ਅੱਜ-ਨਾਮਾ
ਕਾਂਗਰਸ ਨਿਕਲੀ ਹੈ ਫਿਰ ਮੈਦਾਨ ਦੇ ਵਿੱਚ,
ਹੱਲਾ ਬੋਲਣ ਦੀ ਕਹਿੰਦੀ ਪਈ ਗੱਲ ਮੀਆਂ।
ਕਰਿਆ ਦਿੱਲੀ ਦੇ ਵਿੱਚ ਉਸ ਇੱਕ ਜਲਸਾ,
ਕੇਰਲਾ ਵੰਨੀਂ ਫਿਰ ਪੈਣਾ ਉਸ ਚੱਲ ਮੀਆਂ।
ਸੀਨੀਅਰ ਲੀਡਰ ਜੋ ਦਿੱਸਦੇ ਨਾਲ ਉਸ ਦੇ,
ਦਿਲ ਤੋਂ ਬਹੁਤੇ ਨਾ ਰਾਹੁਲ ਦੇ ਵੱਲ ਮੀਆਂ।
ਚੱਲਣਾ ਕੇਰਲ ਤੋਂ ਕਹਿੰਦੇ ਕਸ਼ਮੀਰ ਤੀਕਰ,
ਮੰਗਣਗੇ ਵਧਦੀ ਮਹਿੰਗਾਈ ਦਾ ਹੱਲ ਮੀਆਂ।
ਮਾਮਲਾ ਅਸਲ ਵਿੱਚ ਕਹਿਣ ਪ੍ਰਧਾਨਗੀ ਦਾ,
ਕਰਨਾ ਈ ਰਾਹੁਲ ਨੂੰ ਫੇਰ ਤਿਆਰ ਮੀਆਂ।
ਹੋਇਆ ਪਹਿਲਾਂ ਪਟਾਕਾ ਸੀ ਠੁੱਸ ਜਿਹੜਾ,
ਚੱਲਣ ਲੱਗਾ ਨਹੀਂ ਦੂਜੀ ਉਹ ਵਾਰ ਮੀਆਂ।
-ਤੀਸ ਮਾਰ ਖਾਂ
ਸਤੰਬਰ 05, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ