35.1 C
Delhi
Friday, May 10, 2024
spot_img
spot_img

ਘੁੰਮੇ ਪਈ ਸ਼ੋਹਦਿਆਂ ਦੀ ਢਾਣੀ ਚਹੁੰ ਪਾਸੇ, ਥਾਂ-ਥਾਂ ਬਾਈਕਾਂ ਦੀ ਘੂਕ ਆ ਪਾਈ ਜਾਂਦੇ

ਅੱਜ-ਨਾਮਾ

ਘੁੰਮੇ ਪਈ ਸ਼ੋਹਦਿਆਂ ਦੀ ਢਾਣੀ ਚਹੁੰ ਪਾਸੇ,
ਥਾਂ-ਥਾਂ ਬਾਈਕਾਂ ਦੀ ਘੂਕ ਆ ਪਾਈ ਜਾਂਦੇ।

ਡਰਾਉਣੇ ਹਾਰਨ ਲਵਾਏ ਨੇ ਸ਼ੋਹਦਿਆਂ ਨੇ,
ਵਜਾਉਂਦੇ ਸੜਕਾਂ ਨੇ ਖਾਲੀ ਕਰਾਈ ਜਾਂਦੇ।

ਫਾਇਰ ਬ੍ਰੀਗੇਡ ਦੇ ਜਿਹੀ ਰਫਤਾਰ ਰੱਖਦੇ,
ਕਾਲਜੇ ਪਬਲਿਕ ਦੇ ਮੂੰਹ ਨੂੰ ਆਈ ਜਾਂਦੇ।

ਬਹੁੜੀ-ਬਹੁੜੀ ਜਿਹੀ ਕਈ ਨੇ ਲੋਕ ਕਰਦੇ,
ਜਲੂਸ ਇਹ ਨਿੱਤ ਹੀ ਕੱਢੀ-ਕਢਾਈ ਜਾਂਦੇ।

ਨਾਕਿਆਂ ਉੱਤੇ ਕਈ ਹੁੰਦੇ ਈ ਪੁਲਸ ਵਾਲੇ,
ਉਹ ਵੀ ਰੋਕਣ ਦੀ ਹਿੰਮਤ ਨਾ ਕਰਨ ਜੋਗੇ।

ਵਿਗੜਦੀ ਹਾਲਤ ਹੈ ਅਮਨ-ਕਾਨੂੰਨ ਵਾਲੀ,
ਰਹਿ ਗਏ ਲੋਕ ਬਦਅਮਨੀਆਂ ਜਰਨ ਜੋਗੇ।

-ਤੀਸ ਮਾਰ ਖਾਂ
12 ਫਰਵਰੀ, 2023

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION