30.6 C
Delhi
Monday, May 13, 2024
spot_img
spot_img

ਕਾਬੁਲ ਗੁਰਦਆਰੇ ’ਤੇ ਹਮਲੇ ਦਾ ‘ਮਾਸਟਰਮਾਈਂਡ’ ਅਸਲਮ ਫ਼ਾਰੂਕੀ ਮਾਰਿਆ ਗਿਆ; ਗੋਲੀਬਾਰੀ ਵਿੱਚ ਮਾਰੇ ਗਏ ਸਨ 27 ਅਫ਼ਗਾਨ ਸਿੱਖ

ਯੈੱਸ ਪੰਜਾਬ
ਕਾਬੁਲ, ਅਫ਼ਗਾਨਿਸਤਾਨ, 18 ਜਨਵਰੀ 2022:
ਕਾਬੁਲ ਦੇ ਗੁਰਦੁਆਰਾ ਹਰਿ ਰਾਏ ਸਾਹਿਬ ਵਿੱਚ ਗੋਲੀਬਾਰੀ ਕਰਕੇ 27 ਅਫ਼ਗਾਨ ਸਿੱਖਾਂ ਨੂੂੰ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਦੇ ਮਾਸਟਰਮਾਈਂਡ ਅਤੇ ਇਸਲਾਮਿਕ ਸਟੇਟ ਖ਼ੁਰਾਸਾਨ (ਆਈ.ਐੱਸ.ਕੇ.) ਦੇ ਇਕ ਪਮੁੱਖ ਸਾਬਕਾ ਆਗੂ ਅਸਲਮ ਫ਼ਾਰੂਕੀ ਦੀ ਉੱਤਰੀ ਅਫ਼ਗਾਨਿਸਤਾਨ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

ਯਾਦ ਰਹੇ ਕਿ 25 ਮਾਰਚ, 2020 ਨੂੰ ਹਥਿਆਰਬੰਦਾਂ ਵੱਲੋਂ ਕਾਬੁਲ ਦੇ ਗੁਰਦੁਆਰਾ ਵਿਖ਼ੇ ਕੀਤੀ ਗਈ ਗੋਲੀਬਾਰੀ ਦੌਰਾਨ 20 ਅਫ਼ਗਾਨ ਸਿੱਖਾਂ ਦੀ ਮੌਤ ਹੋ ਗਈ ਸੀ ਜਦਕਿ 60 ਦੇ ਕਰੀਬ ਜ਼ਖ਼ਮੀ ਹੋ ਗਏ ਸਨ।

ਮਾਮੋਜ਼ਈ ਕਬੀਲੇ ਨਾਲ ਸੰਬੰਧਤ ਅਸਲਮ ਫ਼ਾਰੂਕੀ ਪਾਕਿਸਤਾਨ ਦੇ ਹਿੰਸਾ ਪ੍ਰਭਾਵਿਤ ਉਰਕਜ਼ਈ ਇਲਾਕੇ ਦਾ ਰਹਿਣ ਵਾਲਾ ਸੀ।

ਉਸ ਦੀ ਮੌਤ ਦੀ ਪੁਸ਼ਟੀ ਉਸਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਕੀਤੀ ਹੈ ਹਾਲਾਂਕਿ ਇਸ ਬਾਰੇ ਵੱਖ ਵੱਖ ਗੱਲਾਂ ਸਾਹਮਣੇ ਆ ਰਹੀਆਂ ਹਨ ਉਹ ਕਿਸ ਨਾਲ ਝੜਪ ਵਿੱਚ ਮਾਰਿਆ ਗਿਆ। ਕੁਝ ਲੋਕ ਉਸਦੀ ਆਪਣੀ ਹੀ ਜੱਥੇਬੰਦੀ ਵਿੱਚ ਹੋਈ ਅੰਦਰੂਨੀ ਝੜਪ ਦੌਰਾਨ ਫ਼ਾਰੂਕੀ ਦੇ ਮਾਰੇ ਜਾਣ ਦੀ ਗੱਲ ਕਹਿ ਰਹੇ ਹਨ ਜਦਕਿ ਦੂਜੇ ਬੰਨੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਅਤੇ ਉਸਦੇ ਸਾਥੀ ਨਵੀਂ ਬਣੀ ਅਫ਼ਗਾਨ ਸਰਕਾਰ ਵੱਲੋਂ ਅਪਰਾਧਕ ਤੱਤਾਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਦੌਰਾਨ ਸੁਰੱਖ਼ਿਆ ਅਮਲੇ ਨਾਲ ਉਲਝ ਪਿਆ ਅਤੇ ਮਾਰਿਆ ਗਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION