ਅੱਜ-ਨਾਮਾ
ਚੰਦਰੀ ਜੀਭ ਇਮਰਾਨ ਦੀ ਫਿਰੇ ਘੁੰਮਦੀ,
ਚੱਲਦੀ ਜਦੋਂ, ਪੁਆੜਾ ਫਿਰ ਪਾਏ ਬੇਲੀ।
ਰਾਜਸੀ ਉਲਝਣ ਦਾ ਕੋਈ ਬਿਆਨ ਦੇਂਦੀ,
ਫਿਰਦੇ ਨੇਤਾ ਹਨ ਗੁੱਸੇ ਵਿੱਚ ਆਏ ਬੇਲੀ।
ਜੱਜਾਂ ਤੀਕਰ ਦਾ ਕਰੇ ਲਿਹਾਜ ਕੋਈ ਨਾ,
ਨਵੇਂ ਤੋਂ ਨਵਾਂ ਕੋਈ ਕੇਸ ਬਣਾਏ ਬੇਲੀ।
ਵਰਦੀ ਵਾਲਿਆਂ ਬਾਰੇ ਕੁਝ ਬੋਲ ਗਈ ਊ,
ਫੌਜੀ ਅਫਸਰ ਵੀ ਉਹਨੇ ਭੜਕਾਏ ਬੇਲੀ।
ਇਹੀਓ ਆਖਰੀ ਬਿਆਨ ਹੈ ਫਿਕਰ ਵਾਲਾ,
ਰੱਖਿਆ ਗੁੱਸਾ ਨਹੀਂ ਫੌਜਾਂ ਦਾ ਯਾਦ ਬੇਲੀ।
ਸੰਭਾਲਿਆ ਦੇਸ਼ ਦਾ ਰਾਜ ਆ ਕਈ ਵਾਰੀ,
ਵਿਗੜ ਗਈ ਨੀਤ ਤਾਂ ਪਾਊ ਫਸਾਦ ਬੇਲੀ।
-ਤੀਸ ਮਾਰ ਖਾਂ
7 ਸਤੰਬਰ, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ