ਅੱਜ-ਨਾਮਾ
ਘੁੰਮਦਾ ਚੋਣ ਦਾ ਚੱਕਰ ਤਾਂ ਘੁੰਮੀ ਜਾਊ,
ਜਦ ਤੱਕ ਆਈ ਤਰੀਕ ਨਾ ਵੀਹ ਬੇਲੀ।
ਕੋਈ ਕਿਸੇ ਦਾ ਕਹਿੰਦਾ ਹੈ ਜ਼ੋਰ ਬਾਹਲਾ,
ਆਖਦੇ ਕਿਸੇ ਨੇ ਪਾਈ ਪਈ ਲੀਹ ਬੇਲੀ।
ਉਹ ਵੀ ਲੋਕਾਂ ਵਿੱਚ ਅੱਡਦਾ ਹੱਥ ਦੇਖੋ,
ਜਿਸ ਦੇ ਕੋਲ ਆ ਦੌਲਤ ਵਸੀਹ ਬੇਲੀ।
ਜੋ ਵੀ ਸਾਨ੍ਹਾਂ ਦੇ ਭੇੜ ਵਿਚਕਾਰ ਫਸਿਆ,
ਦੇਣਾ ਈ ਚੋਣਾਂ ਦੇ ਚੱਕਰ ਨੇ ਪੀਹ ਬੇਲੀ।
ਹੁੰਗਾਰਾ ਲੋਕ ਤਾਂ ਭਰਨ ਪਏ ਸਾਰਿਆਂ ਨੂੰ,
ਦਰਾਂ ਤੋਂ ਜਾਵੇ ਨਹੀਂ ਕੋਈ ਨਾਰਾਜ਼ ਬੇਲੀ।
ਆਉਣਾ ਕਿਸੇ ਨਹੀਂ ਵੀਹ ਤਰੀਖ ਮਗਰੋਂ,
ਕਰਨਾ ਆਗੂ `ਤੇ ਕਾਹਦਾ ਹੈ ਨਾਜ਼ ਬੇਲੀ।
-ਤੀਸ ਮਾਰ ਖਾਂ
ਫ਼ਰਵਰੀ 17, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ