30.1 C
Delhi
Friday, May 10, 2024
spot_img
spot_img

ਕਿਸਾਨਾਂ ਨੇ ਬਾਰਡਰ ’ਤੇ ਫ਼ੜੇ ਦੋ ‘ਸ…ਰੀ’ ਬੰਦੇ? ਕਿਸਾਨ ਆਗੁੂ ਦਾ ਦਾਅਵਾ, ਅੱਜ ਹੋਣਗੇ ਅਹਿਮ ਖ਼ੁਲਾਸੇ

ਯੈੱਸ ਪੰਜਾਬ
ਸਿੰਘੂ ਬਾਰਡਰ, 21 ਜਨਵਰੀ, 2021:
ਕੇਂਦਰ ਵੱਲੋਂ ਲਿਆਂਦੇ ਗਏ ਖ਼ੇਤੀਬਾੜੀ ਕਾਨੂੰਨਾਂ ਦਾ ਦਿੱਲੀ ਦੇ ਬਾਰਡਰਾਂ ’ਤੇ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਸੁਚੇਤ ਕਿਸਾਨ ਜੱਥੇਬੰਦੀਆਂ ਵੱਲੋਂ ਵੱਡੀ ਨਿਗਰਾਨੀ ਰੱਖੀ ਜਾ ਰਹੀ ਹੈ।

ਇਸ ਕੰਮ ਵਿੱਚ ਜੱਥੇਬੰਦੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਬਾਰਡਰਾਂ ’ਤੇ ਪੁੱਜੇ ਨੌਜਵਾਨਾਂ ਵੱਲੋਂ ਪਾਲਣਾ ਕਰਦਿਆਂ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

ਜਿੱਥੇ ਇਕ ਪਾਸੇ ਕਿਸਾਨ ਜੱਥੇਬੰਦੀਆਂ ਕੇਂਦਰ ਸਰਕਾਰ ਨਾਲ ਮੀਟਿੰਗ ਕਰ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ 26 ਜਨਵਰੀ ਦੀ ਗਣਤੰਤਰ ਦਿਵਸ ਟਰੈਕਟਰ ਪਰੇਡ ਸੰਬੰਧੀ ਵੀ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।

ਇਸ ਤੋਂ ਇਲਾਵਾ ਸੁਪਰੀਮ ਕੋਰਟ, ਕੇਂਦਰ ਸਰਕਾਰ, ਦਿੱਲੀ ਅਤੇ ਹੋਰ ਸੂਬਿਆਂ ਦੀ ਪੁਲਿਸ ਨਾਲ ਚੱਲ ਰਹੀ ਗੱਲਬਾਤ ਸੰਬੰਧੀ ਲੰਬੀਆਂ ਆਪਸੀ ਮੀਟਿੰਗਾਂ ਅਤੇ 26 ਜਨਵਰੀ ਦੀਆਂ ਤਿਆਰੀਆਂ ਵੀ ਨਾਲ ਨਾਲ ਚੱਲ ਰਹੀਆਂ ਹਨ।

ਇਸੇ ਦੌਰਾਨ ਹੀ ਅੱਜ ਇਕ ਕਿਸਾਨ ਆਗੂ ਨੇ ਦਾਅਵਾ ਕੀਤਾ ਹੈ ਕਿ ਬੀਤੀ ਰਾਤ ਕਿਸਾਨਾਂ ਵੱਲੋਂ ਦੋ ਵਿਅਕਤੀ ਬਾਰਡਰ ਤੋਂ ਕਾਬੂ ਕੀਤੇ ਗਏ ਹਨ ਜਿਨ੍ਹਾਂ ਨੂੰ ਕਾਬੂ ਕਰਕੇ ਪੁੱਛਗਿੱਛ ਤੋਂ ਬਾਅਦ ਕਈ ਕੁਝ ਅਹਿਮ ਸਾਹਮਣੇ ਆਇਆ ਹੈ।

ਕਿਸਾਨ ਆਗੂ ਅਤੇ ਬੀ.ਕੇ. ਯੂ. ਡਕੌਂਦਾ ਦੇ ਪ੍ਰਧਾਨ ਸ: ਬੂਟਾ ਸਿੰਘ ਡਕੌੱਂਦਾ ਨੇ ਅੱਜ ਇਹ ਗੱਲ ਇਕ ਟੀ.ਵੀ. ਚੈਨਲ ’ਤੇ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਅੱਜ ਸ਼ਾਮ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਮਗਰੋਂ ਕੀਤੇ ਜਾਣ ਵਾਲੇ ਪੱਤਰਕਾਰ ਸੰਮੇਲਨ ਦੌਰਾਨ ਇਨ੍ਹਾਂ ‘ਸ…….. ..ਰੀ’ ਬੰਦਿਆਂ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਇਹ ਦੋਵੇਂ ਆਪ ਹੀ ਦੱਸਣਗੇ ਕਿ ਇਨ੍ਹਾਂ ਨੂੰ ਕਿਸ ਨੇ ਭੇਜਿਆ ਸੀ ਅਤੇ ਇਹ ਕੀ ਕਰਨ ਆਏ ਸਨ।

ਉਨ੍ਹਾਂ ਆਖ਼ਿਆ ਕਿ ਇਸ ਦੌਰਾਨ ਵੱਡੇ ਖ਼ੁਲਾਸੇ ਹੋਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION