33.1 C
Delhi
Wednesday, May 8, 2024
spot_img
spot_img

ਕੋਰੋਨਾ ਦੇ ਦੌਰਾਨ ਪੰਜਾਬ ਦੇ ਕਾਲਜ ਚੁਣੌਤੀਆਂ ਨੂੰ ਮੌਕਿਆਂ ਵਿਚ ਬਦਲਣ: ਡਾ. ਬੀ.ਐੱਸ.ਘੁੰਮਣ

ਮੋਹਾਲੀ, 17 ਜੂਨ, 2020 –
ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ), ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ ਐਸੋਸਿਏਸ਼ਨ (ਪੁਟੀਆ) ਅਤੇ ਪੰਜਾਬ ਅਨਏਡਿਡ ਡਿਗਰੀ ਕਾਲਜਿਜ਼ ਐਸੋਸੀਏਸ਼ਨ (ਪੁੱਡਕਾ) ਨੇ ਚੁਣੌਤਿਆਂ ਨੂੰ ਮੌਕਿਆਂ ਵਿੱਚ ਬਦਲਣਾ-ਪੋਸਟ ਕੋਵਿਡ ਯੁੱਗ ਵਿੱਚ ਪੰਜਾਬ ਦੇ ਪ੍ਰਾਈਵੇਟ ਕਾਲਜਿਜ਼ ਵਿਸ਼ੇ ਤੇ ਇੱਕ ਵੈਬਿਨਾਰ ਦਾ ਆਯੋਜਨ ਕੀਤਾ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ, ਡਾ: ਬੀ ਐਸ ਘੁੰਮਣ ਮੁੱਖ ਮਹਿਮਾਨ ਸਨ; ਐਮਆਰਐਸ-ਪੀਟੀਯੂ, ਬਠਿੰਡਾ, ਦੇ ਫੈਕਲਟੀ ਆਫ਼ ਫਾਰਮੇਸੀ ਦੇ ਡੀਨ ਅਤੇ ਪ੍ਰੋਫੈਸਰ, ਡਾ. ਅਸ਼ੀਸ਼ ਬਾਲਦੀ, ਮੁੱਖ ਭਾਸ਼ਣਕਾਰ ਸਨ, ਜਦੋਂਕਿ ਪੁੱਕਾ ਦੇ ਪ੍ਰਧਾਨ; ਜੁਆਇੰਟ ਐਕਸ਼ਨ ਕਮੇਟੀ (ਜੈਕ) ਦੇ ਬੁਲਾਰੇ; ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਦੇ ਚੈਅਰਮੈਨ, ਡਾ: ਅੰਸ਼ੂ ਕਟਾਰੀਆ ਇਸ ਵੈਬੀਨਾਰ ਦੇ ਸੰਚਾਲਕ ਸਨ।

ਸ਼੍ਰੀ. ਅਸ਼ਵਨੀ ਗਰਗ, ਸ਼੍ਰੀ ਅਸ਼ੋਕ ਗਰਗ, ਡਾ: ਗੁਰਮੀਤ ਸਿੰਘ ਧਾਲੀਵਾਲ, ਸ਼੍ਰੀ ਦਵਿੰਦਰਪਾਲ ਸਿੰਘ (ਮੋਗਾ), ਸਰਦਾਰ ਸੁਖਮੰਦਰ ਸਿੰਘ ਚੱਠਾ ਵਿਸ਼ੇਸ਼ ਤੌਰ ਤੇ ਬੁਲਾਏ ਗਏ ਮੈਬਰ ਸਨ।

ਬੀ ਐਸ ਘੁੰਮਣ ਨੇ ਪੰਜਾਬ ਦੇ ਸੈਂਕੜੇ ਐਜੁਪ੍ਰੇਨੀਅਰਜ਼ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਕੋਰੋਨਾ ਖ਼ਤਰਾ ਹੈ ਤਾਂ ਸਾਨੂੰ ਸਾਂਝੇ ਤੌਰ ਤੇ ਇਸ ਨੂੰ ਇੱਕ ਮੌਕੇ ਵਿੱਚ ਬਦਲਣਾ ਹੋਵੇਗਾ। ਸਥਿਤੀ ਦਾ ਮੁਕਾਬਲਾ ਕਰਨ ਲਈ ਸਾਨੂੰ ਸਿੱਖਿਆ ਦੇ ਆਪਣੇ ਮੌਜੂਦਾ ਮਾਡਲ ਨੂੰ ਸਿੱਖਿਆ ਦੇ ਇਕ ਆਨਲਾਈਨ ਰੂਪ ਵਿਚ ਅਪਗ੍ਰੇਡ ਕਰਨਾ ਹੋਵੇਗਾ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


ਘੁੰਮਣ ਨੇ ਹੁਨਰਮੰਦ ਅਧਾਰਤ ਕੋਰਸ ਸ਼ੁਰੂ ਕਰਨ ਤੇ ਜ਼ੋਰ ਦਿੱਤਾ, ਜਿਸ ਨੂੰ ਵਿਦਿਆਰਥੀ ਰੁਜ਼ਗਾਰ ਦੇ ਨਜ਼ਰੀਏ ਤੋਂ ਕੋਰੋਨਵਾਇਰਸ ਦੇ ਵਿਚਕਾਰ ਆਨਲਾਈਨ ਵਿਕਲਪ ਵਜੋ ਚੁਣ ਸਕਦੇ ਹਨ। ਪੁੱਕਾ ਦੇ ਮੈਂਬਰਾਂ ਨੇ ਵੀਸੀ, ਪੰਜਾਬੀ ਯੂਨੀਵਰਸਿਟੀ ਨੂੰ ਐਨਆਈਆਰਐੱਫ ਰੈਂਕ ਤੇ ਵਧਾਈ ਵੀ ਦਿੱਤੀ।

ਡਾ: ਅਸ਼ੀਸ਼ ਬਲਦੀ ਨੇ ਕਿਹਾ ਕਿ ਕਾਲਜਾਂ ਨੂੰ ਮਿਸ਼ਰਤ ਲਰਨਿੰਗ ਪ੍ਰੋਗਰਾਮਾਂ, ਸਿੱਖਿਆ ਨੂੰ ਸਦੀ ਪੁਰਾਣੀ ਚਾਕ-ਟਾਕ ਵਿਧੀ ਤੋਂ ਈ-ਲਰਨਿੰਗ ਵਿਧੀਆਂ, ਮੁੱਕ/ਸਵੈਯਮ/ਦੀਕਸ਼ਾ ਪੋਰਟਲ, ਵਰਚੁਅਲ ਕਲਾਸ ਰੂਮਾਂ ਦੀ ਸ਼ਮੂਲੀਅਤ ਆਦਿ ਤੇ ਕੰਮ ਕਰਨ ਦੀ ਲੋੜ ਹੈ।

ਬਾਲਦੀ ਨੇ ਕੈਂਪਸ ਵਿਚ ਦਾਖਲਾ/ਨਿਕਾਸ ਵੇਲੇ ਰੋਜ਼ਾਨਾ ਸਕ੍ਰੀਨਿੰਗ ਕਰਨਾ, ਬਾਹਰੀ ਲੋਕਾਂ ਦੀ ਆਵਾਜਾਈ ਨੂੰ ਨਿਯਮਿਤ ਕਰਨਾ, ਵਿਦਿਆਰਥੀਆਂ ਦੇ ਤਣਾਅ ਦੀ ਸਲਾਹ, ਨਿਯਮਤ ਜਾਂਚ, ਸ਼ੁਰੂਆਤੀ ਕੁਆਰੰਟੀਨ ਅਤੇ ਇਕੱਲਤਾ ਸਹੂਲਤ, ਸਖਤ ਸ਼ਡਿਊਲ ਨਾਲ ਨਿਯਮਤ ਤੌਰ ਤੇ ਨਿਜਾਤ, ਮਾਸਕ ਅਤੇ ਸੈਨੀਟੇਸ਼ਨ ਕਿੱਟਾਂ, ਸਮਾਜਕ ਦੂਰੀਆਂ ਆਦਿ ਸਮੇਤ ਕਈ ਸਾਵਧਾਨੀਆਂ ਵਰਤਣ ਤੇ ਜ਼ੋਰ ਦਿੱਤਾ ।

ਸ਼੍ਰੀ ਕਿਸ਼ੋਰ ਮੁਨੀਰਾਥੀਨਮ (ਤਾਮਿਲਨਾਡੂ), ਸ਼੍ਰੀ ਕੇਸੀ ਜੈਨ (ਮੱਧ ਪ੍ਰਦੇਸ਼), ਸ਼੍ਰੀ ਸ਼੍ਰੀਧਰ ਵਿਧੁਰ (ਆਂਧਰਾ ਪ੍ਰਦੇਸ਼) ਆਦਿ ਨੇ ਵੀ ਇਸ ਵੈਬਿਨਾਰ ਵਿੱਚ ਹਿੱਸਾ ਲਿਆ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION