34.1 C
Delhi
Saturday, May 11, 2024
spot_img
spot_img

ਕਸੂਤਾ ਚੱਕਰ ਕੋਰੋਨਾ ਦਾ ਨਹੀਉਂ ਮੁੱਕਾ, ਗਿਆ ਫਿਰ ਆ ਮਲੇਰੀਆ ਮਰਜ਼ ਬੇਲੀ

ਅੱਜ-ਨਾਮਾ

ਕਸੂਤਾ ਚੱਕਰ ਕੋਰੋਨਾ ਦਾ ਨਹੀਉਂ ਮੁੱਕਾ,
ਗਿਆ ਫਿਰ ਆ ਮਲੇਰੀਆ ਮਰਜ਼ ਬੇਲੀ।

ਉਹਦੇ ਨਾਲ ਹੈ ਡੇਂਗੂ ਵੀ ਚੱਲ ਆਇਆ,
ਦੂਣੀ ਆਮਦ ਦੀ ਗੱਲ ਅਸਚਰਜ ਬੇਲੀ।

ਮਿਲ ਗਏ ਤਿੰਨ ਆ ਕੇਸ ਪੰਜਾਬ ਅੰਦਰ,
ਹੋ ਗਈ ਪਹਿਲੜੀ ਹਾਜ਼ਰੀ ਦਰਜ ਬੇਲੀ।

ਹਮਲੇ ਕੁਦਰਤੀ ਆਉਂਦੇ ਜੀ ਪਾਲ ਬੰਨ੍ਹੀ,
ਆਉਂਦੇ ਜਿਵੇਂ ਵਸੂਲਣ ਨੇ ਕਰਜ਼ ਬੇਲੀ।

ਡਾਕਟਰ ਥੋੜ੍ਹੇ ਤੇ ਬੋਝ ਹੈ ਪਿਆ ਬਾਹਲਾ,
ਚੜ੍ਹਦਾ ਆਉਂਦਾ ਹੈ ਰੋਗ `ਤੇ ਰੋਗ ਬੇਲੀ।

ਬਚਣਾ ਆਪ, ਬਚਾਉਣਾ ਜੇ ਬਾਕੀਆਂ ਨੂੰ,
ਕਰਨਾ ਪੈਣਾ ਫਿਰ ਫੁੱਲ ਸਹਿਯੋਗ ਬੇਲੀ।

-ਤੀਸ ਮਾਰ ਖਾਂ
ਜੂਨ 13, 2020


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION