39 C
Delhi
Sunday, May 5, 2024
spot_img
spot_img

ਕਿਸਾਨ ਵਿਰੋਧੀ ਬਿੱਲ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ: ਨਵਜੋਤ ਸਿੱਧੂ ਵੀ ਕਿਸਾਨਾਂ ਦੇ ਹੱਕ ’ਚ ਨਿੱਤਰੇ

ਯੈੱਸ ਪੰਜਾਬ
ਅੰਮ੍ਰਿਤਸਰ, 23 ਸਤੰਬਰ, 2020:

ਲੰਬੇ ਸਮੇਂ ਤੋਂ ਪੰਜਾਬ ਦੀ ਸਿਆਸਤ ਤੋਂ ਲਾਂਭੇ ਬੈਠੇ ਅਤੇ ਕਦੇ ਕਦਾਈਂ ਆਪਣੇ ਯੂ ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਰਾਹੀਂ ਵਿਖ਼ਾਲੀ ਦੇਣ ਵਾਲੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਆਗੂ ਸ: ਨਵਜੋਤ ਸਿੰਘ ਸਿੱਧੂ ਵੀ ਹੁਣ ਕਿਸਾਨਾਂ ਦੇ ਹੱਕ ਵਿੱਚ ਮੈਦਾਨ ਵਿੱਚ ਨਿੱਤਰੇ ਹਨ।

ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਵਿਧਾਇਕ ਸ: ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਅੱਜ ਕਿਸਾਨਾਂ ਦੇ ਹੱਕ ਵਿੱਚ ਇਥ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ: ਸਿੱਧੂ ਦੇ ਸਮਰਥਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

ਉਹਨਾਂ ਵੱਲੋਂ ਇਹ ਰੋਸ ਮਾਰਚ ਭੰਡਾਰੀ ਪੁੱਲ ਤੋਂ ਲੈ ਕੇ ਹਾਲ ਗੇਟ ਤਕ ਕੱਢਿਆ ਗਿਆ ਜਿਸ ਦੌਰਾਨ ਸ: ਸਿੱਧੂ ਆਪਣੇ ਸਾਥੀਆਂ ਨਾਲ ਇਕ ਟਰੈਕਟਰ ’ਤੇ ਸਵਾਰ ਸਨ।

ਦਿਲਚਸਪ ਗੱਲ ਇਹ ਰਹੀ ਕਿ ਅੰਮ੍ਰਿਤਸਰ ਦਾ ਕੋਈ ਵੀ ਹੋਰ ਪ੍ਰਮੁੱਖ ਕਾਂਗਰਸੀ ਆਗੂ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਨਹੀਂ ਸੀ ਅਤੇ ਇਸ ਦੌਰਾਨ ਲਗਾਏ ਗਏ ਫ਼ਲੈਕਸ ’ਤੇ ਵੀ ਸ: ਸਿੱਧੂ ਤੋਂ ਇਲਾਵਾ ਕਿਸੇ ਕਾਂਗਰਸ ਆਗੂ ਦੀ ਕੋਈ ਤਸਵੀਰ ਨਹੀਂ ਸੀ। ਹੋਰ ਤਾਂ ਹੋਰ ਇਸ ਪ੍ਰਦਰਸ਼ਨ ਦੌਰਾਨ ਰੋਸ ਜਤਾਉਣ ਲਈ ਕੇਵਲ ਕਾਲੇ ਝੰਡਿਆਂ ਦਾ ਇਸਤੇਮਾਲ ਕੀਤਾ ਗਿਆ ਅਤੇ ਕਿਤੇ ਵੀ ਕੋਈ ਕਾਂਗਰਸੀ ਝੰਡਾ ਨਜ਼ਰ ਨਹੀਂ ਆਇਆ।

ਇਸ ਮੌਕੇ ਗੱਲਬਾਤ ਕਰਦਿਆਂ ਸ: ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨੀ ਦੀ ਪੱਗ ਨੂੰ ਹੱਥ ਪਾਇਆ ਹੈ ਅਤੇ ਆਪਣੀ ਪੱਗ ਲਈ ਲੜਣਾ ਹਰ ਪੰਜਾਬੀ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਜਦ ਵੀ ਕੋਈ ਸਾਡੀ ਗੈਰਤ ਨੂੰ ਹੱਥ ਪਾਏਗਾ ਤਾਂ ਸਾਰਾ ਪੰਜਾਬ ਇਕੱਠਾ ਹੋ ਕੇ ਲੜੇਗਾ ਅਤੇ ਇਹ ਬਿੱਲ ਕਿਸੇ ਵੀ ਸੂਰਤ ਵਿੱਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ।


ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!



ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION