29.1 C
Delhi
Sunday, May 5, 2024
spot_img
spot_img

ਕੌਮਾਂਤਰੀ ਕਬੱਡੀ ਖ਼ਿਡਾਰੀ ਦਾ ਗੋਲੀ ਮਾਰ ਕੇ ਕਤਲ, ਹਮਲਾਵਰ ਏ.ਐਸ.ਆਈ. ਤੇ ਸਾਥੀ ਗ੍ਰਿਫ਼ਤਾਰ

ਯੈੱਸ ਪੰਜਾਬ
ਕਪੂਰਥਲਾ, 8 ਮਈ, 2020:
ਪੰਜਾਬ ਵਿਚ ਚੱਲ ਰਹੇ ਕਰਫ਼ਿਊ ਦੇ ਦੌਰਾਨ ਇਕ ਕੌਮਾਂਤਰੀ ਕਬੱਡੀ ਖ਼ਿਡਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸਦਾ ਇਕ ਸਾਥੀ ਜ਼ਖ਼ਮੀ ਹੋ ਗਿਆ। ਗੋਲੀ ਪੰਜਾਬ ਪੁਲਿਸ ਦੇ ਇਕ ਏ.ਐਸ.ਆਈ. ਵੱਲੋਂ ਚਲਾਈ ਗਈ ਜਿਸਨੂੂੰ ਉਸਦੇ ਸਾਥੀ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏ.ਐਸ.ਆਈ. ਢਿਲਵਾਂ ਥਾਣੇ ਵਿਚ ਤਾਇਨਾਤ ਸੀ।

ਮ੍ਰਿਤਕ ਦੀ ਪਛਾਣ ਕੌਮਾਂਤਰੀ ਕਬੱਡੀ ਖ਼ਿਡਾਰੀ ਅਰਵਿੰਦਰ ਸਿੰਘ ਵਜੋਂ ਹੋਈ ਹੈ ਜੋ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲਖ਼ਨ ਕੇ ਪੱੜੇ ਦਾ ਵਸਨੀਕ ਸੀ। ਹਮਲਾਵਰ ਏ.ਐਸ.ਆਈ. ਦੀ ਪਛਾਣ ਪਰਮਜੀਤ ਸਿੰਘ ਵਾਸੀ ਪਿੰਡ ਬਾਹਮੂਵਾਲ ਵਜੋਂ ਹੋਈ ਹੈ ਜਦਕਿ ਉਸਦੇ ਨਾਲ ਉਸਦਾ ਸਾਥੀ ਮੰਗੂ ਪਿੰਡ ਲੱਖਨ ਕੇ ਪੱਡੇ ਦਾ ਹੀ ਰਹਿਣ ਵਾਲਾ ਸੀ।

ਪਤਾ ਲੱਗਾ ਹੈ ਕਿ ਅਰਵਿੰਦਰ ਆਪਣੇ ਸਾਥੀਆਂ ਦੇ ਨਾਲ ਪਿੰਡ ਵਿਚ ਲਗਾਏ ਗਏ ਪਹਿਰੇ ਤਹਿਤ ਵੀਰਵਾਰ ਰਾਤ ਪਹਿਰਾ ਦੇ ਰਿਹਾ ਸੀ ਜਿਸ ਦੌਰਾਨ ਇਕ ਵਾਹਨ ਨੂੰ ਰੋਕ ਕੇ ਸ਼ੱਕ ਪ੍ਰਗਟ ਕੀਤਾ ਗਿਆ ਜਿਸ ’ਤੇ ਤਕਰਾਰ ਹੋ ਗਈ।

ਕਪੂਰਥਲਾ ਦੇ ਐਸ.ਐਸ.ਪੀ. ਸ੍ਰੀ ਸਤਿੰਦਰ ਸਿੰਘ ਨੇ ਯੈੱਸ ਪੰਜਾਬ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਨ੍ਹਾਂ ’ਤੇ ਗੋਲੀ ਚਲਾਈ ਗਈ ਉਹ ਪਿੰਡ ਲੱਖਣ ਕੇ ਪੱਡੇ ਦੇ ਸਨ ਜਦਕਿ ਏ.ਐਸ.ਆਈ. ਵੀ ਬਿਲਕੁਲ ਸਾਹਮਣੇ ਪੈਂਦੇ ਪਿੰਡ ਬਾਹਮੂਵਾਲ ਦਾ ਵਸਨੀਕ ਹੈ। ਉਹਨਾਂ ਦੱਸਿਆ ਕਿ ਏ.ਐਸ.ਆਈ. ਵੱਲੋਂ ਗੋਲੀ ਆਪਣੇ 32 ਬੋਰ ਦੇ ਲਾਇਸੰਸੀ ਰਿਵਾਲਵਰ ਨਾਲ ਚਲਾਈ ਗਈ।

ਗੋਲੀ ਲੱਗਣ ਨਾਲ ਅਰਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਉਸਦਾ ਇਕ ਹੋਰ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ ਹੈ।

ਐਸ.ਐਸ.ਪੀ.ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ.ਸਣੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION