29.1 C
Delhi
Saturday, May 11, 2024
spot_img
spot_img

ਕੇਜਰੀਵਾਲ ਪੰਜਾਬੀਆਂ ਨੁੰ ਉਹ ਵਾਅਦੇ ਕਰ ਰਿਹੈ ਜੋ ਕਦੇ ਦਿੱਲੀ ਵਿਚ ਲਾਗੂ ਨਹੀਂ ਕੀਤੇ: ਹਰਸਿਮਰਤ ਕੌਰ ਬਾਦਲ

ਯੈੱਸ ਪੰਜਾਬ
ਮਲੋਟ, 11 ਫਰਵਰੀ, 2022 –
ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬੀਆਂ ਨਾਲ ਉਹ ਵਾਅਦੇ ਕਰ ਰਹੇ ਹਨ ਜੋ ਉਹਨਾਂ ਕਦੇ ਦਿੱਲੀ ਵਿਚ ਲਾਗੂ ਨਹੀਂ ਕੀਤੇ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਪਹਿਲਾਂ ਹੀ ਫੇਲ੍ਹ ਹੋ ਚੁੱਕੀ ਹੈ ਤੇ ਪੰਜਾਬੀ ਇਸ ਵਾਰ ਇਸ ’ਤੇ ਵਿਸ਼ਵਾਸ ਨਹੀਂ ਕਰਨਗੇ।

ਅੱਜ ਇਥੇ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਦੇ ਹੱਕ ਵਿਚ ਵੱਖ ਵੱਖ ਚੋਣ ਮੀਟਿੰਗਾਂ ਨੁੰ ਸੰਬੋਧਨ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੁੰ ਮੂਰਖ ਸਮਝ ਕੇ ਉਹਨਾਂ ਨਾਲ ਵੱਡੇ ਵੱਡੇ ਤੇ ਝੂਠੇ ਵਾਅਦੇ ਕਰ ਰਹੇ ਰਿਹਾ ਹੈ।

ਉਹਨਾਂ ਕਿਹਾ ਕਿ 18 ਸਾਲ ਉਮਰ ਤੋਂ ਉਪਰ ਦੀ ਹਰ ਮਹਿਲਾ ਨੁੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਦੇ ਵੀ ਦਿੱਲੀ ਵਿਚ ਲਾਗੂ ਨਹੀਂ ਕੀਤਾ ਗਿਆ। ਇਸੇ ਤਰੀਕੇ 300 ਯੁਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਦਿੱਲੀ ਵਿਚ ਲਾਗੂ ਨਹੀਂ ਕੀਤਾ ਗਿਆ ਤੇ ਜੋ ਸਕੀਮ ਲਾਗੂ ਕੀਤੀ ਗਈ, ਉਸ ਲਈ ਅਜਿਹੀਆਂ ਸ਼ਰਤਾਂ ਲਗਾ ਦਿੱਤੀਆਂ ਕਿ ਉਹ ਕਦੇ ਵੀ ਲੋਕਾਂ ਵਾਸਤੇ ਲਾਹੇਵੰਦ ਨਹੀਂ ਰਹੀ।

ਸਰਦਾਰਨੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਪਹਿਲਾਂ ਹੀ ਫੇਲ੍ਹ ਹੈ ਜਿਸਦੇ 20 ਵਿਚੋਂ 11 ਵਿਧਾਇਕ ਪਾਰਟੀ ਛੱਡ ਗਏ ਤੇ 4 ਵਿਚੋਂ 3 ਐਮ ਪੀ ਪਾਰਟੀ ਛੱਡ ਗਏ ਕਿਉਂਕਿ ਉਹਨਾ ਨੇ ਵੇਖ ਲਿਆ ਕਿ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਬਾਹਰ ਪੰਜਾਬ ਵਿਰੋਧੀ ਸਟੈਂਡ ਲੈਂਦੇ ਹਨ ਅਤੇ ਪੰਜਾਬ ਆ ਕੇ ਪੰਜਾਬ ਹਿਤੈਸ਼ੀ ਹੋ ਜਾਂਦੇ ਹਨ।

ਉਹਨਾਂ ਕਿਹਾ ਕਿ ਭਾਵੇਂ 2017 ਦੀਆਂ ਚੋਣਾਂ ਵਿਚ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੁੰ 20 ਸੀਟਾਂ ਦਿੱਤੀਆਂ ਸਨ ਪਰ ਇਸ ਵਾਰ ਉਹ ਕੇਜਰੀਵਾਲ ਜਾਂ ਉਸਦੇ ਡੰਮੀ ਮੁੱਖ ਮੰਤਰੀ ਚੇਹਰੇ ਭਗਵੰਤ ਮਾਨ ’ਤੇ ਵਿਸ਼ਵਾਸ ਨਹੀਂ ਕਰਨਗੇ ਤੇ ਇਸ ਵਾਰ ਇਸਨੁੰ 20 ਸੀਟਾਂ ਵੀ ਨਹੀਂ ਮਿਲਣਗੀਆਂ।

ਕਾਂਗਰਸ ’ਤੇ ਵਰ੍ਹਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦੇ ਮਾਮਲੇ ’ਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਵਿਖੇ ਗੁਟਕਾ ਸਾਹਿਬ ਦੀ ਸਹੁੰ ਵੀ ਖਾਧੀ ਸੀ। ਉਹਨਾਂ ਕਿਹਾ ਕਿ ਬਜਾਏ ਆਪਣਾ ਵਾਅਦਾ ਪੂਰਾ ਕਰਨ ਦੇ ਕਾਂਗਰਸ ਨੇ ਘਰ ਘਰ ਨਸ਼ਿਆਂ ਦੀ ਡਲੀਵਰੀ ਸ਼ੁਰੂ ਕਰਵਾ ਦਿੱਤੀ। ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਨਸ਼ੇ ਦਾ ਹਮੇਸ਼ਾ ਲਈ ਖਾਤਮਾ ਕਰ ਦੇਵੇਗੀ।

ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਨੇ ਸੂਬੇ ਨੁੰ ਹੋਰ ਪਛੜਿਆ ਬਣਾ ਦਿੱਤਾ ਹੈ ਤੇ ਸੂਬੇ ਸਿਰਫ ਕਰਜ਼ਾ 1 ਲੱਖ ਕਰੋੜ ਰੁਪਏ ਹੋਰ ਵੱਧ ਗਿਆ ਹੈ ਹਾਲਾਂਕਿ ਇਸਨੇ ਸਮਾਜ ਭਲਾਈ ਸਕੀਮਾਂ ਜਾਂ ਤਾਂ ਬੰਦ ਕਰ ਦਿੱਤੀਆਂ ਹਨ ਜਾਂ ਫਿਰ ਇਹਨਾਂ ਵਿਚ ਕਟੌਤੀ ਕਰ ਦਿੱਤੀ ਹੈ।

ਉਹਨਾਂ ਕਿਹਾ ਕਿ ਗਰੀਬਾਂ ਨੁੰ ਸਸਤਾ ਰਾਸ਼ਨ ਦੇਣ ਵਾਸਤੇ ਬਣਾਏ ਲੱਖਾਂ ਨੀਲੇ ਕਾਰਡ ਕੱਟ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸ਼ਗਨ ਸਕੀਮ ਦੀ ਰਾਸ਼ੀ 51 ਹਜ਼ਾਰ ਰੁਪਏ ਕਰਨ ਅਤੇ ਬੁਢਾਪਾ ਪੈਨਸ਼ਨ 2500 ਰੁਪਏ ਮਹੀਨਾ ਕਰਨ ਦੇ ਵਾਅਦੇ ਤੋਂ ਵੀ ਭੱਜ ਗਈ ਤੇ ਇਸਨੇ ਘਰ ਘਰ ਨੌਕਰੀ ਦੀ ਥਾਂ ’ਤੇ ਘਰ ਘਰ ਬੇਰੋਜ਼ਗਾਰੀ ਦਿੱਤੀ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਹਮਲਾ ਬੋਲਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਚੰਨੀ ਨੇ ਥਾਂ ਥਾਂ ਪੋਸਟਰ ਲਗਾਏ ਹਨ ਕਿ ਚੰਨੀ ਕਰਦਾ ਮਸਲੇ ਹੱਲ ਪਰ ਪੰਜਾਬੀ ਉਸਨੁੰ ਪੁੱਛਣਾ ਚਾਹੁੰਦੇ ਹਨ ਕਿ ਉਸਨੇ ਸੂਬੇ ਦੇ 36000 ਮੁਲਾਜ਼ਮ ਰੈਗੂਲਰ ਕਿਉਂ ਨਹੀਂ ਕੀਤੇ।

ਉਸਨੇ ਗਰੀਬ ਤੇ ਬੇਘਰਿਆਂ ਨੁੰ ਪੰਜ ਪੰਜ ਮਰਲੇ ਦੇ ਪਲਾਟ ਕਿਉਂ ਨਹੀਂ ਦਿੱਤੇ।

ਉਹਨਾਂ ਕਿਹਾ ਕਿ ਲੋਕਾਂ ਨੇ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਵੋਟ ਪਾਉਣ ਦਾ ਮਨ ਬਣਾ ਲਿਆ ਹੈ ਕਿਉਂਕਿ ਇਹ ਸਮੇਂ ਦੀ ਕਸਵੱਟੀ ’ਤੇ ਪਰਖਿਆ ਹੋਇਆ ਹੈ ਜੋ ਆਪਣੇ ਵਾਅਦੇ ਨਿਭਾਉਂਦਾ ਹੈ।

ਉਹਨਾਂ ਕਿਹਾ ਕਿ ਪਿਛਲੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਸਰਕਾਰਾਂ ਨੇ ਹਮੇਸ਼ਾ ਆਪਣੇ ਵਾਅਦੇ ਨਿਭਾਏ ਭਾਵੇਂ ਉਹ ਕਿਸਾਨਾਂ ਨੁੰ ਮੁਫਤ ਬਿਜਲੀ ਦੇਣ ਦਾ ਹੋਵੇ, ਪੰਜਾਬ ਨੁੰ ਬਿਜਲੀ ਸਰਪਲੱਸ ਬਦਾਉਣ ਦਾ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ ਜਾਂ ਫਿਰ ਪਿੰਡਾਂ ਵਿਚ ਨੌਜਵਾਨਾਂ ਨੁੰ ਜਿੰਮ ਦੇਣ ਦਾ ਹਰ ਵਾਅਦਾ ਜੋ ਅਕਾਲੀ ਦਲ ਨੇ ਕੀਤਾ, ਇਸਦੀਆਂ ਸਰਕਾਰਾਂ ਨੇ ਨਿਭਾਇਆ ਹੈ। ਉਹਨਾਂ ਕਿਹਾ ਕਿ ਇਸ ਵਾਰ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਆਉਂਦੇ ਸਾਰ ਵਾਅਦੇ ਪੂਰੇ ਰਨੇ ਸ਼ੁਰੂ ਕਰ ਦੇਵੇਗਾ ਤੇ ਕਾਂਗਰਸ ਸਰਕਾਰ ਵੱਲੋਂ ਕੱਟੇ ਨੀਲੇ ਕਾਰਡ ਪਹਿਲੇ ਮਹੀਨੇ ਵਿਚ ਹੀ ਬਹਾਲ ਕਰ ਦਿੱਤੇ ਜਾਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION