34 C
Delhi
Monday, May 6, 2024
spot_img
spot_img

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਡੇਰਾ ਬਾਬਾ ਨਾਨਕ ਪੁੱਜੇ, ਗੁਰਿੰਦਰ ਸਿੰਘ ਬਾਜਵਾ ਤੇ ਸਾਥੀਆਂ ਨੇ ਕੀਤਾ ਸਨਮਾਨ

ਯੈੱਸ ਪੰਜਾਬ
ਡੇਰਾ ਬਾਬਾ ਨਾਨਕ, 11 ਜੁਲਾਈ, 2021:
ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਅਤੇ ਸ੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਅਤੇ ਉਹਨਾਂ ਦੇ ਸਾਥੀਆ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੁੰ ਡੇਰਾ ਬਾਬਾ ਨਾਨਕ ਪਹੁੰਚਣ ਤੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸਨਮਾਨਿਤ ਕੀਤਾ ।

ਇਸ ਸਮੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਬਾਜਵਾ ਨੇ ਆਖਿਆ ਕਿ ਸ੍ਰੋਮਣੀ ਅਕਾਲੀ ਦਲ ( ਸੰਯੁਕਤ) ਸੁਰੂ ਤੋ ਹੀ ਕਿਸਾਨ ਅੰਦੋਲਨ ਦਾ ਸਮਰਥਕ ਰਿਹਾ ਹੈ । ਅੱਜ ਜਿਹੜਾ ਜਥਾ ਸੰਯੁਕਤ ਮੋਰਚੇ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਤੋ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਸ਼ਹਿਰਾ ਤੋ ਹੁੰਦਾ ਹੋਇਆ ਦਿੱਲੀ ਬਾਰਡਰ ਲਈ ਰਵਾਨਾ ਹੋਇਆ ਹੈ ।

ਉਸ ਵਿਚ ਪੰਜਾਬੀਆ ਨੁੰ ਵੱਧ ਚੜ ਕੇ ਸਮੂਲੀਅਤ ਕਰਨੀ ਚਾਹੀਦੀ ਹੈ ਤਾਂ ਜੋ ਕੇਦਰ ਦੀ ਅੰਨੀ ਤੇ ਬੋਲੀ ਮੋਦੀ ਸਰਕਾਰ ਨੁੰ ਜਗਾਇਆ ਜਾ ਸਕੇ ਅਤੇ ਮੋਦੀ ਦੀ ਤਾਨਾਸ਼ਾਹੀ ਸਰਕਾਰ ਕਿਸਾਨ ਵਿਰੋਧੀ ਤਿੰਨੇ ਕਾਨੂੰਨਾਂ ਨੁੰ ਵਾਪਸ ਲੈਣ ਲਈ ਮਜਬੂਰ ਹੋਵੇ ।

ਬਾਜਵਾ ਨੇ ਅੱਗੇ ਆਖਿਆ ਕਿ ਅਜਾਦੀ ਤੋ 74 ਸਾਲਾ ਬਾਅਦ ਵੀ ਕਿਸਾਨ ਤੇ ਮਜਦੂਰ ਦੀ ਹਾਲਤ ਤਰਸਯੋਗ ਹੈ ।ਅੱਜ ਵੀ ਦੇਸ਼ ਦੇ ਲੱਖਾ ਹੀ ਕਿਸਾਨ ਅਤੇ ਮਜਦੂਰ ਜਿੰਦਗੀ ਦੀਆ ਮੁੱਢਲੀਆ ਲੋੜਾ ਰੋਟੀ , ਕੱਪੜਾ ਅਤੇ ਮਕਾਨ ਤੋ ਵਾਂਝੇ ਹਨ । ਦੇਸ ਦਾ ਅੰਨਦਾਤਾ ਏਨੀ ਮਾੜੀ ਹਾਲਤ ਵਿਚ ਜਿੰਦਗੀ ਬਸਰ ਕਰ ਰਿਹਾ ਹੋਵੇ ਤਾਂ ਉਸ ਸਮੇ ਦੇਸ਼ ਦਾ ਪ੍ਰਧਾਨ ਮੰਤਰੀ 10 ਲੱਖ ਦਾ ਸੂਟ ਪਾਵੇ ਅਤੇ ਦੁਨੀਆ ਦੇ ਵੱਖ ਵੱਖ ਦੇਸ਼ਾ ਵਿਚ ਘੁੰਮਣ ਲਈ ਆਪਣੇ ਲਈ 8400 ਕਰੋੜ ਦਾ ਜਹਾਜ਼ ਖਰੀਦੇ ।

ਦੇਸ ਲਈ ਇਸ ਤੋ ਵੱਡੀ ਤਰਾਸ਼ਦੀ ਹੋਰ ਕੀ ਹੋ ਸਕਦੀ ਹੈ ।ਇਸ ਮੋਕੇ ਜਸਬੀਰ ਸਿੰਘ ਘੁੰਮਣ , ਕਿਸਾਨ ਆਗੂ ਬਾਬਾ ਗੁਰਮੇਜ਼ ਸਿੰਘ ਦਾਬਾਵਾਲ , ਇੰਜੀ ਸੁਖਦੇਵ ਸਿੰਘ ਧਾਲੀਵਾਲ , ਕਿਸਾਨ ਆਗੂ ਅਜਾਇਬ ਸਿੰਘ ਦਿਓਲ , ਗੁਰਪ੍ਰੀਤ ਸਿੰਘ ਖਾਂਸਾਵਾਲੀ , ਨਿਰਮਲ ਸਿੰਘ ਸਾਗਰਪੁਰ ,ਸਤਨਾਮ ਸਿੰਘ ਸਾਗਰਪੁਰ , ਸਤਪਾਲ ਸਿੰਘ ਖੋਦੇਬੇਟ, ਅਮਰੀਕ ਸਿੰਘ ਖੈਹਿਰਾ ,ਦੀਪ ਸਿੰਘ , ਇੰਸਪੈਕਟਰ ਗੁਰਚਰਨ ਸਿੰਘ , ਸੁਰਿੰਦਰ ਸਿੰਘ ਚਾਹਲ , ਗੁਰਸ਼ਰਨ ਸਿੰਘ , ਮਨਬੀਰ ਸਿੰਘ ਦਾਬਾਵਾਲ ਆਦਿ ਹਾਜ਼ਰ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION