28.1 C
Delhi
Saturday, May 11, 2024
spot_img
spot_img

ਗੁਰੂ ਨਾਨਕ ਦੇਵ ਦੀ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ਹਾਲੀ ਦੇ ਪਾਸਾਰ ਦੀ ਵਿਚਾਰਧਾਰਾ ‘ਤੇ ਦੋ-ਦਿਨਾ ਕੌਮਾਂਤਰੀ ਕਾਨਫਰੰਸ ਦੀ ਸ਼ੁਰੂਆਤ

ਚੰਡੀਗੜ੍ਹ, 7 ਨਵੰਬਰ, 2019:
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ਹਾਲੀ ਦੇ ਪਾਸਾਰ ਦੀ ਵਿਚਾਰਧਾਰਾ ‘ਤੇ ਅਧਾਰਤ 2 ਦਿਨਾ ਕੌਮਾਂਤਰੀ ਕਾਨਫਰੰਸ ਦੀ ਸ਼ੁਰੂਆਤ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਸੀ.ਆਰ.ਆਰ.ਆਈ.ਡੀ.), ਚੰਡੀਗੜ੍ਹ ਵਿਖੇ ਕੀਤੀ ਗਈ।

ਇਸ ਕਾਨਫਰੰਸ ਦਾ ਆਯੋਜਨ ਪੰਜਾਬ ਸਰਕਾਰ ਅਤੇ ਇੰਡੀਅਨ ਕਾਉਂਸਲ ਆਫ਼ ਸੋਸ਼ਲ ਸਾਇੰਸ ਰਿਸਰਚ, ਨਵੀਂ ਦਿੱਲੀ ਦੇ ਸਹਿਯੋਗ ਨਾਲ ਕੀਤਾ ਗਿਆ।

ਇਸ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ, ਐਮ. ਹਾਮਿਦ ਅੰਸਾਰੀ, ਸਾਬਕਾ ਕੇਂਦਰੀ ਮੰਤਰੀ, ਮੁਰਲੀ ਮਨੋਹਰ ਜੋਸ਼ੀ, ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਦਰਜਨ ਤੋਂ ਵੱਧ ਵਿਦੇਸ਼ੀ ਵਫ਼ਦਾਂ, ਪ੍ਰਸਿੱਧ ਬੁੱਧੀਜੀਵੀਆਂ, ਨੀਤੀ ਘਾੜਿਆਂ ਅਤੇ ਸਰਕਾਰੀ ਅਧਿਕਾਰੀਆਂ ਵਰਗੀਆਂ ਪ੍ਰਸਿੱਧ ਸਖ਼ਸ਼ੀਅਤਾਂ ਨੇ ਸ਼ਾਮਲ ਹੋ ਕੇ ਇਸ ਕਾਨਫਰੰਸ ਦੀ ਸ਼ੋਭਾ ਵਧਾਈ।

ਕਾਨਫਰੰਸ ਦੌਰਾਨ ਸਮਾਜਿਕ ਅਤੇ ਰਾਜਨੀਤਿਕ ਭੇਦਭਾਵ, ਆਰਥਿਕ ਸੋਸ਼ਣ, ਅਸਮਾਨਤਾ, ਘਰੇਲੂ ਹਿੰਸਾ ਅਤੇ ਅੱਤਿਆਚਾਰਾਂ ਕਾਰਨ ਫੈਲੀ ਵਿਆਪਕ ਬੇਚੈਨੀ ਅਤੇ ਹਿੰਸਾ ‘ਚ ਗ੍ਰਸਤ ਸੰਸਾਰ ਵਿੱਚ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਦੇ ਪਾਸਾਰ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਜ਼ਿੰਦਗੀ ਵਿੱਚ ਅਪਣਾਉਣ ਦੀ ਲੋੜ ‘ਤੇ ਵਿਚਾਰਚਰਚਾ ਕੀਤੀ ਗਈ।

ਭਾਰਤ ਦੇ ਸਾਬਕਾ ਉੱਪ ਰਾਸ਼ਟਰਪਤੀ ਸ੍ਰੀ ਐਮ. ਹਾਮਿਦ ਅੰਸਾਰੀ ਨੇ ਪ੍ਰਧਾਨਗੀ ਭਾਸ਼ਨ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਸਮਾਜ ਧਾਰਮਿਕਤਾ ਅਤੇ ਕੱਟੜ ਰਾਸ਼ਟਰਵਾਦ ਦੀ ਦੋਹਰੀ ਚੁਣੌਤੀ ਨਾਲ ਜੂਝ ਰਿਹਾ ਹੈ, ਜਿਸ ਨੇ ਸ਼ਾਂਤੀ, ਭਾਈਚਾਰਕ ਸਾਂਝ ਅਤੇ ਮਨੁੱਖੀ ਖੁਸ਼ੀਆਂ ਨੂੰ ਢਾਅ ਲਾਈ ਹੈ।

ਉਨ੍ਹਾਂ ਮੁਤਾਬਕ ਮਾਨਵਤਾ ਨੂੰ ਤਾਂ ਹੀ ਬਚਾਇਆ ਜਾ ਸਕਦਾ ਹੈ ਜੇਕਰ ਇਨ੍ਹਾਂ ਦੋਹਾਂ ਚੁਣੌਤੀਆਂ ਨੂੰ ਸਭਾਚਾਰਕ ਕਦਰਾਂ-ਕੀਮਤਾਂ ‘ਤੇ ਅਧਾਰਤ ਆਪਸੀ ਸੂਝ-ਬੂਝ ਦੀ ਜ਼ੁਬਾਨ ਨਾਲ ਠੱਲ੍ਹ ਪਾਈ ਜਾਵੇ ਅਤੇ ਮਨੁੱਖੀ ਹੱਕਾਂ ਨੂੰ ਮਾਨਤਾ ਦੇਣ ਵਾਲੇ ਸੱਭਿਅਕ ਸਮਾਜ ਨੂੰ ਯਕੀਨੀ ਬਣਾਇਆ ਸਕੇ।

ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਦੇ ਸਾਬਕਾ ਮੰਤਰੀ ਸ੍ਰੀ ਮੁਰਲੀ ਮਨੋਹਰ ਜੋਸ਼ੀ ਨੇ ਮੂਲਮੰਤਰ ਦੇ ਜਾਪ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ ਅਤੇ ਮੌਜੂਦਾ ਸੰਸਾਰ ਵਿੱਚ ਸਖ਼ਤ ਮਿਹਨਤ, ਸਾਂਝ ਅਤੇ ਏਕਤਾ ਦੀ ਭੂਮਿਕਾ ਅਤੇ ਇਸ ਨਾਲ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਦੇ ਪਾਸਾਰ ਬਾਰੇ ਗੱਲ ਕੀਤੀ।

ਉਨ੍ਹਾਂ ਗੁਰੂ ਜੀ ਦੀਆਂ ਸਿੱÎਖਿਆਵਾਂ ਰਾਹੀਂ ਸਦਾਚਾਰ ਅਤੇ ਦੁਰਾਚਾਰ ਵਿਚਾਲੇ ਟਕਰਾਅ ਦੇ ਹੱਲ ਲਈ ਸਿੱਖਣ ਦਾ ਸੁਝਾਅ ਦਿੱਤਾ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਨੁਸਾਰ ਵਾਤਾਵਰਣ ਦੇ ਸਤਿਕਾਰ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

ਇਸ ਤੋਂ ਪਹਿਲਾਂ ਸੀ.ਆਰ.ਆਰ.ਆਈ.ਡੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਸ੍ਰੀ ਵੀ.ਕੇ ਸਿੱਬਲ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਸੀ.ਆਰ.ਆਰ.ਆਈ.ਡੀ ਦੇ ਪ੍ਰੋ. ਸੁੱਚਾ ਸਿੰਘ ਗਿੱਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਨਫਰੰਸ ਕਰਵਾਉਣ ਦੇ ਉਦੇਸ਼ ਉਤੇ ਚਾਨਣਾ ਪਾÎਿੲਆ।

ਉਦਘਾਟਨੀ ਸੈਸ਼ਨ ਤੋਂ ਵਿਸ਼ਾ-ਵਸਤੂ ਦੇ ਆਧਾਰ ‘ਤੇ ਵੰਡੇ ੳੁੱਪ ਵਿਸ਼ਿਆਂ ਜਿਵੇਂ ‘ਰੂਹਾਨੀਅਤ’, ‘ ਗੁਰੂ ਨਾਨਕ ਦੇ ਫਲਸਫੇ ਵਿੱਚ ਸਿਧਾਂਤ ਤੇ ਨੈਤਿਕਤਾ ‘,’ਗੁਰੂ ਨਾਨਕ ਦੇ ਫਲਸਫੇ ਦੇ ਲਫਜ਼ਾ ‘ਚ ਅੰਤਰ-ਭਰੋਸੇ ਸਬੰਧੀ ਸੰਵਾਦ’,’ਸ਼ਾਂਤੀ ਦੇ ਰਾਹ ਵਜੋਂ ਸਮਾਜਕ, ਆਰਥਕ ਤੇ ਸਭਿਆਚਾਰਕ ਬਰਾਬਰੀ, ਖੁਸ਼ੀ-ਖੇੜਾ ਤੇ ਆਪਸੀ ਸਦਭਾਵਨਾ ‘,’ਸਿੱਖ ਰਵਾਇਤਾਂ ਵਿੱਚ ਲਿੰਗ ਦੇ ਅਧਾਰ ਤੇ ਬਰਾਬਰੀ ਅਤੇ ਸਮਕਾਲੀ ਭਾਰਤ ਵਿਚ ਲਿੰਗ ਅਧਾਰਤ ਹਿੰਸਾ ‘,’ ਗੁਰੂ ਨਾਨਕ ਜੀ ਨਜ਼ਰ ਵਿੱਚ ਕਿਰਤ ਦੀ ਮਹੱਤਤਾ’ ਅਤੇ ਗੁਰੂ ਨਾਨਕ ਦੀਆਂ ਸਿੱਖਿਆਵਾਂ ਵਿੱਚ ਵਾਤਵਾਰਣ ਦੀ ਰੱਖਿਆ ਦੀ ਪ੍ਰਸੰਗਿਕਤਾ ਆਦਿ ‘ਤੇ ਤਕਨੀਕੀ ਸੈਸ਼ਨ ਕਰਵਾਇਆ ਗਿਆ।

ਇਸ ਕਾਨਫਰੰਸ ਦਾ ਤਕਨੀਕੀ ਸੈਸ਼ਨ 8 ਨਵੰਬਰ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਅੰਤਰਰਾਸ਼ਟਰੀ ਕਾਨਫਰੰਸ ਨੂੰ ਸਿੱਟਾਪੂਰਨ ਪੜਾਅ ਤੇ ਪਹੁੰਚਾਉਣ ਮੌਕੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਤ ਉਨ੍ਹਾਂ ਦੀ ਕੈਬਨਿਟ ਦੇ ਕਈ ਮੈਂਬਰਾਂ ਦੇ ਸ਼ਾਮਲ ਹੋਣ ਦੀ ਆਸ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION