39 C
Delhi
Sunday, May 5, 2024
spot_img
spot_img

ਚੰਨੀ ਨੇ ਹਰ ਵਰਗ ਦੇ ਲੋਕਾਂ ਨੂੰ ਵੱਡੀਆਂ ਰਾਹਤਾਂ ਦੇ ਕੇ ਲੋਕ ਹਿਤੈਸ਼ੀ ਆਗੂ ਹੋਣ ਦਾ ਸਬੂਤ ਦਿੱਤਾ, ਸੋਚ ਵਿਚਾਰ ਕਰਕੇ ਵੋਟਾਂ ਪਾਉਣ ਲੋਕ: ਤ੍ਰਿਪਤ ਬਾਜਵਾ

ਯੈੱਸ ਪੰਜਾਬ
ਬਟਾਲਾ, 18 ਫ਼ਰਵਰੀ, 2022 –
ਫਤਹਿਗੜ੍ਹ ਚੂੜੀਆਂ ਹਲਕੇ ਦੇ ਕਾਂਗਰਸੀ ਉਮੀਦਵਾਰ ਅਤੇ ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਬਟਾਲਾ ਨੇੜਲੇ ਪਿੰਡਾਂ ਵਿਚ ਕੀਤੀਆਂ ਭਰਵੀਆਂ ਚੋਣ ਰੈਲੀਆਂ ਵਿਚ ਹਲਕੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਨਾਪਾਕ ਮਨਸੂਬਿਆਂ ਵਿਰੁੱਧ ਚੌਕਸ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਪੂਰੀ ਸੋਚ ਵਿਚਾਰ ਨਾਲ ਕਰਨ ਕਿਉਂਕਿ ਇਹਨਾਂ ਦੋਹਾਂ ਪਾਰਟੀਆਂ ਦੀ ਅੱਖ ਪੰਜਾਬ ਦਾ ਸਰਮਾਇਆ ਲੁੱਟਣ ਉੱਤੇ ਹੀ ਲੱਗੀ ਹੋਈ ਹੈ।

ਸ਼੍ਰੀ ਬਾਜਵਾ ਨੇ ਪਿੰਡ ਸੋਹੜਪੁਰ, ਨਵਾਂ ਪਿੰਡ ਮਿਲਖ਼ੀਵਾਲ, ਕਿਲ੍ਹਾ ਲਾਲ ਸਿੰਘ ਅਤੇ ਸ਼ਾਮਪੁਰਾ ਵਿਚ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੀ ਰਬੜ ਦੀ ਮੋਹਰ ਭਗਵੰਤ ਮਾਨ ਰਾਹੀਂ ਪੰਜਾਬ ਦੇ ਲੋਕਾਂ ਉੱਤੇ ਰਾਜ ਕਰਨਾ ਚਾਹੁੰਦਾ ਹੈ।ਉਹਨਾਂ ਕਿਹਾ ਕਿ ਜੇ ਇਹ ਭਾਣਾ ਵਾਪਰ ਜਾਂਦਾ ਹੈ ਤਾਂ ਪੰਜਾਬ ਨੂੰ ਬੜੇ ਹੀ ਭਿਆਨਕ ਦੌਰ ਵਿਚੋਂ ਗੁਜ਼ਰਨਾ ਪਵੇਗਾ ਕਿਉਂਕਿ ਪੰਜਾਬ ਤੇ ਪੰਥ ਵਿਰੋਧੀ ਇਸ ਵਿਅਕਤੀ ਨੂੰ ਪੰਜਾਬ ਦੀ ਰਹਿਤਲ ਦੀ ਹੀ ਸਮਝ ਨਹੀਂ ਹੈ।

ਸ਼੍ਰੀ ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੁੱਟ ਕੇ ਦਿੱਲੀ ਤੇ ਹਰਿਆਣਾ ਨੂੰ ਦੇਣ, ਟਿਊਬਵੈਲਾਂ ਤੋਂ ਬਿਜਲੀ ਦੇ ਬਿਲ ਵਸੂਲਣ, ਪਰਾਲੀ ਸਾੜਣ ਉੱਤੇ ਪਾਬੰਦੀ ਲਾਉਣਾ ਚਾਹੁੰਦਾ ਹੈ, ਸਰਕਾਰੀ ਮਹਿਕਮਿਆਂ ਵਿਚ ਦਿਹਾੜੀ ਉੱਤੇ ਭਰਤੀ ਅਤੇ ਬਿਜਲੀ ਬੋਰਡ ਭੰਗ ਕਰ ਕੇ ਬਿਜਲੀ ਉਤਪਾਦਨ ਅਤੇ ਸਪਲਾਈ ਦਾ ਕੰਮ ਨਿੱਜੀ ਕੰਪਨੀਆਂ ਨੂੰ ਦੇਣ ਦੇ ਮਨਸੂਬੇ ਬਣਾਈ ਬੈਠਾ ਹੈ।

ਕਾਂਗਰਸੀ ਆਗੂ ਨੇ ਕਿਹਾ ਕਿ ਸੁਖਬੀਰ-ਮਜੀਠੀਆ ਦੀ ਜੋੜੀ ਵੀ ਪੰਜਾਬ ਦੀ ਸਤਾ ਪ੍ਰਾਪਤ ਕਰ ਕੇ ਸੂਬੇ ਵਿਚ ਮੁੜ ਮਾਫ਼ੀਆ ਰਾਜ ਰਾਹੀਂ ਸਾਰੇ ਕਾਰੋਬਾਰ ਆਪਣੇ ਕੰਟਰੋਲ ਵਿਚ ਲੈਣ ਲਈ ਤਹੂ ਹੋਏ ਪਏ ਹਨ।ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ ਪੰਜਾਬ ਵਿਚ ਪੂਰੀ ਤਰਾਂ ਗੈਂਗਸਟਰਾਂ ਦਾ ਬੋਲਬਾਲਾ ਸੀ, ਦਿਨ ਦਿਹਾੜੇ ਧਾਰਮਿਕ ਤੇ ਸਿਆਸੀ ਆਗੂਆਂ ਦੇ ਕਤਲ ਹੋ ਰਹੇ ਸਨ, ਜੇਲ੍ਹਾਂ ਤੋੜੀਆਂ ਜਾ ਰਹੀਆਂ ਸਨ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਸਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਇੱਕ ਸਾਲ ਦੇ ਅੰਦਰ ਅੰਦਰ ਹੀ ਗੈਂਗਸਟਰਾਂ ਨੂੰ ਕਾਬੂ ਕਰ ਕੇ ਪੰਜਾਬ ਵਿਚ ਅਮਨ-ਕਾਨੂੰਨ ਬਹਾਲ ਕੀਤਾ ਸੀ।

ਕਾਂਗਰਸ ਸਰਕਾਰ ਦੀ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਥੋੜ੍ਹੇ ਜਿਹੇ ਸਮੇਂ ਵਿਚ ਹੀ ਹਰ ਵਰਗ ਦੇ ਲੋਕਾਂ ਨੂੰ ਵੱਡੀਆਂ ਰਾਹਤਾਂ ਦੇ ਇੱਕ ਸਫ਼ਲ ਪ੍ਰਬੰਧਕ ਤੇ ਲੋਕ ਹਿਤੈਸ਼ੀ ਹੋਣ ਦਾ ਸਬੂਤ ਦੇ ਦਿੱਤਾ।ਉਹਨਾਂ ਹਲਕੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਚਰਨਜੀਤ ਸਿੰਘ ਚੰਨੀ ਨੂੰ ਅਗਲੇ ਪੰਜ ਸਾਲਾਂ ਲਈ ਮੁੱਖ ਮੰਤਰੀ ਬਣਾਉਣ ਲਈ ਉਹ ਇਸ ਹਲਕੇ ਤੋਂ ਕਾਂਗਰਸ ਪਾਰਟੀ ਨੂੰ ਵੱਡੇ ਪੱਧਰ ਉੱਤੇ ਵੋਟਾਂ ਪਾਉਣ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION