ਯੈੱਸ ਪੰਜਾਬ
ਚੰਡੀਗੜ੍ਹ, 8 ਨਵੰਬਰ 2021:
‘ਵਾਰਨਿੰਗ’, ਇਕ ਵੈੱਬ ਸੀਰੀਜ਼ ਹੈ, ਜਿੱਸ ਨੇ ਨਾ ਸਿਰਫ ਪੰਜਾਬ ਵਿੱਚ ਇਕ ਵੈੱਬ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਬਲਕਿ ਫਿਲਮ ਨਿਰਮਾਤਾਵਾਂ ਨੂੰ ਨਵੇਂ ਦਰਸ਼ਕਾਂ ਦੇ ਨਾਲ ਜੁੜਣ ਦਾ ਮੌਕਾ ਦਿੱਤਾ। ਗਿੱਪੀ ਗਰੇਵਾਲ ਦੀ ਪ੍ਰੋਡਿਊਸ ਕੀਤੀ ‘ਵਾਰਨਿੰਗ’-ਵੈੱਬ ਸੀਰੀਜ਼ ਨੇ ਨਾ ਕਿ ਵਿਊਜ਼ ਦੇ ਨਵੈਂ ਰਿਕਾਰਡ ਬਣਾਏ ਬਲਕਿ ਇਸਦੀ ਕਹਾਣੀ ਨੇ ਦਰਸ਼ਕਾਂ ਨੂੰ ਆਪਣੀਆਂ ਸੀਟਾਂ ਨਾਲ ਬੰਨੇ ਰੱਖਿਆ। ਇਸਦੀ ਕਹਾਣੀ, ਪ੍ਰੋਡਕਸ਼ਨ, ਡੀਜਾਇਨ ਤੇ ਅਦਾਕਾਰੀ ਨੇ ਪੰਜਾਬੀ ਮਨੋਰੰਜਨ ਜਗਤ ਦੇ ਲਈ ਇੱਕ ਨਵਾਂ ਮਿਆਰ ਰੱਚਿਆ।
ਹਾਲਾਂਕਿ, ਸਿਰਫ ਦੋ ਐਪੀਸੋਡਾਂ ਤੋਂ ਬਾਅਦ ਹੀ, ਸਟਾਰ ਕਾਸਟ ਨੇ ਇਸ ਸੀਰੀਜ਼ ਨੂੰ ਫਿਲਮ ‘ਚ ਤਬਦੀਲ ਕਰਣ ਦੀ ਘੋਸ਼ਣਾ ਕੀਤੀ ਸੀ, ਪਰ ਕੋਵਿਡ -19 ਮਹਾਂਮਾਰੀ ਦੇ ਵਿਚਕਾਰ, ਫਿਲਮ ਨਿਰਧਾਰਤ ਮਿੱਤੀ ‘ਤੇ ਜਾਰੀ ਨਹੀਂ ਕੀਤੀ ਗਈ ਸੀ।
ਖੈਰ, ਹੁਣ – ‘ਵਾਰਨਿੰਗ’ ਫਿਲਮ ਆਪਣੇ ਟੀਜ਼ਰ ਦੇ ਨਾਲ ਰਿਲੀਜ਼ ਹੋਣ ਲਈ ਪੂਰੀ ਤਰਾਂ ਤਿਆਰ ਹੈ, ਜੋ ਕਲ ਰਿਲੀਜ਼ ਕੀਤਾ ਗਿਆ ਸੀ। ਫਿਲਮ ਦਾ ਟ੍ਰੇਲਰ ਸਾਗਾ ਹਿਟਸ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ ਅਤੇ ਫਿਲਮ ਦਾ ਟ੍ਰੇਲਰ ਸੁਪਰਸਟਾਰ ਗਿਪੀ ਗਰੇਵਾਲ ਦੇ ‘ਹੰਬਲ ਮੋਸ਼ਨ ਪਿਕਚਰਜ਼’ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ।
ਵੈੱਬ ਸੀਰੀਜ਼ ਦੀ ਤਰ੍ਹਾਂ, ਅਮਰ ਹੁੰਦਲ ਦੀ ਨਿਰਦੇਸ਼ਿਤ ‘ਵਾਰਨਿੰਗ’ ਫਿਲਮ ਵਿੱਚ ਪ੍ਰਿੰਸ ਕੇ ਜੇ ਸਿੰਘ, ਧੀਰਜ ਕੁਮਾਰ ਨਾਲ ਗਿਪੀ ਗਰੇਵਾਲ ਮੁੱਖ ਭੂਮਿਕਾਵਾਂ ਵਿੱਚ ਹਨ। ਮਹਾਬੀਰ ਭੁੱਲਰ, ਅਸ਼ੀਸ਼ ਦੁੱਗਲ ਅਤੇ ਹਨੀ ਮੱਟੂ ਉਨ੍ਹਾਂ ਦੀਆਂ ਸਹਾਇਕ ਭੂਮਿਕਾ ਨੂੰ ਦੋਹਰਾ ਰਹੇ ਹਨ। ਕਹਾਣੀ ਗਿੱਪੀ ਗਰੇਵਾਲ ਦੁਆਰਾ ਲਿਖੀ ਗਈ ਹੈ ਜਿਸ ਨੇ ਇਸ ਦਾ ਨਿਰਮਾਣ ਵੀ ਕੀਤਾ ਹੈ। ਪ੍ਰਿੰਸ ਕੇ ਜੇ ਸਿੰਘ ਨੇ ਸੰਵਾਦ ਲਿਖੇ ਹਨ। ਮਨੀਸ਼ ਭੱਟ ਫੋਟੋਗ੍ਰਾਫੀ ਦੇ ਡਾਇਰੈਕਟਰ ਹਨ। ਭਾਣਾ ਐਲ ਏ ਐਗਜੈਕਟਿਵ ਪ੍ਰੋਡੂਸਰ ਹਨ। ਵਿਨੋਦ ਅਸਵਾਲ ਅਤੇ ਹਰਦੀਪ ਦੁੱਲਟ ਕ੍ਰਮਵਾਰ ਪ੍ਰੋਜੈਕਟ ਹੈਡ ਅਤੇ ਲਾਈਨ ਨਿਰਮਾਤਾ ਹਨ।
ਇਸ ਤੋਂ ਇਲਾਵਾ ਸਭ ਦੀਆਂ ਨਜ਼ਰਾਂ ਗਿੱਪੀ ਗਰੇਵਾਲ ਦੀ ਲੁੱਕ ‘ਤੇ ਟਿਕੀਆਂ ਹੋਈਆਂ ਹਨ ਕਿਉਂਕਿ ਲੁੱਕ ਕਮਾਲ ਦਾ ਹੈ ਜੋ ਉਹਨਾਂ ਨੇ ਆਪਣੇ ਪਿਛਲੇ ਕੰਮਾਂ ‘ਚ ਕਦੇ ਨਹੀਂ ਕੀਤਾ ਸੀ। ਉਹਨਾਂ ਦੇ ਪ੍ਰਸ਼ੰਸਕ ਅਤੇ ਦਰਸ਼ਕ ਇਸ ਫਿਲਮ ਦੀ ਉਡੀਕ ਕਰ ਰਹੇ ਹਨ ਜੋ 19 ਨਵੰਬਰ 2021 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ