31.7 C
Delhi
Sunday, May 5, 2024
spot_img
spot_img

‘ਕਲੀ ਜੋਟਾ’ 180 ਸਿਨੇਮਾ ਘਰਾਂ ਵਿੱਚ ਹਰ ਰੋਜ਼ 617 ਸਕ੍ਰੀਨਿੰਗਾਂ ਨਾਲ ਆਪਣੇ 5ਵੇਂ ਹਫ਼ਤੇ ਵਿੱਚ ਪ੍ਰਵੇਸ਼ ਕੀਤੀ; ਟਿਕਟ ਘਟਾ ਕੇ 112 ਰੁਪਏ ਕੀਤੀ

ਯੈੱਸ ਪੰਜਾਬ
ਚੰਡੀਗੜ੍ਹ, 3 ਮਾਰਚ 2023:
“ਕਲੀ ਜੋਟਾ” ਦੀ ਕਮਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਸਟਾਰਰ ਮਸ਼ਹੂਰ ਫਿਲਮ “ਕਾਲੀ ਜੋਟਾ” ਨੇ ਆਪਣੇ ਦਮ ‘ਤੇ ਇੱਕ ਵੱਖਰਾ ਇਤਿਹਾਸ ਰਚ ਦਿੱਤਾ ਹੈ। ਫਿਲਮ ਦੀ ਕਹਾਣੀ ਨੂੰ ਦਰਸ਼ਕਾਂ ਵੱਲੋਂ ਕਾਫੀ ਸਕਾਰਾਤਮਕ ਫੀਡਬੈਕ ਮਿਲ ਰਿਹਾ ਹੈ, ਜਿਸਦੇ ਸਦਕਾ ਇਹ ਫਿਲਮ ਪੰਜਾਬੀ ਸਿਨੇਮਾ ਦੀ ਸੁਪਰਹਿੱਟ ਫ਼ਿਲਮਾਂ ਵਿੱਚੋਂ ਇੱਕ ਬਣ ਚੁੱਕੀ ਹੈ। ਪੰਜਵੇਂ ਹਫਤੇ ਦੇ ਵਿਚ ਪਹੁੰਚਦੇ ਹੋਏ ਫ਼ਿਲਮ ਨੇ 180 ਸਿਨੇਮਾਘਰਾਂ ‘ਚ ਹਰ ਦਿਨ 617 ਸ਼ੋਅ ਦੇ ਨਾਲ ਦਰਸ਼ਕਾਂ ਦੇ ਵਿੱਚ ਆਪਣਾ ਉਤਸ਼ਾਹ ਨਹੀਂ ਘਟਣ ਦਿੱਤਾ, ਅਤੇ ਇੰਨਾ ਹੀ ਨਹੀਂ ਹੁਣ ਦਰਸ਼ਕਾਂ ਲਈ ਇਸ ਫ਼ਿਲਮ ਲਈ ਟਿਕਟ ਦੀ ਕੀਮਤ 112 ਰੁਪਏ ਕਰ ਦਿੱਤੀ ਗਈ ਹੈ। ਫਿਲਮ ਬਾਰੇ ਗੱਲ ਕਰੀਏ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ, ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ ਵਿਜੈ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਅਤੇ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION