39 C
Delhi
Friday, April 26, 2024
spot_img
spot_img

ਜਥੇਦਾਰ ਹਵਾਰਾ ਕਮੇਟੀ ਵੱਲੋਂ ਪੰਥਕ ਸੋਚ ਦੇ ਧਾਰਨੀਆਂ ਦੀ ਖੁਲ੍ਹੀ ਭਰਤੀ ਦਾ ਐਲਾਨ

ਫਤਹਿਗੜ ਸਾਹਿਬ, ਦਸੰਬਰ 17, 2019:

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਹੇਠ ਕਾਰਜਸ਼ੀਲ ਕਮੇਟੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਜ਼ਮੀਨੀ ਪੱਦਰ ਤੇ ਪਹੁੰਚ ਕਰਨ ਲਈ ਪੰਜਾਬ ਦੇ ਪਿੰਡਾਂ ਤੋਂ ਗੁਰਮਤਿ ਪ੍ਰਚਾਰ ਲਹਿਰ ਆਰੰਭ ਕਰਨ ਦਾ ਐਲਾਨ ਕੀਤਾ ਹੈ।

ਜਿਸ ਦੇ ਤਹਿਤ ਪਤਿਤ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਘਰ ਵਾਪਸੀ ਦਸਤਾਰ ਸਜਾਉ ਮੁੰਹਿਮ ਅਰਦਾਸ ਕਰਕੇ ਆੰਰਭ ਕੀਤੀ ਜਾਵੇਗੀ। ਨੌਜਵਾਨਾਂ ਦੇ ਸਿਰਾਂ ਤੇ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜ਼ਾ ਕੇ ਉਨ੍ਹਾ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਗੋਰਵਮਈ ਵਿਰਸੇ ਨੂੰ ਸੰਭਾਲਣ ਦੀ ਜ਼ੁੰਮੇਵਾਰੀ ਪਾਈ ਜਾਵੇਗੀ ਜਿਸ ਨਾਲ ਉਹ ਭਵਿਖ ਵਿੱਚ ਕੌਮੀ ਆਗੂ ਬਣ ਸਕਣ।

ਅੱਜ ਇੱਥੇ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਪੰਥਕ ਸੋਚ ਦੇ ਧਾਰਨੀ ਸਿੱਖ ਜਥੇਦਾਰ ਹਵਾਰਾ ਕਮੇਟੀ ਵਿੱਚ ਸ਼ਾਮਲ ਹੋਣ ਲਈ ਸੰਪਰਕ ਕਰ ਰਹੇ ਹਨ।

ਇਸ ਨੂੰ ਧਿਆਨ ‘ਚ ਰੱਖਦੇ ਹੋਏ ਬਜ਼ੁਰਗਾਂ, ਮਾਤਾਵਾਂ, ਨੌਜਵਾਨਾਂ ਅਤੇ ਵਿਦਿਆਰਥੀਆ ਦੀ ਕਮੇਟੀ ਵਿੱਚ ਭਰਤੀ ਸ਼ਹੀਦੀ ਸਥਾਨ ਤੋਂ ਸ਼ੂਰੂ ਕੀਤੀ ਜਾਵੇਗੀ ਅਤੇ ਭਵਿਖ ਵਿੱਚ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਣਗੇ। ਉਨ੍ਹਾ ਕਿਹਾ ਕਿ ਸਰਕਾਰ ਦੀ ਬਦਨਿਅਤੀ ਕਾਰਣ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਦੇਰੀ ਆ ਰਹੀ ਹੈ ਜਿਸ ਕਾਰਣ ਬੰਦੀ ਸਿੰਘਾਂ ਦੇ ਪਰਿਵਾਰਾਂ ਵਿੱਚ ਚਿੰਤਾ ਬਣੀ ਹੋਈ ਹੈ।

ਪ੍ਰੈਸ ਕਾਨਫੰਰਸ ਵਿੱਚ ਨੌਜਵਾਨ ਆਗੂ ਬੱਗੀਚਾ ਸਿੰਘ ਰੱਤਾ ਖੇੜਾ, ਭਾਈ ਸਤਨਾਮ ਸਿੰਘ ਝੰਝੀਆਂ ਪੰਜਾ ਸਿੰਘਾਂ ਚੋ, ਮਾਸਟਰ ਬਲਦੇਵ ਸਿੰਘ ਤਰਨਤਾਰਨ ਅੰਖਡ ਕੀਰਤਨੀ ਜਥਾ, ਮਹਾਂਬੀਰ ਸਿੰਘ ਸੁਲਤਾਨਵਿੰਡ, ਪਰਵਿੰਦਰ ਸਿੰਘ ਲਾਡੀ, ਗੁਰਜੰਟ ਸਿੰਘ, ਪਰਵਿੰਦਰ ਸਿੰਘ ਕਵੀਸ਼ਰ, ਕੁਲਦੀਪ ਸਿੰਘ, ਰਣਵੀਰ ਸਿੰਘ, ਅਕਬਾਲ ਸਿੰਘ, ਗੁਰਜੰਟ ਸਿੰਘ ਸਮਾਣਾ, ਸੁਖਵੀਰ ਸਿੰਘ, ਦਵਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION