39 C
Delhi
Saturday, May 4, 2024
spot_img
spot_img

ਕੈਬਨਿਟ ਮੰਤਰੀ ਕਾਂਗੜ ਕੋਰੋਨਾ ਪਾਜ਼ਿਟਿਵ – ਕੌਣ ਕੌਣ ਸੀ ਸੰਪਰਕ ’ਚ?

ਯੈੱਸ ਪੰਜਾਬ
ਚੰਡੀਗੜ੍ਹ, 16 ਅਗਸਤ, 2020:

ਪੰਜਾਬ ਦੇ ਮਾਲ ਮੰਤਰੀ ਸ: ਗੁਰਪ੍ਰੀਤ ਸਿੰਘ ਕਾਂਗੜ ਐਤਵਾਰ ਨੂੰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਉਹਨਾਂ ਦੀ ਨੂੰਹ ਵੀ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ ਹਾਲਾਂਕਿ ਉਨ੍ਹਾਂ ਦੀ ਧਰਮਪਤਨੀ ਅਤੇ ਬੇਟਾ ‘ਨੈਗੇਟਿਵ’ ਪਾਏ ਗੲੈ ਹਨ।

ਸ:ਕਾਂਗੜ ਵੱਲੋਂ ਗ਼ਲੇ ਵਿਚ ਖ਼ਰਾਬੀ ਦੀ ਸ਼ਿਕਾਇਤ ਕੀਤੇ ਜਾਣ ਮਗਰੋਂ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਸਦੀ ਰਿਪੋਰਟ ਪਾਜ਼ਿਟਿਵ ਮਿਲੀ ਹੈ।

ਸ: ਕਾਂਗੜ ਅਨੁਸਾਰ ਉਹਨਾਂ ਦੀ ਹਾਲਤ ਸਥਿਰ ਹੈਅਤੇ ਉਹ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖ਼ੇ ਹੀ ਇਲਾਜ ਅਧੀਨ ਹਨ।

ਕੈਬਨਿਟ ਮੰਤਰੀ ਜੋ ਕੋਰੋਨਾ ਕਾਲ ਦੌਰਾਨ ਵੀ ਕਾਫ਼ੀ ‘ਐਕਟਿਵ’ ਰਹੇ ਹਨ, ਨੇ ਸਨਿਚਰਵਾਰ ਨੂੰ ਅਜ਼ਾਦੀ ਦਿਹਾੜੇ ’ਤੇ ਮਾਨਸਾ ਵਿਖ਼ੇ ਹੋਏ ਸਮਾਗਮ ਵਿੱਚ ਰਾਸ਼ਟਰੀ ਝੰਡਾ ਫ਼ਹਿਰਾਇਆ ਸੀ। ਇਸ ਸਮਾਗਮ ਦੌਰਾਨ ਉਹ ਜ਼ਿਲ੍ਹੇ ਦੇ ਕਈ ਉੱਚ ਅਫ਼ਸਰਾਂ ਦੇ ਸੰਪਰਕ ਵਿਚ ਆਏ ਸਨ।


ਇਸ ਨੂੰ ਵੀ ਪੜ੍ਹੋ:
ਕਿੱਥੇ ਜਾਂਦੇ ਹਨ ਸਤਿਕਾਰ ਕਮੇਟੀ ਵੱਲੋਂ ਸਿੱਖਾਂ ਦੇ ਘਰਾਂ ’ਚੋਂ ਚੁੱਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ?


ਉਹਨਾਂ ਨੇ 12 ਅਗਸਤ ਨੂੰ ਕਾਂਗਰਸ ਸਰਕਾਰ ਵੱਲੋਂ ਕੈਪਟਨ ਸਮਾਰਟ ਕੁਨੈਕਟ ਸਕੀਮ ਸ਼ੁਰੂ ਕੀਤੇ ਜਾਣ ਸਮੇਂ ਵਿਦਿਆਰਥੀਆਂ ਨੂੰ ਸਮਾਰਟਫ਼ੋਨ ਵੀ ਵੰਡੇ ਸਨ। ਉਹਨਾਂ ਨੇ ਇਕ ਸਕੂਲ ਦੇ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ ਸੀ ਜਿੱਥੇ ਇਨਾਮਾਂ ਦੀ ਵੰਡ ਵੀ ਉਹਨਾਂ ਵੱਲੋਂ ਕੀਤੇ ਜਾਣ ਦੀ ਖ਼ਬਰ ਹੈ।

ਇਹ ਵੀ ਪਤਾ ਲੱਗਾ ਹੈ ਕਿ ਵਿਧਾਇਕ ਸ: ਨਾਜ਼ਰ ਸਿੰਘ ਮਨਸ਼ਾਹੀਆ ਸਮੇਤ ਕਈ ਹੋਰ ਰਾਜਸੀ ਲੋਕ ਵੀ ਇਹਨਾਂ ਦਿਨਾਂ ਦੌਰਾਨ ਉਹਨਾਂ ਦੇ ਸੰਪਰਕ ਵਿਚ ਰਹੇ ਸਨ।

ਸ: ਕਾਂਗੜ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਕੁਆਰੰਟੀਨ ਹੋਣ ਅਤੇ ਆਪਣੇ ਕੋਰੋਨਾ ਟੈਸਟ ਕਰਵਾਏ ਜਾਣ ਦੀ ਸਲਾਹ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਪਾਜ਼ਿਟਿਵ ਆਏ ਸਨ ਪਰ ਹੁਣ ਉਹ ਸਿਹਤਯਾਬ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦੋ ਵਿਧਾਇਕ ਵੀ ਪਾਜ਼ਿਟਿਵ ਆ ਚੁੱਕੇ ਹਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION