33.1 C
Delhi
Thursday, May 9, 2024
spot_img
spot_img

ਕਿਸ਼ਤੀ ਹਾਦਸੇ ਮਗਰੋਂ ਡੀ.ਸੀ. ਚੰਦਰ ਗੈਂਦ ਵੱਲੋਂ ਸਤਲੁਜ ’ਤੇ ਪਲਟੂਨ ਪੁਲ ਬਨਾਉਣ ਦੀ ਸਿਫਾਰਿਸ਼

ਫਿਰੋਜ਼ਪੁਰ, 18 ਜੂਨ, 2019:

ਗੱਟੀ ਰਹੀਮੇ ਕੇ ਇਲਾਕੇ ਵਿਚ ਸਤਲੁਜ ਦਰਿਆ ਤੇ ਇੱਕ ਕਿਸ਼ਤੀ ਦੇ ਪਲਟਣ ਨਾਲ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਚੰਦਰ ਗੈਂਦ ਮੰਗਲਵਾਰ ਸਵੇਰੇ ਕਰੀਬ ਸਾਢੇ 7 ਵਜੇ ਪੀੜਿਤ ਪਰਿਵਾਰ ਦੇ ਘਰ ਪਹੁੰਚੇ। ਉਨ੍ਹਾਂ ਪਿੰਡ ਪਹੁੰਚ ਕੇ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ੋਕ ਵਿਅਕਤ ਕੀਤਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੀੜਿਤ ਪਰਿਵਾਰ ਦੇ ਨਾਲ ਹੈ। ਇਸ ਤੋਂ ਇਲਾਵਾ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ ਇਸ ਦਾ ਵੀ ਵਿਸ਼ਵਾਸ ਦਵਾਇਆ।

ਉਨ੍ਹਾਂ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇੱਥੇ ਦਰਿਆ ਪਾਰ ਕਰਨ ਲਈ ਇੱਕ ਪੁਲ ਦੀ ਜ਼ਰੂਰਤ ਨੂੰ ਸਮਝਦੇ ਹੋਏ ਇੱਕ ਪਲਟੂਨ ਪੁਲ ਬਣਾਉਣ ਦੀ ਸਿਫ਼ਾਰਿਸ਼ ਸਰਕਾਰ ਨੂੰ ਭੇਜਣ ਦੀ ਗੱਲ ਕਹੀ।

ਉਨ੍ਹਾਂ ਕਿਹਾ ਕਿ ਦਰਿਆ ਦੇ ਇੱਕ ਪਾਸੇ ਤੋ ਦੂਜੇ ਪਾਸੇ ਆਉਣ-ਜਾਣ ਲਈ ਕੁੱਝ ਪਿੰਡ ਦੇ ਲੋਕਾਂ ਨੂੰ ਕਿਸ਼ਤੀ ਦਾ ਇਸਤੇਮਾਲ ਕਰਨਾ ਪੈਂਦਾ ਹੈ, ਇਸ ਲਈ ਇੱਥੇ ਸਰਕਾਰ ਨੂੰ ਇੱਕ ਪਲਟੂਨ ਪੁਲ (ਫਲੋਟਿੰਗ ਬ੍ਰਿਜ) ਬਣਾਉਣ ਦੀ ਸਿਫ਼ਾਰਿਸ਼ ਭੇਜੀ ਜਾਵੇਗੀ ਤਾਂ ਜੋ ਦਰਿਆ ਦੇ ਦੋਵਾਂ ਪਾਸੇ ਵਸੇ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਲਈ ਕੋਈ ਪਰੇਸ਼ਾਨੀ ਨਾ ਆਵੇ।

ਉਨ੍ਹਾਂ ਕਿਹਾ ਕਿ ਇਹ ਬੜਾ ਦੁਖਦ ਹਾਦਸਾ ਹੈ, ਜਿਸ ਵਿਚ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਰਾਤ ਨੂੰ ਹਾਦਸੇ ਦਾ ਪਤਾ ਚੱਲਦਿਆਂ ਹੀ ਉਨ੍ਹਾਂ ਐਸ.ਡੀ.ਐਮ ਅਮਿਤ ਗੁਪਤਾ ਨੂੰ ਜ਼ਿਲ੍ਹਾ ਹਸਪਤਾਲ ਵਿਚ ਜ਼ਖਮੀਆਂ ਦਾ ਹਾਲਚਾਲ ਜਾਣਨ ਅਤੇ ਮ੍ਰਿਤਕਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਭੇਜ ਦਿੱਤਾ ਸੀ। ਸਵੇਰ ਹੁੰਦਿਆਂ ਹੀ ਉਹ ਖ਼ੁਦ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਖ਼ੁਦ ਉਨ੍ਹਾਂ ਦੇ ਘਰ ਪਹੁੰਚੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION