38.1 C
Delhi
Tuesday, May 7, 2024
spot_img
spot_img

ਕੈਨੇਡਾ ਦੇ ਕੈਲਗਰੀ ਤੋਂ ਸਾਂਸਦ ਮੈਂਬਰ ਜੌਰਜ ਚਾਹਲ ਨਾਲ ਵਿਧਾਇਕ ਨੀਨਾ ਮਿੱਤਲ ਨੇ ਕੀਤੀ ਮੁਲਾਕਾਤ

ਯੈੱਸ ਪੰਜਾਬ
ਰਾਜਪੁਰਾ 25 ਫਰਵਰੀ, 2023 – ਬੀਤੇ ਦਿਨੀਂ ਦਿੱਲੀ ਵਿਚ ਆਯੋਜਿਤ ਇਕ ਨਿੱਜੀ ਪ੍ਰੋਗਰਾਮ ਦੌਰਾਨ ਹਲਕਾ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਨੇ ਕੈਨੇਡਾ ਦੇ ਕੈਲਗਰੀ ਤੋਂ ਸਾਂਸਦ ਮੈਂਬਰ ਜਾਰਜ ਚਾਹਲ ਨਾਲ ਪੰਜਾਬ ਅਤੇ ਕੈਨੇਡਾ ਦੇ ਰਿਸ਼ਤੇ ਮਜ਼ਬੂਤ ਕਰਨ ਲਈ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕੈਲਗਿਰੀ ਅਤੇ ਰਾਜਪੁਰਾ ਵਿਚ ਸਿਖਿਆ ਖੇਤਰ ਵਿਚ ਉਚੇਰੀ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਖਾਸ ਚਰਚਾ ਹੋਈ। ਜਿਸ ਸਬੰਧੀ ਇੱਕ ਪ੍ਰੈਸ ਨੋਟ ਰਾਹੀਂ ਵਿਧਾਇਕਾ ਨੀਨਾ ਮਿੱਤਲ ਨੇ ਦੱਸਿਆ ਕਿ ਦਿੱਲੀ ਦੇ ਵਿਚ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਕੈਨੇਡਾ ਦੇ ਕੈਲਗਰੀ ਤੋਂ ਐਮ ਪੀ ਜਾਰਜ ਚਾਹਲ ਨਾਲ ਮੁਲਾਕਾਤ ਦੌਰਾਨ ਉਹਨਾਂ ਦੱਸਿਆ ਕਿ ਰਾਜਪੁਰਾ ਅਤੇ ਸਿੱਖਿਆ ਦੇ ਖੇਤਰ ਦੇ ਸਬੰਧ ਵਿਚ ਉਹਨਾਂ ਕਿਹਾ ਕਿ ਜਲਦ ਹੀ ਰਾਜਪੁਰਾ ਦੇ ਕਾਲਜਾ ਦਾ ਕੈਲਗਰੀ ਦੇ ਕਾਲਜਾ ਨਾਲ ਗੱਠਜੋੜ ਕੀਤਾ ਜਾਵੇਗਾ ਤਾਂ ਜੋ ਇਲਾਕੇ ਦੇ ਬੱਚਿਆ ਨੂੰ ਉਚੇਰੀ ਅਤੇ ਅੰਤਰਰਾਸ਼ਟਰੀ ਸਿੱਖਿਆ ਮਿਲ ਸਕੇ। 
ਵਾਸੀਆਂ ਨੂੰ ਕੈਨੇਡਾ ਦੇ ਕੈਲਗਰੀ ਇਲਾਕੇ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਸ ਮੁਲਾਕਾਤ ਦੌਰਾਨ ਉਨ੍ਹਾਂ ਉਦਯੋਗ, ਖੇਤੀਬਾੜੀ ਅਤੇ ਸਿੱਖਿਆ ਤੇ ਪੁਰਜ਼ੋਰ ਧਿਆਨ ਦਿੱਤਾ ਗਿਆ।  ਪੰਜਾਬ ਅਤੇ ਕੈਨੇਡਾ ਦੇ ਸਬੰਧਾਂ ਨੂੰ ਮਜਬੂਤ ਕਰਨ ਲਈ ਵਿਧਾਇਕਾ ਨੀਨਾ ਮਿੱਤਲ ਵੱਲੋਂ ਕੈਲਗਰੀ ਤੋਂ ਸਾਂਸਦ ਜਾਰਜ ਚਹਿਲ ਨੂੰ ਰਾਜਪੁਰਾ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਸਵੀਕਾਰ ਕਰਦੇ ਹੋਏ ਉਹਨਾ ਵਾਧਾ ਕੀਤਾ ਹੈ ਕਿ ਉਹ ਆਪਣੇ ਅਗਲੇ ਭਾਰਤ ਦੌਰੇ ਦੌਰਾਨ ਰਾਜਪੁਰਾ ਜ਼ਰੂਰ ਆਉਣਗੇ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਸਾਂਸਦ ਜਾਰਜ ਚਾਹਲ ਆਪਣੇ ਅਗਲੇ ਭਾਰਤ ਦੌਰੇ ਦੌਰਾਨ ਰਾਜਪੁਰਾ ਪਹੁੰਚਣਗੇ ਤਾਂ ਜੋ ਪੰਜਾਬ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਹੋਰ ਮਜ਼ਬੂਤੀ ਮਿਲ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION