32.8 C
Delhi
Sunday, April 28, 2024
spot_img
spot_img

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਦਾ ਤਾਨਾਸ਼ਾਹੀ ਰਵੱਈਆ ਸੰਸਥਾ ਲਈ ਬਣਿਆਂ ਖ਼ਤਰਾ: ਪ੍ਰੋ.ਬਲਜਿੰਦਰ ਸਿੰਘ

ਯੈੱਸ ਪੰਜਾਬ
ਅੰਮ੍ਰਿਤਸਰ, 4 ਜਨਵਰੀ, 2021 –
ਸਿੱਖ ਕੌਮ ਦੀ ਪੁਰਾਤਨ ਇਤਿਹਾਸਕ ਧਾਰਮਿਕ ਅਤੇ ਵਿੱਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਮੌਜੂਦਾ ਪ੍ਰਧਾਨ ਨਿਰਮਲ ਸਿੰਘ ਦੀ ਤਾਨਾਸ਼ਾਹੀ ਕਾਰਜਸ਼ੈਲੀ ਦੀਵਾਨ ਦੇ ਭਵਿੱਖ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ। ਇਹ ਵਿਚਾਰ ਸੰਸਥਾ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦਿੱਤੇ।

ਉਨ੍ਹਾਂ ਕਿਹਾ ਕਿ ਦੀਵਾਨ ਦੇ ਸੰਸਥਾਪਕ ਭਾਈ ਅਰਜਨ ਸਿੰਘ ਜੀ ਬਾਗੜੀਆ ਤੇ ਭਾਈ ਵੀਰ ਸਿੰਘ ਜੀ ਆਦਿ ਨੇ ਬਹੁਤ ਡੁੰਘੀ ਸੋਚ ਨਾਲ ਮਨੋਰਥਾਂ ਵਿੱਚ ਅੰਕਿਤ ਕੀਤਾ ਸੀ ਕਿ ਦੀਵਾਨ ਖਾਲਸਾ ਪੰਥ ਦੀ ਆਤਮਕ, ਮਾਨਸਿਕ, ਸਦਾਚਾਰਕ, ਵਿੱਦਿਅਕ, ਭਾਈਚਾਰਕ, ਪਦਾਰਥਕ ਬ੍ਰਿਧੀ ਤੇ ਭਲਾਈ ਦਾ ਉਪਰਾਲਾ ਕਰੇਗਾ ਅਤੇ ਪੰਥ ਖਾਲਸਾ ਦੇ ਰਾਜਸੀ ਹਕੂਕ ਦੀ ਰਾਖੀ ਕਰੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾ ਦਾ ਪ੍ਰਚਾਰ ਕਰੇਗਾ।

ਇਸ ਮਨੋਰਥ ਦੀ ਪੂਰਤੀ ਲਈ ਦੀਵਾਨ ਦੇ ਮੈਂਬਰ ਕੇਵਲ ਉਹ ਵਿਅੱਕਤੀ ਹੀ ਹੋਣਗੇ ਜੋ ਅੰਮ੍ਰਿਤਧਾਰੀ, ਨਿਤਨੇਮੀ ਤੇ ਮਰਿਯਾਦਾ ਵਿੱਚ ਪਰਪੱਕ ਹੋਣਗੇ। ਪਰ 1902 ਵਿੱਚ ਸਥਾਪਿਤ ਇਸ ਮਹਾਨ ਕੌਮੀ ਸੰਸਥਾ ਨਾਲ ਅੱਜ ਦਗ਼ਾਬਾਜ਼ੀ ਹੋ ਰਹੀ ਹੈ। ਪ੍ਰਧਾਨ ਨਿਰਮਲ ਸਿੰਘ ਨੇ ਹੁਣ ਤੱਕ ਕੱਪਟੀ ਸੋਚ ਦੇ ਚੱਲਦਿਆਂ ਅੰਮ੍ਰਿਤਧਾਰੀ ਮੈਂਬਰਾਂ ਜਿਨ੍ਹਾਂ ਵਿੱਚ ਅਮਰਜੀਤ ਸਿੰਘ ਭਾਟੀਆ, ਸਵਰਗਵਾਸੀ ਗੁਰਿੰਦਰ ਸਿੰਘ ਚਾਵਲਾ, ਸਤਨਾਮ ਸਿੰਘ ਮੁੰਬਈ ਤੇ ਅਵਤਾਰ ਸਿੰਘ ਸ਼ਾਮਿਲ ਹਨ, ਨੂੰ ਦੀਵਾਨ ਚੋਂ ਗੈਰ-ਸੰਵਿਧਾਨਕ ਤੇ ਗ਼ੈਰ-ਕਾਨੂੰਨੀ ਢੰਗ ਨਾਲ ਮਿਥੇ ਹੋਏ ਇਕਤਰਫਾ ਫ਼ੈਸਲੇ ਦੇ ਤਹਿਤ ਝੂਠੇ ਇਲਜ਼ਾਮ ਲਗਾ ਕੇ ਬਰਖਾਸਤ ਕਰ ਦਿੱਤਾ ਗਿਆ ਹੈ।

ਪ੍ਰੋ.ਬਲਜਿੰਦਰ ਸਿੰਘ ਨੇ ਕਿਹਾ ਕਿ ਨਿਰਮਲ ਸਿੰਘ ਆਪਣੇ ਵਿਰੋਧੀ ਮੈਂਬਰਾਂ ਨੂੰ ਡਰਾ ਕੇ ਅਤੇ ਬਲੈਕ ਮੇਲ ਕਰਕੇ ਉਨ੍ਹਾਂ ਦੀ ਅਵਾਜ਼ ਨੂੰ ਬੰਦ ਕਰਨ ਦਾ ਯਤਨ ਕਰਦਾ ਹੈ ਪਰ ਜੱਦ ਵਿਰੋਧੀਆਂ ‘ਤੇ ਇਹ ਹੱਥਕੰਡਾ ਫੇਲ੍ਹ ਹੋ ਜਾਦਾਂ ਹੈ ਤਾਂ ਉਹ ਮੈਬਰਸ਼ਿਪ ਖ਼ਤਮ ਕਰ ਦਿੰਦਾਂ ਹੈ।

ਇਹੋ ਕੁਝ ਸਤਨਾਮ ਸਿੰਘ ਮੁੰਬਈ ਤੇ ਅਵਤਾਰ ਸਿੰਘ ਨਾਲ ਹੋਇਆ। ਇਹ ਦੋਨੋਂ ਦੀਵਾਨ ਵਿੱਚ ਨਿੱਤ ਦੀ ਵਾਪਰ ਰਹੀਆਂ ਬੇਨਿਯਮੀਆਂ, ਧਾਂਦਲੀਆਂ ਤੇ ਫੰਡਾਂ ਦੀ ਲੁੱਟ ਨੂੰ ਬਰਦਾਸ਼ਤ ਨਾ ਕਰਦੇ ਹੋਏ ਪ੍ਰਧਾਨ ਨੂੰ ਚਿੱਠੀਆਂ ਲਿਖਕੇ ਜਵਾਬ ਦੇਣ ਲਈ ਕਹਿੰਦੇ ਸਨ। ਇਨ੍ਹਾਂ ਦਾ ਮਕਸਦ ਦੀਵਾਨ ਨੂੰ ਬਦਨਾਮ ਕਰਨਾ ਨਹੀਂ ਸੀ ਬਲਕਿ ਦੀਵਾਨ ਦੇ ਕੰਮ ਕਾਜ ਨੂੰ ਪਾਰਦਰਸ਼ੀ ਮੁਕਾਮ ਤੱਕ ਪੰਹੁਚਾਉਣਾ ਸੀ। ਪਰ ਗੁਰਬਾਣੀ ਦੇ ਕਥਨ “ਜਿਨ੍ਹਾ ਅੰਦਰਿ ਕੂੜੁ ਵਰਤੈ ਸੱਚ ਨ ਭਾਵਈ।।

ਜੇ ਕਿ ਬੋਲੈ ਸਚੁ ਕੂੜਾ ਜਲਿ ਜਾਵਈ।।” ਦੇ ਅਨੁਸਾਰ ਪ੍ਰਧਾਨ ਨੂੰ ਚਿੱਠੀਆਂ ਵਿਚੋਂ ਆਪਣਾ ਅਹੁਦਾ ਡੋਲਦਾ ਨਜ਼ਰ ਆਇਆ ਤੇ ਉਸ ਨੇ ਇਕਤਰਫਾ ਫ਼ੈਸਲਾ ਕਰਕੇ ਹਿਟਲਰੀ ਤਰਜ਼ ‘ਤੇ ਚੱਲਦਿਆਂ ਸਤਨਾਮ ਸਿੰਘ ਮੁੰਬਈ ਤੇ ਅਵਤਾਰ ਸਿੰਘ ਨੂੰ ਦੀਵਾਨ ਤੋਂ ਕੱਢ ਕੇ ਬਾਹਰ ਮਾਰਿਆ।

ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਨਿਰਮਲ ਸਿੰਘ ਦੀ ਮੂਲ ਬਿਰਤੀ ਅਨੁਸਾਰ ਬੇਅੰਮ੍ਰਿਤੀਆਂ ਨੂੰ ਮੈਂਬਰ ਬਨਾਉਣ ਅਤੇ ਸੰਸਥਾ ਨੂੰ ਆਪਣੇ ਪਰਵਾਰੀਕਰਣ ਤੇ ਵਪਾਰੀਕਰਣ ਲਈ ਵਰਤਣ ਨੂੰ ਪਹਿਲ ਦਿੱਤੀ ਜਾਦੀ ਹੈ ਜਿਸਦੇ ਨਤੀਜੇ ਵਜੋਂ ਮਹਾਨ ਸੰਸਥਾ ਦਾ ਨਿਰੰਤਰ ਨਿਘਾਰ ਹੋ ਰਿਹਾ ਹੈ।

ਪਤਿਤ ਮੈਂਬਰਾਂ ਦੀ ਬਹੁ ਗਿਣਤੀ ਕਾਰਨ ਇਸ ਸੰਸਥਾ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ 50000 ਤੋਂ ਵੱਧ ਵਿੱਦਿਆਰਥੀਆਂ ਦੀ ਸ਼ਖ਼ਸੀਅਤ ਦੀ ਘਾੜਤ ਸੰਸਥਾਪਕਾਂ ਦੇ ਸੁਪਨਿਆਂ ਮੁਤਾਬਕ ਘੜਨੀ ਮੁਮਕਿਨ ਨਹੀਂ ਹੈ। ਇਸ ਗੁਰਮਤਿ ਵਿਰੋਧੀ ਰੁਝਾਨ ਨੂੰ ਠੱਲ੍ਹ ਪਾਉਣੀ ਖਾਲਸਾ ਪੰਥ ਦੀ ਕੌਮੀ ਜ਼ੁੰਮੇਵਾਰੀ ਹੈ।

ਬਹੁਤ ਦੁੱਖ ਦੀ ਗੱਲ ਕਿ ਪ੍ਰਧਾਨ ਨਿਰਮਲ ਸਿੰਘ ਨੇ ਸੰਸਥਾਪਕਾਂ ਦੀ ਸੋਚ ਨੂੰ ਅਪਨਾਉਣ ਦੀ ਥਾਂ ‘ਤੇ ਪੰਥ ਮਾਰੂ ਬਾਦਲ ਸੋਚ ਤੇ ਕਿਸਾਨ ਮਾਰੂ ਮੋਦੀ ਸੋਚ ਨੂੰ ਆਪਣੀ ਕਾਰਜਸ਼ੈਲੀ ਦਾ ਹਿੱਸਾ ਬਣਾ ਲਿਆ ਹੈ ਤੇ ਭਾਜਪਾ/ਆਰ.ਐਸ.ਐਸ ਹਿਤੈਸ਼ੀ ਇਕਬਾਲ ਸਿੰਘ ਲਾਲਪੁਰਾ (ਕੌਮੀ ਬੁਲਾਰਾ ਭਾਜਪਾ) ਨੂੰ ਮੈਂਬਰਸ਼ਿਪ ਤੋਂ ਕੱਢਣ ਦੀ ਥਾਂ ਅੰਮ੍ਰਿਤਧਾਰੀਆਂ ਨੂੰ ਕੱਢਣ ਦਾ ਸਿਲਸਿਲਾ ਬੜੀ ਬੇਬਾਕੀ ਨਾਲ ਸ਼ੁਰੂ ਕੀਤਾ ਹੋਇਆ ਹੈ।

ਪ੍ਰੋ. ਬਲਜਿੰਦਰ ਸਿੰਘ ਨੇ ਖਦਸ਼ਾ ਜ਼ਾਹਿਰ ਕਰਦੇ ਹੋਏ ਖਾਲਸਾ ਪੰਥ ਨੂੰ ਕਿਹਾ ਕਿ ਨਿਰਮਲ ਸਿੰਘ ਦੇ ਨਾਦਰਸ਼ਾਹੀ ਫੁਰਮਾਨ ਦਾ ਅਗਲਾ ਸ਼ਿਕਾਰ ਉਹ ਖੁੱਦ ਹੋ ਸਕਦੇ ਹਨ। ਪਰ ਇਸਦੀ ਉਨ੍ਹਾ ਨੂੰ ਪ੍ਰਵਾਹ ਨਹੀਂ। ਪ੍ਰੋ.ਬਲਜਿਦੰਦਰ ਸਿੰਘ ਨੇ ਨਿਰਮਲ ਸਿੰਘ ਨੂੰ ਯਾਦ ਕਰਵਾਇਆ ਕਿ ਚੀਫ ਖਾਲਸਾ ਦੀਵਾਨ ਤੁਹਾਡੀ ਨਿੱਜੀ ਦੁਕਾਨ ਨਹੀਂ ਹੈ ਜੋ ਕਿ ਬਦਕਿਸਮਤ ਨਾਲ ਤੁਸੀਂ ਸਮਝ ਬੈਠੇ ਹੋ।

ਇਹ ਤਾਂ ਪੰਥ ਦੀ ਵਿਰਾਸਤੀ ਸੰਸਥਾ ਹੈ ਤੇ ਖਾਲਸਾ ਪੰਥ ਨੂੰ ਜੁਵਾਬ ਦੇਹ ਹੈ ਕਿ ਕਿਤਨੇ ਮੈਂਬਰ ਅੰਮ੍ਰਿਤਧਾਰੀ ਹਨ ਤੇ ਕਿਤਨੇ ਬੇਅੰਮ੍ਰਿਤੀਏ ਅਤੇ ਮੈਂਬਰਾਂ ਦੀ ਗੁਰਮਤਿ ਤੇ ਕਿਤਨੀ ਪਕੜ ਹੈ।

ਨਿਰਮਲ ਸਿੰਘ ਨੂੰ ਗੁਰਮਤਿ ਤੇ ਵਿੱਦਿਅਕ ਮਸਲੇ ਤੇ ਜਨਤਕ ਬਹਿਸ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਥਾਨ ਅਤੇ ਸਮਾਂ ਉਹ ਦੱਸਣ ਮੈਂ ਉਥੇ ਪਹੁੰਚਾਗਾਂ ਤੇ ਕੈਮਰੇ ਦੀ ਨਿਗਰਾਨੀ ਹੇਠ ਅ੍ਰੰਮਿਤਧਾਰੀ ਤੇ ਬੇਅੰਮ੍ਰਿਤੀਆ ਦਾ ਰਿਕਾਰਡ ਪੜਚੋਲ ਕੇ ਪੰਥ ਸਾਹਮਣੇ ਪੇਸ਼ ਕਰਾਗਾਂ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION