆਂ ਤਖਤੀਆਂ ਅਤੇ ਫਲੈਕਸਾਂ ਵੀ ਫੜੀਆਂ ਹੋਈਆਂ ਸਨ। ਕਾਰਕੁੰਨਾਂ ਵਲੋਂ ਆਕਾਸ਼ ਗੁੰਜਾਊ ਨਾਅਰਿਆਂ ਰਾਹੀਂ 8 ਜਨਵਰੀ ਦੀ ਕੌਮੀ ਹੜਤਾਲ ਅਤੇ ਪੰਜਾਬ ਬੰਦ ਦਾ ਸੁਨੇਹਾ ਲੋਕਾਈ ਤੱਕ ਪੁੱਜਦਾ ਕੀਤਾ ਗਿਆ।

ਜਿਕਰਯੋਗ ਹੈ ਕਿ ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਸੰਗਠਨਾਂ ਦੀਆਂ ਕੁੱਲ ਹਿੰਦ ਫੈਡਰੇਸ਼ਨਾਂ ਵੱਲੋਂ ਮੋਦੀ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅਤੇ ਫਿਰਕੂ-ਫਾਸੀ ਸਾਜ਼ਿਸ਼ਾਂ ਵਿਰੁੱਧ ਉਕਤ ਹੜਤਾਲ ਅਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉਕਤ ਸੱਦੇ ਦੇ ਸਮਰਥਨ ਵਿੱਚ ਦੇਸ਼ ਦੇ 250 ਤੋਂ ਵਧੇਰੇ ਕਿਸਾਨ ਸੰਗਠਨਾਂ ਵਲੋਂ ਮਿਲ ਕੇ ਬਣਾਈ ਗਈ ” ਕੁੱਲ ਹਿੰਦ ਕਿਸਾਨ ਸੰਘਰਸ਼ ਅਤੇ ਤਾਲਮੇਲ ਕਮੇਟੀ ” ਵਲੋਂ 8 ਜਨਵਰੀ ਨੂੰ ਪੇਂਡੂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਮਿਹਨਤਕਸ਼ ਵਰਗ ਦੇ ਅਨੇਕਾਂ ਸੰਗਠਨਾਂ ਵਲੋਂ ਇਸ ਦਿਨ ਭਾਰਤ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਦੇਸ਼ ਦੇ ਸੈਂਕੜੇ ਵਿਦਿਆਰਥੀ ਅਤੇ ਯੁਵਕ ਸੰਗਠਨਾਂ ਵਲੋਂ 8 ਦਿਨ ਨੂੰ ਵਿੱਦਿਅਕ ਸੰਸਥਾਵਾਂ ਬੰਦ ( ਯੂਨੀਵਰਸਿਟੀ ਸ਼ੱਟ ਡਾਊਨ) ਰੱਖਣ ਦਾ ਨਿਰਣਾ ਲਿਆ ਗਿਆ ਹੈ।

ਅੱਜ ਦੇ ਰੋਡ ਸ਼ੋਅ ਦੌਰਾਨ ਮੋਦੀ ਸਰਕਾਰ ਦੀਆਂ ਖੇਤੀ ਅਤੇ ਛੋਟੇ ਤੇ ਦਰਮਿਆਨੇ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਭਿਆਨਕ ਨੁਕਸਾਨ ਪੁਚਾਉਣ ਵਾਲੀਆਂ ਨੀਤੀਆਂ, ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਅਮੀਰ-ਗਰੀਬ ਦਾ ਪਾੜਾ ਆਦਿ ਵਧਾਉਣ ਵਾਲੀਆਂ ਨੀਤੀਆਂ ਖਿਲਾਫ਼ ਵੀ ਤਿੱਖਾ ਰੋਸ ਪ੍ਰਗਟਾਇਆ ਗਿਆ। ਉਕਤ ਤੋਂ ਇਲਾਵਾ ਦੇਸ਼ ਦੀ ਏਕਤਾ-ਅਖੰਡਤਾਲਈ ਘਾਤਕ, ਫਿਰਕੂ ਕਤਾਰਬੰਦੀ ਤਿੱਖੀ ਕਰਨ ਦੀ ਆਰ ਐਸ ਐਸ ਦੀ ਸਾਜਿਸ਼ ਅਧੀਨ ਬਣਾਏ ਜਾ ਰਹੇ ਸੀ ਏ ਏ , ਐਨ ਆਰ ਸੀ, ਐਨ ਪੀ ਆਰ ਆਦਿ ਵਿਰੁੱਧ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਅੱਜ ਦੇ ਰੋਡ ਸ਼ੋਅ ਦੀ ਅਗਵਾਈ ਮਿੱਠੂ ਸਿੰਘ ਘੁੱਦਾ, ਗੁਰਦੀਪ ਸਿੰਘ ਬਰਾੜ, ਨਾਇਬ ਸਿੰਘ ਔਲਖ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਕਿਸ਼ੋਰ ਚੰਦ ਗਾਜ਼, ਦਰਸ਼ਨ ਲਾਲ, ਕੁਲਵਿੰਦਰ ਸਿੰਘ, ਸੁਖਚੈਨ ਸਿੰਘ, ਜਸਵੀਰ ਸਿੰਘ ਸੀਰਾ, ਸੰਪੂਰਨ ਸਿੰਘ, ਸੱਤਪਾਲ ਗੋਇਲ, ਮਲਕੀਤ ਸਿੰਘ ਮਹਿਮਾ ਸਰਜਾ, ਹਰਚੇਤ ਸਿੰਘ ਹੋਮਲੈਂਡ, ਮੱਖਣ ਸਿੰਘ ਖਣਗਵਾਲ ਅਤੇ ਹੋਰਨਾਂ ਵਲੋਂ ਕੀਤੀ ਗਈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION