29 C
Delhi
Friday, May 10, 2024
spot_img
spot_img

ਕਾਲਕਾ ਵੱਲੋਂ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਤੇ ਗੁਰਬਾਣੀ ਨਾਲ ਜੋੜਨ ਦੇ ਨਾਲ ਜੀਵਨ ਜਾਚ ਸਿਖਾਉਣ ਲਈ ਵਿਸ਼ੇਸ਼ ਮੁਹਿੰਮਾਂ ਚਲਾਉਣ ਦਾ ਸੱਦਾ

ਯੈੱਸ ਪੰਜਾਬ
ਨਵੀਂ ਦਿੱਲੀ, 19 ਫਰਵਰੀ, 2023:
ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਟਕਸਾਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੋ ਰੋਜ਼ਾ ਗੁਰਮਤਿ ਪ੍ਰੋਗਰਾਮ ’ਸਾਚੈ ਮੇਲਿ ਮਿਲਾਏ’ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਕਰਵਾਇਆ ਗਿਆ।

ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇਸ ਦੋ ਰੋਜ਼ਾ ਪ੍ਰੋਗਰਾਮ ਸਾਚੇ ਮੇਲ ਮਿਲਾਏ ਵਿਚ ਵੱਖ-ਵੱਖ ਅਦਾਰਿਆਂ ਵਿਚ ਕੰਮ ਕਰਦੇ ਸਪੈਸ਼ਲਿਸਟ ਅਤੇ ਲੈਕਚਰਾਰ ਸਾਹਿਬਾਨ ਆਦਿ ਨੇ ਜੀਵਨ ਜਾਂਚ ਬਾਰੇ ਗੱਲਾਂ ਸਾਂਝੀਆਂ ਕੀਤੀਆਂ।

ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਇਹ ਬਹੁਤ ਵੱਡੀ ਲੋੜ ਹੈ ਕਿ ਅਜਿਹੇ ਪ੍ਰੋਗਰਾਮ ਕਰਵਾ ਕੇ ਅਸੀਂ ਆਪਣੇ ਬੱਚਿਆਂ ਨੂੰ ਜੀਵਨ ਦੀ ਜਾਚ ਬਾਰੇ ਦੱਸ ਸਕੀਏ।ਉਹਨਾਂ ਕਿਹਾ ਕਿ ਆਪਣੀ ਨੌਜਵਾਨ ਪੀੜੀ ਨੂੰ ਵਿਰਸੇ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਨਾਲ ਨਾਲ ਇਹ ਜੀਵਨ ਜਾਚ ਸਿਖਾਉਣੀ ਬਹੁਤ ਜ਼ਰੂਰੀ ਹੈ।

ਸਰਦਾਰ ਕਾਲਕਾ ਨੇ ਕਿਹਾ ਕਿ ਜਿਥੇ ਲੋੜ ਹੈ ਕਿ ਅਸੀਂ ਬੱਚਿਆਂ ਨੂੰ ਦੱਸੀਏ ਕਿ ਪਰਿਵਾਰਾਂ ਵਿਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਤੇ ਉਹਨਾਂ ਨਾਲ ਕਿਵੇਂ ਵਿਹਾਰ ਕਰਨਾ ਹੈ, ਉਸੇ ਤਰੀਕੇ ਬਜ਼ੁਰਗਾਂ ਨੂੰ ਵੀ ਇਹ ਸਿਖਾਉਣ ਦੀ ਲੋੜ ਹੈ ਕਿ ਆਧੁਨਿਕ ਪੀੜੀ ਦੇ ਬੱਚਿਆਂ ਨਾਲ ਘਰ ਵਿਚ ਕਿਵੇਂ ਪੇਸ਼ ਆਇਆ ਜਾਵੇ।

ਉਹਨਾਂ ਕਿਹਾ ਕਿ ਇਹ ਜ਼ਰੂਰਤ ਹੈ ਕਿ ਅਸੀਂ ਉਹਨਾਂ ਨੂੰ ਜੀਵਨ ਦੇ ਮੂਲ ਉਦੇਸ਼ਾਂ ਤੋਂ ਜਾਣੂ ਕਰਵਾ ਸਕੀਏ। ਉਹਨਾਂ ਕਿਹਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਪ੍ਰੋਗਰਾਮਾਂ ਵਿਚ ਨਵੀਂ ਪੀੜੀ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਜੋੜੀਏ।ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਇਥੇ ਨਵੀਂ ਪੀੜੀ ਦੀ ਸ਼ਮੂਲੀਅਤ ਬਹੁਤ ਘੱਟ ਹੋਈ ਹੈ ਪਰ ਬਜ਼ੁਰਗ ‌ਜ਼ਿਆਦਾ ਪਹੁੰਚੇ ਹਨ।

ਉਹਨਾਂ ਕਿਹਾ ਕਿ ਇਸਦੇ ਪ੍ਰਚਾਰ ਨੁੰ ਇਸ ਤਰੀਕੇ ਕਰਨ ਦੀ ਲੋੜ ਹੈ ਕਿ ਨਵੇਂ ਨੌਜਵਾਨ ਸਾਡੇ ਕੋਲ ਆਉਣ ਤੇ ਉਹ ਸਿੱਖਣ ਕਿ ਗੁਰਬਾਣੀ ਸਾਨੂੰ ਕੀ ਸਿਖਾਉਂਦੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਕਿਸ ਤਰੀਕੇ ਰਹਿਣਾ ਹੈ। ਉਹਨਾਂ ਇਹ ਵੀ ਕਿਹਾ ਕਿ ਇਸਤਰੀ ਸਭਾ ਦੀਆਂ ਬੀਬੀਆਂ ਗੁਰੂ ਘਰਾਂ ਵਿਚ ਕੀਰਤਨ ਕਰਦੀਆਂ ਹਨ ਜੋ ਸ਼ਲਾਘਾਯੋਗਹੈ ਪਰ ਅਸੀਂ ਉਹ ਪ੍ਰਚਾਰ ਤੇ ਪ੍ਰਸਾਰ ਆਪਦੇ ਘਰਾਂ ਵਿਚ ਨਹੀਂ ਕਰ ਪਾ ਰਹੇ।

ਉਹਨਾਂ ਕਿਹਾ ਕਿ ਸਾਨੂੰ ਬੱਚਿਆਂ ਨੂੰ ਘਰਾਂ ਵਿਚ ਕੋਲ ਬਿਠਾ ਕੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਉਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਆਪ ਕਿਤਾਬਾਂ ਪੜ੍ਹਕੇ ਬੱਚਿਆਂ ਸਿੱਖੀ ਦੇ ਬੂਟੇ ਬਾਰੇ, ਸਾਡੇ ਸੂਰਵੀਰਾਂ ਦੀਆਂ ਸ਼ਹਾਦਤਾਂ ਬਾਰੇ ਦੱਸਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਹੜਾ ਬੱਚਾ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਜਾਣ, ਬਾਬਾ ਬੰਦਾ ਸਿੰਘ ਬਹਾਦਰ ਤੇ ਸਾਡੇ ਇਤਿਹਾਸ ਤੋਂ ਜਾਣੂ ਹੋਣਗੇ, ਉਸਨੇ ਆਪ ਹੀ ਸਿੱਖੀ ਨਾਲ ਜੁੜਿਆ ਰਹੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION