ਯੈੱਸ ਪੰਜਾਬ
ਕਪੂਰਥਲਾ, 10 ਮਾਰਚ, 2022:
ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਰਾਜ ਅੰਦਰ ਚੱਲੀ ‘ਆਮ ਆਦਮੀ ਪਾਰਟੀ’ ਦੀ ਲਹਿਰ ਦੇ ਬਾਵਜੂਦ ਆਪਣੀ ਕਪੂਰਥਲਾ ਸੀਟ ’ਤੇ ਮੁੜ ਜਿੱਤ ਹਾਸਲ ਕਰ ਲਈ ਹੈ।
ਉਨ੍ਹਾਂ ਨੇ ਆਪਣੀ ਨਿਕਟ ਵਿਰੋਧੀ ‘ਆਮ ਆਦਮੀ ਪਾਰਟੀ’ ਦੀ ਉਮੀਦਵਾਰ ਸ੍ਰੀਮਤੀ ਮੰਜੂ ਰਾਣਾ ਨੂੰ 5475 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਰਾਣਾ ਗੁਰਜੀਤ ਸਿੰਘ ਨੇ 37769 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਸ੍ਰੀਮਤੀ ਮੰਜੂ ਰਾਣਾ ਨੂੰ 32314 ਵੋਟਾਂ ਮਿਲੀਆਂ।
ਬਸਪਾ ਦੇ ਉਮੀਦਵਾਰ ਦਵਿੰਦਰ ਸਿੰਘ ਨੂੰ 6326 ਵੋਟਾਂ ਮਿਲੀਆਂ ਜਦਕਿ ਭਾਜਪਾ ਗਠਜੋੜ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੂੰ 6276 ਵੋਟਾਂ ਪ੍ਰਾਪਤ ਹੋਈਆਂ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ