26.7 C
Delhi
Thursday, May 9, 2024
spot_img
spot_img

ਕੈਪਟਨ ਦਾ ਸਲਾਹਕਾਰ ਗਰੁੱਪ ਹਵਾ, ਪਾਣੀ ਤੇ ਭੂਮੀ ਪ੍ਰਦੂਸ਼ਨ ਨਾਲ ਨਜਿੱਠਣ ਲਈ ਸਖ਼ਤ ਕਾਨੂੰਨਾਂ ਦੇ ਹੱਕ ’ਚ

ਚੰਡੀਗੜ੍ਹ, 19 ਜੂਨ, 2019:
“ਵਾਤਾਵਰਣ ਪ੍ਰਦੂਸ਼ਨ ਅਜੋਕੇ ਸਮਾਜ ਲਈ ਇੱਕ ਵੱਡਾ ਖ਼ਤਰਾ ਹੈ। ਜੇਕਰ ਅਸੀਂ ਇਸ ਸਮੇਂ ਇਸ ਖਤਰਨਾਕ ਸਮੱਸਿਆ ਨਾਲ ਨਾ ਨਜਿੱਠ ਸਕੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। ਇਸ ਲਈ ਹਵਾ, ਪਾਣੀ ਤੇ ਭੂਮੀ ਪ੍ਰਦੂਸ਼ਨ ਨੂੰ ਠੱਲ੍ਹਣ ਲਈ ਸਖ਼ਤ ਕਾਨੂੰਨ ਲਾਗੂ ਕਰਨ ਲਈ ਇਹ ਢੁਕਵਾਂ ਸਮਾਂ ਹੈ।”

ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਮਿਸ਼ਨ ਤੰਦਰੁਸਤ ਤਹਿਤ ਬਣਾਏ ਮੁੱਖ ਮੰਤਰੀ ਸਲਾਹਕਾਰ ਗਰੁੱਪ ਦੀ ਪਲੇਠੀ ਮੀਟਿੰਗ ਦੀ ਅਗਵਾਈ ਕਰਨ ਦੌਰਾਨ ਕੀਤਾ। ਇਸ ਸਲਾਹਕਾਰ ਗਰੁੱਪ ਦੇ ਮੈਂਬਰਾਂ ਨੇ ਵਿਭਾਗਾਂ ਅਤੇ ਵੱਖ ਵੱਖ ਖੇਤਰਾਂ ਦੇ ਆਪਸੀ ਤਾਲਮੇਲ ਨੂੰ ਯਕੀਨੀ ਬਣਾਕੇ ਪੰਜਾਬ ਨੂੰ ਸਾਫ਼ ਵਾਤਾਵਰਣ ਵਾਲਾ ਇੱਕ ਸਿਹਤਮੰਦ ਸੂਬਾ ਬਣਾਉਣ ਦਾ ਅਹਿਦ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ਼ ਪਿਛਲੇ ਇੱਕ ਸਾਲ ਦੌਰਾਨ ਬਹੁਮੁਖੀ ‘ਮਿਸ਼ਨ ਤੰਦਰੁਸਤ ਪੰਜਾਬ’ ਵਿੱਚ ਕੀਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣਾ ਅਤੇ ਭਵਿੱਖ ਵਿੱਚ ਇਸ ਮਿਸ਼ਨ ਨੂੰ ਜਾਰੀ ਰੱਖਣ ਲਈ ਸੰਭਾਵਨਾਵਾਂ ਉਲੀਕਣਾ ਸੀ।

ਸ੍ਰੀ ਬਲਬੀਰ ਸਿੱਧੂ ਨੇ ਕਿਹਾ ਕਿ ਗੁਰੂਆਂ ਦੀ ਇਸ ਪਵਿੱਤਰ ਧਰਤੀ ਨੂੰ ਬਚਾਉਣ ਲਈ ਸਾਨੂੰ ਰੇਨ ਵਾਟਰ ਹਾਰਵੈਸਟਿੰਗ, ਧਰਤੀ ਹੇਠਲੇ ਪਾਣੀ ਦੀ ਮੁੜ ਵਰਤੋਂ , ਠੋਸ ਰਹਿੰਦ-ਖੂਹੰਦ ਦੇ ਸੁਚੱਜੇ ਪ੍ਰਬੰਧਨ, ਸੂਬੇ ਨੂੰ ਹਰਿਆ ਭਰਿਆ ਬਣਾਉਣ ਅਤੇ ਝੋਨਾ ਨਾੜ ਫੂਕਣ ਸਬੰਧੀ ਕਾਨੂੰਨਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੀ ਲੋੜ ਹੈ।

ਇਸ ਦੌਰਾਨ ਸ੍ਰੀ ਆਰ.ਕੇ ਵਰਮਾ,ਪ੍ਰਮੁੱਖ ਸਕੱਤਰ,ਸਾਇੰਸ ਤਕਨਾਲੋਜੀ ਤੇ ਵਾਤਾਵਰਣ ਨੇ 5 ਜੂਨ,2018 ਨੂੰ ਸ਼ੁਰੂ ਹੋਏ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਤੋਂ ਹੁਣ ਤੱਕ ਦੀਆਂ ਵੱਖ ਵੱਖ ਪ੍ਰਾਪਤੀਆਂ ਨੂੰ ਦਰਸਾਉਂਦੀ ਵਿਸਤ੍ਰਿਤ ਪੇਸ਼ਕਾਰੀ ਵੀ ਦਿੱਤੀ। ਸਲਾਹਕਾਰ ਗਰੁੱਪ ਦਾ ਪਹਿਲਾ ਮੁੱਖ ਮੁੱਦਾ ਮਨੁੱਖੀ ਹੋਂਦ ਲਈ ਸਾਫ ਸੁਥਰੀ ਹਵਾ ਦੀ ਲੋੜ ‘ਤੇ ਅਧਾਰਿਤ ਸੀ।

ਇਹ ਫੈਸਲਾ ਕੀਤਾ ਗਿਆ ਕਿ ਵਾਹਨਾਂ ਦੇ ਧੂਏਂ, ਧੂੜ, ਕੂੜਾ-ਕਰਕਟ ਫੂਕਣ ਕਰਕੇ, ਉਦਯੋਗਾਂ ਦੇ ਧੂਏਂ ਕਰਕੇ ਅਤੇ ਨਿਰਮਾਣ ਤੇ ਭੰਨ-ਤੋੜ ਵਰਗੀਆਂ ਗਤੀਵਿਧੀਆਂ ਕਰਕੇ ਪੈਦਾ ਹੋਏ ਪ੍ਰਦੂਸ਼ਣ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕਰਨ ਦੀ ਲੋੜ ਹੈ।

ਇਸੇ ਤਰ੍ਹਾਂ ਸਾਰੇ ਕਮੇਟੀ ਮੈਂਬਰਾਂ ਨੇ ਸਾਫ-ਪੀਣਯੋਗ ਪਾਣੀ, ਵੇਸਟ ਵਾਟਰ ਟ੍ਰੀਟਮੈਂਟ, ਧਰਤੀ ਹੇਠਲੇ ਪਾਣੀ ਦੀ ਮੁੜ ਵਰਤੋਂ ਅਤੇ ਰੇਨ ਵਾਟਰ ਹਾਰਵੈਸਟਿੰਗ ਨੂੰ ਯਕੀਨੀ ਬਣਾਉਣ ਹਿੱਤ ਸਖ਼ਤ ਕਾਨੂੰਨ ਅਪਨਾੳਣ ਲਈ ਸਹਿਮਤੀ ਪ੍ਰਗਟਾਈ ।

ਇਸਦੇ ਨਾਲ ਹੀ ਠੋਸ ਰਹਿੰਦ-ਖੂਹੰਦ ਪ੍ਰਬੰਧਨ, ਉਦਯੋਗਿਕ ਕੂੜਾ-ਕਰਕਟ,ਐਗਰੋਕੈਮੀਕਲ ਕੰਟੈਮੀਨੇਸ਼ਨ,ਮਿਊਂਸੀਪਲ ਵੇਸਟ ਵਰਗੇ ਖੇਤਰਾਂ ਲਈ ਸਖ਼ਤ ਨਿਯਮ ਲਾਗੂ ਕਰਨ ਦੀ ਲੋੜ ‘ਤੇ ਵਿਚਾਰ ਕੀਤੀ ਗਈ।

ਮੁੱਖ ਮੰਤਰੀ ਸਲਾਹਕਾਰ ਗਰੁੱਪ ਦੇ ਹੋਰ ਮੈਂਬਰ ਜਿਨ੍ਹਾਂ ਨੇ ਮੀਟਿੰਗ ਵਿੱਚ ਭਾਗ ਲਿਆ, ਵਿੱਚ ਸ੍ਰੀ ਸਾਧੂ ਸਿੰਘ ਧਰਮਸੋਤ, ਜੰਗਲਾਤ ਮੰਤਰੀ, ਸ੍ਰੀਮਤੀ ਰਜ਼ੀਆ ਸੁਲਤਾਨਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਸੰਦੀਪ ਸਿੰਘ, ਵਿਧਾਇਕ ਨਾਭਾ, ਅਵਤਾਰ ਸਿੰਘ, ਵਿਧਾਇਕ ਜਲੰਧਰ ਉੱਤਰੀ, ਤਰਸੇਮ ਸਿੰਘ,ਡੀਸੀ ਐਮ.ਐਲ.ਐਸ ਅਟਾਰੀ,ਕੁਲਦੀਪ ਸਿੰਘ ਵੈਦ, ਵਿਧਾਇਕ ਗਿੱਲ,ਪਵਨ ਕੁਮਾਰ ਆਦੀਆ, ਵਿਧਾਇਕ ਸ਼ਾਮ ਚੁਰਾਸੀ ਅਤੇ ਸੰਤੋਖ ਸਿੰਘ, ਵਿਧਾਇਕ ਭਲੀਪੁਰ, ਬਾਬਾ ਬਕਾਲਾ ਸ਼ਾਮਲ ਹਨ।

ਇਸ ਤੋਂ ਇਲਾਵਾ ਮੀਟਿੰਗ ਵਿੱਚ ਸ੍ਰੀ ਸਰਵਜੀਤ ਸਿੰਘ , ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ,ਸ੍ਰੀ ਕਾਹਨ ਸਿੰਘ ਪੰਨੂ, ਡਾਇਰੈਕਟਰ ਮਿਸ਼ਨ ਤੰਦਰੁਸਤ ਪੰਜਾਬ,ਸ੍ਰੀ ਕ੍ਰਿਸ਼ਨ ਕੁਮਾਰ , ਸਕੱਤਰ ਸਕੂਲ ਸਿੱਖਿਆ, ਸ੍ਰੀ ਐਸ.ਐਸ ਮਰਵਾਹਾ, ਚੇਅਰਮੈਨ, ਪੀ.ਪੀ.ਸੀ.ਬੀ ਅਤੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION