31.1 C
Delhi
Tuesday, May 14, 2024
spot_img
spot_img

ਕਰੋਨਾ ਵਾਇਰਸ ਦੇ ਨਾਂਅ ’ਤੇ ਲੋਕਾਂ ਦੀ ਲੁੱਟ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਸੋਨੀ

ਅੰਮ੍ਰਿਤਸਰ, 7 ਮਾਰਚ, 2020 –

ਕੋਰੋਨਾ ਵਾਇਰਸ ਤੋਂ ਪੰਜਾਬ ਵਾਸੀਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਪੂਰੀ ਤਰਾਂ ਤਿਆਰ ਹੈ, ਪਰ ਇਸ ਲਈ ਲੋਕਾਂ ਦੇ ਵੱਡੇ ਸਾਥ ਦੀ ਲੋੜ ਹੈ, ਕਿਉਂਕਿ ਇਸ ਦਾ ਇਸ ਵੇਲੇ ਕੋਈ ਇਲਾਜ ਨਹੀਂ, ਸਿਰਫ ਪਰਹੇਜ ਅਤੇ ਸਾਵਧਾਨੀ ਹੀ ਇਸ ਤੋਂ ਸਾਨੂੰ ਬਚਾਅ ਸਕਦੀ ਹੈ। ਇਸ ਸਬੰਧੀ ਜਾਣਕਾਰੀ ਅਤੇ ਪੀੜਤ ਵਿਅਕਤੀਆਂ ਨੂੰ ਵੱਖਰਾ ਰੱਖਣਾ ਇਹੀ ਸਭ ਤੋਂ ਵੱਡਾ ਬਚਾਅ ਹੈ।

ਉਕਤ ਜਾਣਕਾਰੀ ਦਿੰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਵਿਚ 2 ਵਿਅਕਤੀ ਇਸ ਬਿਮਾਰੀ ਤੋਂ ਪੀੜਤ ਪਾਏ ਗਏ ਹਨ ਅਤੇ ਉਨਾਂ ਨੂੰ ਹਸਪਤਾਲ ਵਿਚ ਵੱਖਰਾ ਰੱਖਿਆ ਗਿਆ ਹੈ। ਦੋਵਾਂ ਦੀ ਹਾਲਤ ਵੀ ਠੀਕ ਹੈ।

ਉਨਾਂ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਕਰੋਨਾ ਦੇ ਨਾਮ ਉਤੇ ਕੀਤੀ ਜਾ ਰਹੀ ਲੁੱਟ, ਜਿਸ ਵਿਚ ਮਹਿੰਗੇ ਮੁੱਲ ਤੇ ਮਾਸਕ, ਸੈਨੇਟਾਈਜ਼ਰ ਆਦਿ ਵੇਚਣਾ ਸ਼ਾਮਿਲ ਹੈ, ਨੂੰ ਗੰਭੀਰਤਾ ਨਾਲ ਲੈਂਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਸ਼ਿਵਦੁਲਾਰ ਸਿੰਘ ਢਿਲੋਂ ਅਤੇ ਪੁਲਿਸ ਕਮਿਸ਼ਨਰ ਡਾ.ਸੁਖਚੈਨ ਸਿੰਘ ਗਿੱਲ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਦੁਕਾਨਦਾਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਉਣ।

ਸ੍ਰੀ ਸੋਨੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਡਰਨ ਨਹੀਂ, ਬਲਕਿ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਉਤੇ ਅਮਲ ਕਰਨ। ਉਨਾਂ ਕਿਹਾ ਕਿ ਸਰਕਾਰ ਕੋਰੋਨਾ ਤੋਂ ਪੰਜਾਬ ਵਾਸੀਆਂ ਨੂੰ ਬਚਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਸਾਡੇ ਕੋਲ ਇਸ ਆਫਤ ਨਾਲ ਨਿੱਜਠਣ ਲਈ ਪੂਰੇ ਪ੍ਰਬੰਧ ਹਨ ਪਰ ਇਸ ਵਿਚ ਤੁਹਾਡੇ ਸਾਥ ਦੀ ਵੱਡੀ ਲੋੜ ਹੈ।

ਇਸ ਮੌਕੇ ਸੰਬੋਧਨ ਕਰਦੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਹਿਸ਼ਤ ਵਿਚ ਆਕੇ ਬਿਨਾਂ ਲੋੜ ਤੋਂ ਮਾਸਕ ਆਦਿ ਨਾ ਖਰੀਦਣ, ਕਿਉਂਕਿ ਉਹ ਆਦਮੀ, ਜਿਸ ਨੇ ਪੀੜਤ ਵਿਅਕਤੀਆਂ ਦੇ ਸੰਪਰਕ ਵਿਚ ਨਹੀਂ ਜਾਣਾ ਜਾਂ ਕਿਸੇ ਭੀੜ-ਭੜਕੇ ਵਾਲੀ ਥਾਂ ਉਤੇ ਨਹੀਂ ਜਾਣਾ, ਉਸ ਨੂੰ ਮਾਸਕ ਦੀ ਕੋਈ ਲੋੜ ਨਹੀਂ।

ਇਸ ਮੌਕੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਹਵਾਈ ਅੱਡੇ ਉਤੇ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ ਅਤੇ ਵਿਦੇਸ਼ਾਂ ਵਿਚੋਂ ਆਉਣ ਵਾਲੇ ਯਾਤਰੀਆਂ ਦੀ ਸਕੈਨਿੰਗ ਹੋ ਰਹੀ ਹੈ। ਜੋ ਵੀ ਸ਼ੱਕੀ ਮਹਿਸੂਸ ਹੁੰਦਾ ਹੈ, ਉਸ ਨੂੰ ਹਸਪਤਾਲ ਵਿਚ ਰੱਖਕੇ ਉਸਦੇ ਖੂਨ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਦੋ ਵਿਅਕਤੀ, ਜਿੰਨਾ ਦੇ ਸੰਪਰਕ ਵਿਚ ਆਏ ਹਨ, ਉਨਾਂ ਸਾਰਿਆਂ ਨੂੰ ਵੀ ਲੱਭਿਆ ਜਾ ਚੁੱਕਾ ਹੈ ਅਤੇ ਉਨਾਂ ਉਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵਿਚ ਆ ਕੇ ਘਬਰਾਉਣ ਨਾ, ਬਲਕਿ ਸਾਡੇ ਵੱਲੋਂ ਦਿੱਤੇ ਜਾ ਰਹੇ ਸੁਝਾਅ ਆਪਣੀ ਜਿੰਦਗੀ ਵਿਚ ਅਪਨਾਉਣ, ਤਾਂ ਇਸ ਬਿਮਾਰੀ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਪੀੜਤ ਜਾਂ ਸ਼ੱਕੀ ਵਿਅਕਤੀ ਤੋਂ ਘੱਟੋ ਘੱਟ 2 ਮੀਟਰ ਦੀ ਦੂਰੀ ਰੱਖੋ, ਤਾਂ ਜੋ ਕਿਟਾਣੂੰ ਤੁਹਾਡੇ ਤੱਕ ਨਾ ਆਉਣ। ਭੀੜ ਵਿਚ ਜਾਣ ਤੋਂ ਬਚੋ, ਕਿਉਂਕਿ ਉਥੇ ਕੋਣ ਪ੍ਰਭਾਵਤ ਹੈ, ਬਾਰੇ ਤਹਾਨੂੰ ਪਤਾ ਨਹੀਂ ਹੁੰਦਾ।

ਜਨਤਕ ਥਾਵਾਂ ਉਤੇ ਵਰਤੇ ਜਾਣ ਵਾਲੇ ਦਰਵਾਜੇ, ਬੱਸਾਂ ਦੇ ਹੈਂਡਲ, ਲਿਫਟ ਬਟਨ, ਪੈਨ, ਮਾਊਸ, ਡਿਜ਼ੀਟਲ ਉਪਕਰਨ, ਪੌੜੀਆਂ ਦੀ ਰੇਲਿੰਗ ਆਦਿ ਗੱਲ ਕਿ ਜਿੱਥੇ ਵੀ ਪ੍ਰਭਾਵਤ ਵਿਅਕਤੀ ਹੱਥ ਲਗਾ ਦੇਵੇ, ਉਥੋਂ ਹੀ ਤੰਦਰੁਸਤ ਵਿਅਕਤੀ ਇਸ ਦੀ ਗ੍ਰਿਫਤ ਵਿਚ ਆ ਸਕਦਾ ਹੈ, ਕਿਉਂਕਿ ਨਿਰਜੀਵ ਵਸਤੂ ਵਿਚ ਇਹ ਵਾਇਰਸ 24 ਘੰਟੇ ਤੱਕ ਰਹਿ ਸਕਦਾ ਹੈ।

ਇਸ ਲਈ ਜਰੂਰੀ ਹੈ ਕਿ ਜਨਤਕ ਥਾਵਾਂ ਉਤੇ ਫਿਰਦੇ ਵਕਤ ਆਪਣੇ ਹੱਥ ਮੂੰਹ ਨੂੰ ਨਾ ਛੂਹੋ, ਦਿਨ ਵਿਚ ਘੱਟੋ-ਘੱਟ 10-12 ਵਾਰ ਸਾਬੁਣ ਨਾਲ ਚੰਗੀ ਤਰਾਂ ਹੱਥ ਧੋਵੋ, ਹਰੇਕ ਵਿਅਕਤੀ ਆਪਣਾ ਬਰਤਨ ਤੇ ਤੌਲੀਆ ਆਦਿ ਆਪੋ-ਆਪਣੇ ਵਰਤੇ। ਇਸ ਤੋਂ ਇਲਾਵਾ ਥੋੜੇ-ਥੋੜੇ ਵਕਫੇ ਬਾਅਦ ਗਰਮ ਪਾਣੀ ਪੀਂਦੇ ਰਹੋ।

ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਐਸ ਐਸ ਪੀ ਸ੍ਰੀ ਵਿਕਰਮਜੀਤ ਦੁੱਗਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਅਨਮਜੋਤ ਕੌਰ, ਐਸਡੀਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਪ੍ਰਿੰਸੀਪਲ ਗੁਰੂ ਨਾਨਕ ਮੈਡੀਕਲ ਕਾਲਜ ਡਾ. ਸੁਜਾਤਾ ਸ਼ਰਮਾ, ਮੈਡੀਕਲ ਸੁਪਰਡੈਂਟ ਰਮਨ ਸ਼ਰਮਾ, ਜਿਲ੍ਹੇ ਦੇ ਨੋਡਲ ਅਧਿਕਾਰੀ ਡਾ. Îਮਦਨ ਮੋਹਨ ਤੇ ਹੋਰ ਸਖਸ਼ੀਅਤਾਂ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION