31.7 C
Delhi
Sunday, May 5, 2024
spot_img
spot_img

ਜਦੋਂ ਬੇਅਦਬੀ ਕੇਸਾਂ ਦੀ ਚਾਰਜਸ਼ੀਟ ਦਾਇਰ ਹੋਈ ਤਾਂ ਉਸ ਵੇਲੇ ਬੇਅਦਬੀ ਇਨਸਾਫ ਮੋਰਚੇ ਨੇ ਮਾਰਚ ਕਿਉਂ ਨਹੀਂ ਕੱਢਿਆ? ਪਰਮਬੰਸ ਸਿੰਘ ਰੋਮਾਣਾ

ਯੈੱਸ ਪੰਜਾਬ
ਫਰੀਦਕੋਟ, 28 ਫਰਵਰੀ, 2023:
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਬੇਅਦਬੀ ਇਨਸਾਫ ਮੋਰਚੇ ਨੂੰ ਪੁੱਛਿਆ ਕਿ ਜਦੋਂ 2015 ਦੇ ਤਿੰਨ ਬੇਅਦਬੀ ਕੇਸਾਂ ਵਿਚ ਚਾਰਜਸ਼ੀਟਾਂ ਦਾਇਰ ਹੋਈਆਂ ਸਨ ਤਾਂ ਉਦੋਂ ਉਹਨਾਂ ’ਸ਼ੁਕਰਾਨਾ ਮਾਰਚ’ ਕਿਉਂ ਨਹੀਂ ਕੱਢਿਆ ਸੀ ਅਤੇ ਉਹਨਾਂ ਆਮ ਆਦਮੀ ਪਾਰਟੀ ਸਰਕਾਰ ’ਤੇ ਕੋਟਕਪੁਰਾ ਫਾਇਰਿੰਗ ਕੇਸ ਦਾ ਸਿਆਸੀਕਰਨ ਕਰਨ ਦੇਦੋਸ਼ ਲਗਾਏ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਬੇਅਦਬੀ ਕੇਸਾਂ ਵਿਚ ਚਾਰਜਸ਼ੀਟ ਦਾਇਰ ਹੋਈਆਂਸਨ ਤਾਂ ਉਦੋਂ ਇਨਸਾਫ ਮੋਰਚੇ ਨੇ ਕੋਈ ਮਾਰਚ ਨਹੀਂ ਕੱਢਿਆ ਜਿਵੇਂ ਹੁਣ 5 ਮਾਰਚ ਤੋਂ ਕੱਢਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਇਸ ਮੋਚੇ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ ਸਿਆਸੀ ਕਿੱੜਾਂ ਕੱਢਣ ਵਾਸਤੇ ਵਰਤਿਆ ਹੈ ਤੇ 2015 ਵਿਚ ਵਾਪਰੇ ਮੰਦਭਾਗੇ ਕੋਟਕਪੁਰਾ ਪੁਲਿਸ ਗੋਲੀ ਕਾਂਡ ਦਾ ਸਿਆਸੀਕਰਨ ਕੀਤਾ ਹੈ।

ਸਰਦਾਰ ਰੋਮਾਣਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਬਹਿਬਲ ਕਲਾਂ ਵਿਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਆਪ ਸਰਕਾਰ ਦੇ ਮੋਹਰੇ ਬਣ ਗਏ ਹਨ। ਉਹ ਅਤੇ ਮੋਰਚਾ ਆਪਣੇ ਆਪ ਹੀ ਜਲਦੀ ਹੀ ਬੇਨਕਾਬ ਹੋ ਜਾਣਗੇ।

ਸਾਰੇ ਮਾਮਲੇ ਬਾਰੇ ਵਿਸਥਾਰ ਵਿਚ ਗੱਲ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ 2015 ਵਿਚ ਬੁਰਜ ਜਵਾਹਰ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ, ਬਰਗਾੜੀ ਪਿੰਡ ਵਿਚ ਅਪਮਾਨਜਨਕ ਭਾਸ਼ਾ ਵਾਲੇ ਪੋਸਟ ਲਗਾਉਣ ਅਤੇ ਇਸੇ ਪਿੰਡ ਵਿਚ ਗੁਰੂ ਸਾਹਿਬ ਦੇ ਅੰਗ ਖਿਲਾਰੇ ਜਾਣ ਦੇ ਤਿੰਨਾਂ ਬੇਅਦਬੀ ਕੇਸਾਂ ਦੇ ਮਾਮਲੇ ਵਿਚ ਚਲਾਨਾ ਪੇਸ਼ ਹੋਚੁੱਕੇ ਹਨ। ਉਹਨਾਂ ਕਿਹਾ ਕਿ ਤਿੰਨਾਂ ਕੇਸਾਂ ਵਿਚ ਕਿਸੇ ਵੀ ਅਕਾਲੀ ਆਗੂ ਜਾਂ ਵਰਕਰ ’ਤੇ ਕੋਈ ਗਲਤ ਕੰਮ ਕੀਤੇ ਹੋਣ ਦਾ ਦੋਸ਼ ਨਹੀਂ ਲੱਗਾ।

ਸਰਦਾਰ ਰੋਮਾਣਾ ਨੇ ਕਿਹਾ ਕਿ ਕੋਟਕਪੁਰਾ ਕੇਸ, ਜਿਸ ਵਿਚ ਪੁਲਿਸ ਦੀ ਫਾਇਰਿੰਗ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਦਾ ਸਿਆਸੀਕਰਨ ਕੀਤਾ ਗਿਆਹੈ। ਉਹਨਾਂ ਕਿਹਾ ਕਿ ਆਪ ਸਰਕਾਰ ਇਸ ਮਾਮਲੇ ਵਿਚ ਪਿਛਲੀ ਕਾਂਗਰਸ ਸਰਕਾਰ ਦੇ ਰਾਹ ਚਲ ਰਹੀ ਹੈ। ਉਹਨਾਂ ਕਿਹਾ ਕਿ 2015 ਵਿਚ ਵਾਪਰੇ ਕੋਟਕਪੁਰਾ ਫਾਇਰਿੰਗ ਕੇਸ ਦੇ ਤਿੰਨ ਸਾਲ ਬਾਅਦ ਕਾਂਗਰਸ ਸਰਕਾਰ ਨੇ ਫੱਟੜ ਨੁੰ ਐਫਆਈ ਆਰ ਦਾਇਰ ਕਰਨ ਅਤੇ ਉਸ ਵਿਚ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਲੈਣ ਵਾਸਤੇ ਰਾਜ਼ੀ ਕੀਤਾਸੀ।

ਉਹਨਾਂ ਕਿਹਾ ਕਿ ਆਪ ਸਰਕਾਰ ਵੀ ਇਸੇ ਰਾਹ ਚੱਲੀ ਤੇ ਉਸਨੇ ਝੂਠੀ ਅਤੇ ਸ਼ਰਾਰਤਭਰਪੂਰ ਚਾਰਜਸ਼ੀਟ ਦਾਇਰ ਕੀਤੀ ਤੇ ਹੁਣ ਦਾਅਵਾ ਕਰ ਰਹੀ ਹੈ ਕਿ ਚਾਰਜਸ਼ੀਟ ਵਿਚ ਬਾਦਲ ਪਰਿਵਾਰ ਦਾ ਨਾਂ ਸ਼ਾਮਲ ਕਰ ਕੇ ਉਸਨੇ ਕੇਸ ਵਿਚ ਇਨਸਾਫ ਕੀਤਾ ਹੈ। ਉਹਨਾਂ ਕਿਹਾ ਕਿ 7000 ਸਫਿਆਂ ਦੀ ਚਾਰਜਸ਼ੀਟ ਸਿਰਫ 8 ਦਿਨਾਂ ਵਿਚ ਤਿਆਰ ਕੀਤੀ ਗਈ ਤੇ ਰੋਜ਼ਾਨਾ 1 ਹਜ਼ਾਰ ਪੇਜ ਤਿਆਰ ਕੀਤੇ ਗਏ ਤੇ ਅਜਿਹਾ ਪੰਜਾਬ ਪੁਲਿਸ ਵੱਲੋਂ ਕੋਟਕਪੁਰਾ ਫਾਇਰਿੰਗ ਕੇਸ ਵਿਚ ਲੋਕਾਂ ਤੋਂ ਜਾਣਕਾਰੀ ਮੰਗਣ ਵਾਸਤੇ ਇਸ਼ਤਿਹਾਰ ਦੇਣ ਦੇ ਕੁਝ ਦਿਨਾਂ ਬਾਅਦ ਹੀ ਕੀਤਾ ਗਿਆ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਅਤੇ ਸੰਗਤ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਾਸਤੇ ਇਨਸਾਫ ਦੇ ਮਾਅਨੇ ਵੱਖਰੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਨਫਰਤ ਕਰਨ ਵਾਲੇ ਅਜਿਹੇ ਕਿਸੇ ਵੀ ਕੇਸ ਵਿਚ ਅਕਾਲੀ ਲੀਡਰਸ਼ਿਪ ਨੂੰ ਫਸਾਉਣ ਦੇ ਇੱਛੁਕ ਹਨ ਭਾਵੇਂ ਜਿਸਦਾ ਬੇਅਦਬੀ ਨਾਲ ਕੋਈ ਸਰੋਕਾਰ ਵੀ ਨਾ ਹੋਵੇ ਜਦੋਂ ਕਿ ਸੰਗਤ ਚਾਹੁੰਦੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਜ਼ਾਵਾਂ ਮਿਲਣ।ਉਹਨਾਂ ਕਿਹਾ ਕਿ ਮੰਦੇਭਾਗਾਂ ਨੂੰ ਆਪ ਸਰਕਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਨਾਲ ਕੋਈ ਲੈਣ ਦੇਣ ਨਹੀਂ ਹੈ ਤੇ ਇਹ ਇਸ ਸੰਵੇਦਨਸ਼ੀਲ ਮੁੱਦੇ ’ਤੇ ਸਿਰਫ ਰਾਜਨੀਤੀ ਕਰਨਾ ਚਾਹੁੰਦੀ ਹੈ।

ਉਹਨਾਂ ਆਪ ਸਰਕਾਰ ਨੂੰ ਆਖਿਆ ਕਿ ਉਹ ਪੰਜਾਬ ਨੂੰ ਲਾਂਬੂ ਲਾਉਣ ਦਾ ਕੰਮ ਨਾ ਕਰੇ। ਉਹਨਾਂ ਕਿਹਾ ਕਿ ਆਪ ਸਰਕਾਰ ਤੋਂ ਸ਼ਾਂਤੀ ਤੇਫਿਰਕੂ ਸਦਭਾਵਨਾ ਕਾਇਮ ਰੱਖਣ ਦੀ ਆਸ ਕੀਤੀ ਜਾ ਰਹੀ ਹੈ ਨਾ ਕਿ ਸਮਾਜ ਵਿਚ ਕੁੜਤਣ ਦੇ ਬੀਜ ਬੀਜਣ ਦੀ। ਉਹਨਾਂ ਸਰਕਾਰ ਨੂੰ ਆਖਿਆਕਿ ਉਹ ਸਭਿਅਕ ਸਮਾਜ ਵਿਚ ਗੜਬੜ ਪੈਦਾ ਕਰਨ ਦੀ ਥਾਂ ਆਪਣਾ ਘਰ ਦਰੁੱਸਤ ਕਰੇ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਪਣਾ ਸਾਰਾ ਜੋਰ ਕਾਨੂੰਨ ਵਿਵਸਥਾ ਕੰਟਰੋਲ ਵਿਚ ਕਰਨ ’ਤੇ ਲਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੱਲ੍ਹ ਹੀ ਅਸੀਂ ਵੇਖਿਆ ਕਿ ਇਕੋ ਦਿਨ ਵਿਚ ਚਾਰ ਕਤਲ ਹੋ ਗਏ। ਉਹਨਾਂ ਕਿਹਾ ਕਿ ਅਸੀਂ ਵੇਖਿਆ ਕਿ ਕੁਝ ਦਿਨ ਪਹਿਲਾਂ ਪੁਲਿਸ ਥਾਣੇ ’ਤੇ ਹਮਲਾ ਹੋਇਆ ਪਰ ਹਾਲੇ ਤੱਕ ਉਸ ਮਾਮਲੇ ਵਿਚ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ।

ਉਹਨਾਂ ਕਿਹਾਕਿ ਗੈਂਗਸਟਰ ਜੇਲ੍ਹਾਂ ਵਿਚ ਬੈਠ ਕੇ ਸਿੰਡੀਕੇਟ ਚਲਾ ਰਹੇ ਹਨ ਅਤੇ ਜੇਲ੍ਹਾਂ ਦੇ ਬਾਹਰ ਬੈਠੇ ਗੈਂਗਸਟਰ ਜੇਲ੍ਹਾਂ ਵਿਚ ਆਪਣੇ ਸਾਥੀ ਮਰਵਾ ਰਹੇ ਹਨ। ਉਹਨਾਂ ਕਿਹਾ ਕਿ ਸਾਰਾ ਸੂਬਾ ਹੀ ਗੰਭੀਰ ਸੰਕਟ ਵਿਚ ਉਲਝਿਆ ਹੈ। ਉਹਨਾਂ ਕਿਹਾ ਕਿ ਬਜਾਏ ਅਜਿਹੇ ਭੱਖਦੇ ਮਸਲਿਆਂ ਨੂੰ ਹੱਲ ਕਰਨ ਦੇ ਆਪ ਸਰਕਾਰ ਬੇਅਦਬੀ ਮਾਮਲੇ ’ਤੇ ਰਾਜਨੀਤੀ ਖੇਡ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION