32.1 C
Delhi
Saturday, May 25, 2024
spot_img
spot_img
spot_img

ਕਸ਼ਮੀਰੀ ਲੜਕੀਆਂ ਬਾਰੇ ਖੱਟਰ ਦਾ ਬਿਆਨ ਨਿਖੇਧੀਯੋਗ, ਜਨਤਕ ਮੁਆਫੀ ਮੰਗੇ: ਦਮਦਮੀ ਟਕਸਾਲ

ਮਹਿਤਾ/ਅਮ੍ਰਿਤਸਰ, 11 ਅਗਸਤ, 2019:

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਸ਼ਮੀਰੀ ਲੜਕੀਆਂ/ਬੀਬੀਆਂ ਬਾਰੇ ਹਰਿਆਣੇ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਦਿਤੇ ਗਏ ਵਿਵਾਦਿਤ ਬਿਆਨ ਅਤੇ ਭੱਦੀ ਸ਼ਬਦਾਵਲੀ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਉਸ ਨੂੰ ਜਨਤਕ ਮੁਅਫੀ ਮੰਗਣ ਲਈ ਕਿਹਾ ਹੈ।

ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਕਸ਼ਮੀਰ ਸੰਬੰਧੀ ਧਾਰਾ 370 ਦੇ ਰੱਦ ਕੀਤੇ ਜਾਣ ਤੋਂ ਬਾਅਦ ਮੌਜੂਦਾ ਸੰਵੇਦਣਸ਼ੀਲ ਹਾਲਾਤ ਦੇ ਸਨਮੁਖ ਕਸ਼ਮੀਰੀ ਲੜਕੀਆਂ/ ਬਹੂ ਬੇਟੀਆਂ ਸੰਬੰਧੀ ਕਿਸੇ ਵੀ ਸੰਸਥਾ ਦੇ ਜਿੰਮੇਵਾਰ ਅਹੁਦੇ ‘ਤੇ ਬੈਠੇ ਵਿਅਕਤੀ ਦੀ ਗੈਰ ਸੰਜੀਦਗੀ, ਅਪਮਾਨਜਨਕ ਟਿਪਣੀ ਅਤੇ ਕਸ਼ਮੀਰੀਆਂ ਨਾਲ ਕਿਸੇ ਪ੍ਰਕਾਰ ਦਾ ਵੀ ਬੁਰਾ ਸਲੂਕ ਉਨਾਂ ‘ਚ ਕੁੜਤਣ ਵਿਚ ਵਾਧਾ ਕਰੇਗਾ।

ਅਵਾਮ ਦੇ ਸਵੈਮਾਣ ਅਤੇ ਸਮਾਜੀ ਰੁਤਬਾ ਦਾ ਆਦਰ ਕਰਨ ਸਭ ਦਾ ਫਰਜ਼ ਹੈ। ਮੁਖ ਮੰਤਰੀ ਖੱਟਰ ਦਾ ਕਸ਼ਮੀਰੀ ਲੜਕੀਆਂ ਪ੍ਰਤੀ ਗੈਰ ਜਿਮੇਵਾਰਾਨਾ ਰਵਇਆ ਅਤਿ ਨਿੰਦਣਯੋਗ ਹੈ ਅਤੇ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ। ਜਿਸ ਪ੍ਰਤੀ ਹਰੇਕ ਇਆਨਤਦਾਰ ਸ਼ਖਸ਼ ਅਤੇ ਇਥੋਂ ਤਕ ਕਿ ਆਮ ਲੋਕਾਂ ਨੇ ਵੀ ਬੁਰਾ ਮਨਾਇਆ ਹੈ। ਉਹਨਾਂ ਕਿਹਾ ਕਿ ਰਾਜਨੀਤੀ ਵਿਚ ਅਤੇ ਖਾਸ ਕਰ ਮੁਖ ਮੰਤਰੀ ਲਈ ਜਨਤਾ ਪਰਿਵਾਰ ਦਾ ਰੂਪ ਹੁੰਦਾ ਹੈ।

ਸ੍ਰੀ ਖੱਟਰ ਨੂੰ ਕਸ਼ਮੀਰੀ ਲੜਕੀਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਸੀ ਬਲਕੇ ਉਹਨਾਂ ਨੂੰ ਧੀਆਂ ਵਾਂਗ ਸਨਮਾਨ ਦੇਣਾ ਬਣਦਾ ਹੈ। ਉਹਨਾਂ ਕਿਹਾ ਕਿ ਕਸ਼ਮੀਰ ਅਤੇ ਕਸ਼ਮੀਰੀ ਲੋਕ ਸਾਡੇ ਪਰਿਵਾਰ ਦਾ ਹਿਸਾ ਹਨ। ਉਹਨਾਂ ਕਸ਼ਮੀਰ ਅਤੇ ਕਸ਼ਮੀਰੀਆਂ ਲਈ ਆਦਰਯੋਗ ਸਿਆਸੀ ਹੱਲ ਦੀ ਕਾਮਨਾ ਕੀਤੀ ਅਤੇ ਉਥੇ ਵਾਪਰ ਰਹੀਆਂ ਹਿਰਦੇਵੇਦਕ ਘਟਨਾਵਾਂ ‘ਤੇ ਦੁੱਖ ਦਾ ਪ੍ਰਗਟ ਕਰਦਿਆਂ ਕਿਹਾ ਕਿ ਹਰ ਦੁੱਖ ਤੇ ਔਖੀ ਘੜੀ ‘ਚ ਅਸੀਂ ਕਸ਼ਮੀਰੀਆਂ ਨਾਲ ਖੜੇ ਹਾਂ।

ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਨੇ ਦਿੱਲੀ ਦੇ ਤੁਗਲਕਾਬਾਦ ‘ਚ ਭਗਤ ਰਵੀਦਾਸ ਮੰਦਰ ਨੂੰ ਜਬਰੀ ਢਾਹੇ ਜਾਣ ‘ਤੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਜਿਵੇ ਉਕਤ ਧਾਰਮਿਕ ਅਸਥਾਨ ਨੂੰ ਗਿਰਾਇਆ ਗਿਆ ਉਸ ਨਾਲ ਸੰਬੰਧਿਤ ਲੋਕਾਂ ਦੇ ਧਾਰਮਿਕ ਆਸਥਾ ਨੂੰ ਗਹਿਰੀ ਸੱਟ ਵੱਜੀ ਹੈ।

ਉਹਨਾਂ ਕਿਹਾ ਕਿ ਕਿਸੇ ਵੀ ਧਾਰਮਿਕ ਅਸਥਾਨ ਨੂੰ ਗਿਰਾਉਣ ਦੀ ਲੋੜ ਪੈਣ ‘ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਸੰਬੰਧਿਤ ਭਾਈਚਾਰੇ ਨਾਲ ਮਿਲ ਬੈਠ ਕੇ ਕੋਈ ਸੁਖਾਲਾ ਅਤੇ ਸਹਿਮਤੀ ਵਾਲਾ ਹਲ ਕਢਦੇ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION