28.1 C
Delhi
Thursday, May 9, 2024
spot_img
spot_img

ਕਰਤਾਰਪੁਰ ਲਾਂਘਾ ਖੁੱਲਣ ਦੀਆਂ ਖੁਸ਼ੀਆਂ ’ਚ ਹੋਰ ਰੰਗ ਭਰੇਗਾ ਡੇਰਾ ਬਾਬਾ ਨਾਨਕ ਉਤਸਵ

ਬਟਾਲਾ, 30 ਅਕਤੂਬਰ, 2019:

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ ਰਹੇ ਕਰਤਾਰਪੁਰ ਲਾਂਘੇ ਕਾਰਨ ਨਾਨਕ ਨਾਮ ਲੇਵਾ ਸੰਗਤ ਵੱਡੀ ਗਿਣਤੀ ’ਚ ਡੇਰਾ ਬਾਬਾ ਨਾਨਕ ਪੁੱਜਣੀ ਸ਼ੁਰੂ ਹੋ ਗਈ ਹੈ। ਉਝ ਵੀ ਡੇਰ ਬਾਬਾ ਨਾਨਕ ਨੂੰ ਕਰਤਾਰਪੁਰ ਦੀ ਦਰਸ਼ਨੀ ਡਿਓਢੀ ਆਖਿਆ ਜਾਂਦਾ ਹੈ।

ਪੰਜਾਬ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ 8 ਤੋਂ 11 ਨਵੰਬਰ ਤੱਕ ਡੇਰਾ ਬਾਬਾ ਨਾਨਕ ਉਤਸਵ ਕਰਵਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮਾਂ, ਸਾਹਿਤ ਤੇ ਕਲਾ ਦੇ ਸੁਮੇਲ ਵਾਲੇ ਇਸ ਉਤਸਵ ਦਾ ਮਨੋਰਥ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਬਾਬਾ ਨਾਨਕ ਦੇ ਜੀਵਨ ਅਤੇ ਫਲਸਫੇ ਤੋਂ ਜਾਣੂੰ ਕਰਵਾਇਆ ਜਾਵੇਗਾ। ਇਸ ਉਤਸਵ ਤੋਂ ਪਹਿਲਾਂ ਪ੍ਰੀ ਫੈਸਟੀਵਲ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਆਨਲਾਈਨ ਯੁਵਾ ਉਤਸਵ ਵੀ ਸ਼ਾਮਲ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਵੱਖ-ਵੱਖ ਸੂਫੀ ਸੰਤਾਂ ਭਗਤਾਂ ਦੇ ਅਸਥਾਨਾਂ ’ਤੇ ਪਹੁੰਚ ਕੇ ਪੰਦਰਾਂ ਭਗਤਾਂ ਦੀ ਬਾਣੀ ਇਕੱਤਰ ਕੀਤੀ ਜੋੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਵੱਖ-ਵੱਖ ਸੂਬਿਆਂ ਵਿੱਚ ਸਥਿਤ ਇਨਾਂ ਭਗਤਾਂ ਦੇ ਸਥਾਨਾਂ ’ਤੇ ਸ਼ਬਦ-ਸੰਗੀਤ ਪ੍ਰੋਗਰਾਮ ਕੀਤੇ ਜਾਣਗੇ।

ਇਨਾਂ ਪ੍ਰੋੋਗਰਾਮਾਂ ਵਿੱਚ ਸਬੰਧਤ ਭਗਤ ਦੀ ਬਾਣੀ ਦੇ ਸਥਾਨਕ ਅਤੇ ਗੁਰਮਤਿ ਪਰੰਪਰਾ ਵਿੱਚ ਗਾਇਨ ਤੋੋਂ ਇਲਾਵਾ ਵਿਚਾਰ ਗੋੋਸ਼ਟੀ ਹੋੋਵੇਗੀ ਜਿਸ ਵਿੱਚ ਵੱਖ-ਵੱਖ ਸੰਸਥਾਵਾਂ/ਯੂਨੀਵਰਸਿਟੀਆਂ ਵਿੱਚ ਸਬਧੰਤ ਭਗਤ ਤੇ ਕੰਮ ਕਰ ਰਹੇ ਖੋੋਜਾਰਥੀ/ਮਾਹਿਰ/ਅਧਿਆਪਕ ਆਪਣੇ ਵਿਚਾਰ ਪੇਸ਼ ਕਰਨਗੇ। ਹੱਥ ਲਿਖਤਾਂ, ਪੁਸਤਕਾਂ, ਸੰਗੀਤ ਅਤੇ ਹੋੋਰ ਸਬੰਧਤ ਸਮੱਗਰੀ ਦੀ ਨੁਮਾਇਸ਼ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਰਾਹੀਂ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੀ ਭਾਰਤ ਦੀਆਂ ਵੱਖ-ਵੱਖ ਗਿਆਨ ਪ੍ਰੰਪਰਾਵਾਂ ਵਿਚਕਾਰ ਸੰਵਾਦ ਦੀ ਪ੍ਰੰਪਰਾ ਨੂੰ ਮੁੜ ਤੋੋਂ ਸੁਰਜੀਤ ਕੀਤਾ ਜਾਵੇਗਾ। ਇਸ ਉਪਰੰਤ ਇਹ ਸੰਗੀਤ ਟੋਲੀਆਂ, ਵਿਦਵਾਨ, ਖੋੋਜਾਰਥੀ, ਕਵੀ ਚਿਤਰਕਾਰ, ਸਾਹਿਤਕਾਰ, ਸੰਗੀਤਕਾਰ, ਪੱਤਰਕਾਰ, ਵਿਦਿਆਰਥੀ ਅਤੇ ਭਾਰਤ ਦੀਆਂ ਵੱਖ ਵੱਖ ਗਿਆਨ ਪ੍ਰੰਪਰਾਵਾਂ ਵਿੱਚ ਕੰਮ ਕਰਨ ਵਾਲੇ ਮਾਹਿਰ ਨੁਮਾਇਸ਼ ਸਮੱਗਰੀ ਸਮੇਤ ਸ਼ਬਦ ਸੰਗੀਤ ਅਤੇ ਗਿਆਨ ਦੇ ਇਸ ਮਹਾਂਕੁੰਭ ਵਿਚ ਸ਼ਾਮਲ ਹੋੋਣ ਲਈ ਸੰਵਾਦ ਯਾਤਰਾ ਦੇ ਰੂਪ ਵਿੱਚ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਣਗੇ।

ਭਗਤਾਂ ਦੇ ਡੇਰਿਆਂ ਤੋੋਂ ਆਉਣ ਵਾਲੀਆਂ ਇਨਾਂ ਯਾਤਰਾਵਾਂ ਨੂੰ ਇਸ ਤਰੀਕੇ ਨਾਲ ਸ਼ਡਿਊਲ ਕੀਤਾ ਜਾਵੇਗਾ ਕਿ ਕੀ ਉਹ 6 ਨਵੰਬਰ ਨੂੰ ਡੇਰਾ ਬਾਬਾ ਨਾਨਕ ਪਹੁੰਚ ਜਾਣ। ਉਤਸਵ ਮੌਕੇ ਡੇਰਾ ਬਾਬਾ ਨਾਨਕ ਨੂੰ ਵਿਰਾਸਤੀ ਦਿੱਖ ਦਿੱਤੀ ਜਾ ਰਹੀ ਹੈ। ਸ਼ਹਿਰ ਨੂੰ ਫਲਦਾਰ ਬੂਟਿਆਂ ਤੇ ਖੁਸ਼ਬੂਆਂ ਵਾਲੇ ਫੁੱਲਾਂ ਨਾਲ ਮਹਿਕਾਇਆ ਜਾ ਰਿਹਾ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਉਲੀਕੇ ਇਨਾਂ ਸਮਾਗਮਾਂ ਦੇ ਕੋਆਰੀਨੇਟਰ ਅਮਰਜੀਤ ਸਿੰਘ ਗਰੇਵਾਲ ਹਨ।

ਸੁਰਤਿ-ਸ਼ਬਦ ਨਗਰੀ:

ਸ਼ਬਦ ਯਾਤਰਾ ’ਤੇ ਆਉਣ ਵਾਲੇ ਮਹਿਮਾਨਾਂ ਲਈ ਡੇਰਾ ਬਾਬਾ ਨਾਨਕ ਵਿਖੇ ਸੁਰਤਿ-ਸ਼ਬਦ ਨਗਰੀ ਦੇ ਰੂਪ ਵਿੱਚ ਪੰਦਰਾਂ ਭਗਤਾਂ ਦੇ ਨਾਮ ਉਪਰ 15 ਪੰਡਾਲਾਂ ਦਾ ਨਿਰਮਾਣ ਕੀਤਾ ਜਾਵੇਗਾ। ਇਨਾਂ ਪੰਡਾਲਾਂ ਵਿਚ ਹੀ ਸਬੰਧਤ ਭਗਤਾਂ ਦੇ ਪ੍ਰੋੋਗਰਾਮ ਅਤੇ ਨੁਮਾਇਸ਼ਾਂ ਲੱਗਣਗੀਆਂ। ਸਬੰਧਤ ਭਗਤ ਦੇ ਜੀਵਨ ਅਤੇ ਉਸਦੀਆਂ ਰਚਨਾਵਾਂ ਤੋੋਂ ਇਲਾਵਾ ਉਨਾਂ ਦੇ ਇਲਾਕੇ ਦੀ ਹਸਤ ਕਲਾ ਵੀ ਪ੍ਰਦਰਸ਼ਨੀ ਦਾ ਹਿੱਸਾ ਹੋਵੇਗੀ ਸਕਦੀ।

ਸ਼ਿਲਾਲੇਖ:

ਲਾਂਘੇ ਤੋੋਂ 21 ਬਾਣੀਕਾਰਾਂ (15 ਭਗਤਾਂ ਅਤੇ 6 ਗੁਰੂਆਂ) ਦੇ ਯੋੋਗਦਾਨ ਨੂੰ ਦਰਸਾਉਂਦੇ 21 ਖੂਬਸੂਰਤ ਸ਼ਿਲਾਲੇਖਾਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸ਼ਿਲਾਲੇਖ ਉਪਰ ਸਬੰਧਤ ਭਗਤ ਜੀ ਦੀ ਬਾਣੀ ਵਿਚੋੋਂ ਕੋੋਈ ਇਕ ਸ਼ਬਦ ਅਤੇ ਉਨਾਂ ਦੇ ਜੀਵਨ ਅਤੇ ਯੋੋਗਦਾਨ ਬਾਰੇ ਸੰਖੇਪ ਜਾਣਕਾਰੀ ਤੋੋਂ ਇਲਾਵਾ ਨਾਮਵਰ ਚਿੱਤਰਕਾਰ ਦੁਆਰਾ ਤਿਆਰ ਕੀਤਾ ਸਕੈਚ ਵੀ ਖੁਣਿਆ ਜਾਵੇਗਾ। ਸ਼ਿਲਾਲੇਖ ਦੇ ਸਾਹਮਣੇ ਵਾਲੇ ਪੱਥਰ ਉਪਰ ਗੁਰਮੁਖੀ ਲਿਪੀ ਹੋੋਵੇਗੀ ਜਦੋਂਕਿ ਪਾਸਿਆਂ ਉਪਰ ਦੇਵਨਾਗਰੀ (ਹਿੰਦੀ) ਲਿੱਪੀ ਅਤੇ ਅੰਗਰੇਜ਼ੀ ਅਨੁਵਾਦ ਹੋਵੇਗਾ।

ਥਾਨ ਸੁਹਾਵਾ:

ਗੁਰੂ ਨਾਨਕ ਦੀ ਸਮੁੱਚੀ ਬਾਣੀ ਦੇ ਇਸ ਮਿਊਜ਼ੀਅਮ ਨੂੰ ਖੂਬਸੂਰਤ ਬਗੀਚੀ ਦੇ ਰੂਪ ਵਿੱਚ ਵਿਕਸਤ ਕੀਤਾ ਜਾਵੇਗਾ। ਨਾਨਕ ਬਾਣੀ ਵਿੱਚ ਆਉਣ ਵਾਲੇ ਰੁੱਖਾਂ ਦੀ ਪਲਾਂਟੇਸ਼ਨ ਤੋੋਂ ਇਲਾਵਾ ਹਰ ਰਾਗ ਲਈ ਇਕ ਵੱਖਰੀ ਸਪੇਸ ਕਰੀਏਟ ਕੀਤੀ ਜਾਵੇਗੀ ਜਿੱਥੇ ਉਸ ਰਾਗ ਵਿੱਚ ਗੁਰੂ ਨਾਨਕ ਦਾ ਕੋੋਈ ਸ਼ਬਦ ਉਕਰਿਆ ਹੋਵੇਗਾ। ਹੈਡ ਫੋੋਨ ਲਈ ਸੌਕਿਟ ਹੋਵੇਗੀ ਅਤੇ ਨਾਲ ਹੀ ਬੈਠਣ ਜਾਂ ਸਮਾਧੀ ਲਾ ਕੇ ਉਸ ਰਾਗ ਦੇ ਸ਼ਬਦਾਂ ਨੂੰ ਸੁਣਨ ਦੀ ਸਹੂਲਤ ਵੀ ਉਪਲੱਬਧ ਕਰਵਾਈ ਜਾਵੇਗੀ।

ਇਸ ਬਗੀਚੀ ਵਿਚ ਭਾਈ ਮਰਦਾਨੇ ਦੇ ਨਾਮ ਉਪਰ ਸ਼ਾਜਾਂ ਦੀ ਪ੍ਰਦਰਸ਼ਨੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਜੋੋ ਬਾਅਦ ਵਿੱਚ ਭਾਈ ਮਰਦਾਨਾ ਸਿੱਖ ਸੰਗੀਤ ਕੇਂਦਰ ਦੇ ਰੂਪ ਵਿੱਚ ਉਭਰੇਗਾ ਜਿੱਥੇ ਸਿਖ ਸੰਗੀਤ ਦੇ ਮਿਊਜ਼ੀਅਮ ਅਤੇ ਡਿਜੀਟਲ ਲਾਇਬਰੇਰੀ ਤੋੋਂ ਇਲਾਵਾ ਸਿੱਖ ਸੰਗੀਤ ਦੇ ਇਤਿਹਾਸ ਦੀ ਗੈਲਰੀ ਹੋੋਵੇਗੀ। ਰਿਕਾਰਡਿੰਗ ਸਟੂਡੀਓ ਵੀ ਬਣਾਏ ਜਾਣਗੇ।

ਗੁਰਬਾਣੀ ਗਾਈਨ/ਕੀਰਤਨ ਦਰਬਾਰ:

ਮੁੱਖ ਪੰਡਾਲ ਵਿੱਚ ਹੋੋਣ ਵਾਲੇ ਇਨਾਂ ਪ੍ਰੋੋਗਰਾਮਾਂ ਵਿਚ ਆਸਾ ਦੀ ਵਾਰ, ਕਥਾ/ ਗੁਰਮਤਿ ਵਿਚਾਰ, ਕੀਰਤਨ ਦਰਬਾਰ, ਢਾਡੀ ਦਰਬਾਰ ਅਤੇ ਕਵੀਸ਼ਰੀ ਪ੍ਰਮੁੱਖ ਹੋੋਣਗੇ। 9 ਨਵਬੰਰ ਦਾ ਦਿਨ ਰਾਗ ਦਰਬਾਰ ਲਈ ਰੱਖਿਆ ਗਿਆ ਹੈ ਜਿਸ ਵਿਚ ਬਹੁਤ ਹੀ ਪ੍ਰਸਿੱਧ ਰਾਗੀ ਜੱਥੇ ਗੁਰੂ ਨਾਨਕ ਬਾਣੀ ਦਾ 19 ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰਨਗੇ।

ਸ਼ਬਦ ਸੱਚੀ ਟਕਸਾਲ, ਗੁਰੂ ਨਾਨਕ ਲਿਟਰੇਚਰ ਫੈਸਟੀਵਲ: ਸਮਾਨੰਤਰ ਸੈਸ਼ਨਾਂ ਵਿਚ ਤਿੰਨ ਦਿਨਾਂ ਲਈ ਗੁਰੂ ਨਾਨਕ ਦੇਵ ਜੀ ਦੀ ਵਿਲੱਖਣਤਾ, ਗੁਰੂ ਸਾਹਿਬ ਦੀ ਮਾਨਵ ਜਾਤੀ ਨੂੰ ਦੇਣ, ਵਰਤਮਾਨ ਪ੍ਰਾਸੰਗਿਕਤਾ, ਦਲਿਤ ਸਰੋੋਕਾਰ, ਨਾਰੀ ਸਰੋੋਕਾਰ, ਸੰਵਾਦ ਦੀ ਪਰੰਪਰਾ, ਮਲਟੀਕਲਚਰਲਿਜ਼ਮ, ਪੋਸਟ ਮਲਟੀਕਲਚਰਲਿਜ਼ਮ, ਨੈਤਿਕਤਾ, ਸੋੋਸ਼ਲ, ਇੰਜੀਨੀਅਰਿੰਗ, ਕਿਰਤ ਆਦਿ ਬਾਰੇ ਕੌਮਾਂਤਰੀ ਪੱਧਰੀ ਦੀਆਂ ਵਿਚਾਰ ਗੋੋਸ਼ਟੀਆਂ ਕਰਵਾਈਆ ਜਾਣਗੀਆ।

ਗੁਰੂ ਨਾਨਕ ਲਿਟਰੇਚਰ ਫੈਸਟੀਵਲ ਲਈ ਵੱਖਰੇ ਪੰਡਾਲ ਦਾ ਨਿਰਮਾਣ ਕੀਤਾ ਜਾਵੇਗਾ। ਗੁਰੂ ਨਾਨਕ ਸਾਹਿਬ ਦੀਆਂ ਬਾਣੀਆਂ ਜਿਵੇਂ ਕਿ ਜਪੁਜੀ, ਆਸਾ ਦੀ ਵਾਰ, ਸਿੱਧ ਗੋੋਸ਼ਟਿ, ਮਾਰੂ ਸੋੋਹਿਲੇ, ਦੱਖਣੀ ਓਅੰਕਾਰ, ਬਾਬਰਬਾਣੀ ਆਦਿ ਬਾਰੇ ਵੱਖਰੇ ਤੌੌਰ ’ਤੇ ਸੰਵਾਦ ਰਚਾਏ ਜਾਣਗੇ।

ਏਜੰਡਾ 2069; ਡੇਰਾ ਬਾਬਾ ਨਾਨਕ ਕੌਨਕਲੇਵ:

ਗੁਰੂ ਨਾਨਕ ਲਿਟਰੇਚਰ ਫੈਸਟੀਵਲ ਦੇ ਅੰਗ ਵਜੋਂ ਹੀ ਇਕ ਵੱਖਰੇ ਪੰਡਾਲ ਵਿੱਚ ਵਾਤਾਵਰਣ, ਕਿਰਤ, ਬਰਾਬਰੀ ਅਤੇ ਨੈਤਿਕਤਾ ਦੇ ਮਸਲਿਆਂ ਜੋ ਗੁਰੂ ਨਾਨਕ ਬਾਣੀ ਦੇ ਮੁੱਖ ਸਰੋਕਾਰ ਹਨ, ਉੱਪਰ ਵੱਖਰੇ ਤੌਰ ’ਤੇ ਪੈਨਲ ਚਰਚਾ ਕਰਕੇ ਆਉਣ ਵਾਲੇ 50 ਸਾਲਾਂ ਦਾ ਰੋਡ ਮੈਪ ਤਿਆਰ ਕਰਨ ਲਈ ਰਾਹ ਤਿਆਰ ਕੀਤਾ ਜਾਵੇਗਾ।

ਕਵੀ ਦਰਬਾਰ:

ਇਕ ਵੱਖਰੇ ਪੰਡਾਲ ਵਿੱਚ ਕੁੱਲ ਹਿੰਦ ਕਵੀ ਦਰਬਾਰ ਕਰਵਾਇਆ ਜਾਵੇਗਾ ਜਿੱਥੇ ਵੱਖ-ਵੱਖ ਭਾਸ਼ਾਵਾਂ ਦੇ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ। ਦੂਸਰੀਆਂ ਭਾਸ਼ਾਵਾਂ ਦੇ ਕਵੀ ਜਿੱਥੇ ਆਪੋ-ਆਪਣੀ ਜ਼ੁਬਾਨ ਵਿੱਚ ਕਵਿਤਾ ਪੜਨਗੇ, ਉਥੇ ਪੰਜਾਬੀ ਕਵੀ ਉਸ ਕਵਿਤਾ ਦਾ ਪੰਜਾਬੀ ਅਨੁਵਾਦ ਵੀ ਪੇਸ਼ ਕਰਨਗੇ।

ਗੁਰੂ ਨਾਨਕ ਕਲਾ ਫੈਸਟੀਵਲ:

ਇਸ ਪੰਡਾਲ ਵਿਚ ਚਿੱਤਰਕਾਰ ਗੁਰੂ ਨਾਨਕ, ਗੁਰੂ ਨਾਨਕ ਬਾਣੀ, ਜਨਮਸਾਖੀਆਂ ਅਤੇ ਗੁਰੂ ਨਾਨਕ ਸਰੋਕਾਰਾਂ ਦੀ ਮੌਕੇ ’ਤੇ ਚਿੱਤਰਕਾਰੀ ਕਰਨਗੇ। ਕਲਾ ਅਤੇ ਕਲਾਕਾਰਾਂ ਬਾਰੇ ਵਿਚਾਰ ਗੋਸ਼ਟੀਆਂ ਅਤੇ ਕਲਾ ਪ੍ਰਦਰਸ਼ਨੀਆਂ ਵੀ ਚੱਲਣਗੀਆਂ। ਹੌਲੀ-ਹੌਲੀ ਇਹ ਸਿੱਖ ਵਿਜ਼ੂਅਲ ਆਰਟ ਦਾ ਮਿਊਜ਼ੀਅਮ ਬਣ ਜਾਵੇਗਾ।

ਲਘੂ ਫਿਲਮ ਫੈਸਟੀਵਲ:

ਗੁਰੂ ਨਾਨਕ, ਗੁਰੂ ਨਾਨਕ ਬਾਣੀ ਜਾਂ ਗੁਰੂ ਨਾਨਕ ਦੇ ਸਰੋਕਾਰਾਂ ਬਾਰੇ ਬਣਨ ਵਾਲੀਆਂ ਲਘੂ ਫਿਲਮਾਂ ਦਾ ਮੁਕਾਬਲਾ ਕਰਕੇ ਚੋਣਵੀਆਂ ਫਿਲਮਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਹ ਫਿਲਮਾਂ ਗੁਰੂ ਨਾਨਕ ਫਿਲਮ ਲਾਇਬਰੇਰੀ ਦੀ ਸ਼ਾਨ ਬਣਨਗੀਆਂ।

ਥਿਏਟਰ ਫੈਸਟੀਵਲ:

ਫਿਲਮ ਫੈਸਟੀਵਲ ਦੀ ਤਰਜ਼ ’ਤੇ ਗੁਰੂ ਨਾਨਕ ਥੀਏਟਰ ਫੈਸਟੀਵਲ ਵੀ ਕਰਵਾਇਆ ਜਾਵੇਗਾ।

ਪੁਰਾਤਨ ਤੇ ਦੁਰਲੱਭ ਪਾਵਨ ਸਰੂਪਾਂ ਦੇ ਦਰਸ਼ਨ: ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ ’ਤੇ ਲਿਆਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਤੇ ਦੁਰਲੱਭ ਹੱਥ ਲਿਖਤ 16 ਸਰੂਪ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤੇ ਜਾਣਗੇ।

ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਮਾਰਚ:

ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਲੇਖਕਾਂ, ਵਿਦਵਾਨਾਂ, ਪੱਤਰਕਾਰਾਂ, ਇਤਿਹਾਸਕਾਰਾਂ, ਕਲਾਕਾਰਾਂ, ਸੰਗੀਤਕਾਰਾਂ, ਫਿਲਮਕਾਰਾਂ, ਅਤੇ ਹੋਰ ਪਤਵੰਤਿਆਂ ਦੀ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਰੰਗ ਬਰੰਗੀਆਂ ਪੁਸ਼ਾਕਾਂ ਵਾਲੀਆਂ ਟੋਲੀਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਪੇਸ਼ਕਾਰੀਆਂ ਦੀ ਮਾਰਚ ਕਰਵਾਈ ਜਾਵੇਗੀ।

ਇਸ ਪੇਸ਼ਕਾਰੀ ਵਿੱਚ ਕਰੀਬ 100 ਕਲਾਕਾਰ ਗੁਰੂ ਨਾਨਕ ਸਾਹਿਬ ਦੇ ਸਮੇਂ ਨੂੰ ਝਾਕੀਆਂ ਰਾਹੀਂ ਪ੍ਰਗਟ ਕਰਦੇ ਹੋਏ ਨਾਲ-ਨਾਲ ਚੱਲਣਗੇ। ਇਸ ਵਿੱਚ ਰਬਾਬੀਆਂ, ਜੋਗੀਆਂ, ਸਿੱਧਾਂ ਨਾਥਾਂ ਆਦਿ ਵੀ ਚੱਲਣਗੇ। ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਫਲਸਫ਼ੇ ਨੂੰ ਪੇਸ਼ ਕੀਤਾ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION