37.8 C
Delhi
Monday, May 6, 2024
spot_img
spot_img

ਐਸ.ਏ.ਐਸ. ਨਗਰ ਪੁਲਿਸ ਵੱਲੋਂ ਬਲਟਾਣਾ ਐਨਕਾਊਂਟਰ ਕੇਸ ਵਿੱਚ ਲੋੜੀਂਦਾ ਮੁਲਜ਼ਮ ਗ੍ਰਿਫਤਾਰ

ਯੈੱਸ ਪੰਜਾਬ
ਐਸ.ਏ.ਐਸ.ਨਗਰ, 18 ਫਰਵਰੀ, 2023:
ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਏ.ਐਸ.ਨਗਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜ਼ੀਰਕਪੁਰ ਪੁਲਿਸ ਦੀ ਟੀਮ ਨੇ ਇੱਕ ਭਗੌੜੇ ਗੈਂਗਸਟਰ ਰੋਹਿਤ ਕੁਮਾਰ ਉਰਫ਼ ਸਿਮਟੂ ਉਰਫ਼ ਮੋਟਾ ਪੁੱਤਰ ਭਾਗ ਸਿੰਘ, ਖਰੀਨ, ਪੀ.ਐਸ. ਪਰਵਾਣੂ, ਤਹਿ ਕਸੌਲੀ, ਸੋਲਨ ਨੂੰ ਇੱਕ
.32 ਕੈਲੀਬਰ ਪਿਸਤੌਲ ਅਤੇ 5 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ।

ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ., ਐਸ.ਏ.ਐਸ ਨਗਰ, ਸ੍ਰੀ ਸੰਦੀਪ ਕੁਮਾਰ ਗਰਗ ਆਈ.ਪੀ.ਐਸ. ਨੇ ਦੱਸਿਆ ਕਿ ਇਹ ਮੁਲਜ਼ਮ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਰੀਬ 6 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਹ ਬਲਟਾਣਾ ਐਨਕਾਊਂਟਰ ਕੇਸ ਵਿੱਚ ਸ਼ਾਮਲ ਮੁਲਜ਼ਮਾਂ ਵਿੱਚੋਂ ਇੱਕ ਹੈ, ਜਿਸ ਵਿੱਚ ਦਵਿੰਦਰ ਬੰਬੀਹਾ ਗਿਰੋਹ ਦੇ ਗੈਂਗਸਟਰ ਭੂਪੀ ਰਾਣਾ ਦੇ ਨਿਰਦੇਸ਼ਾਂ ’ਤੇ ਸੱਤ ਵਿਅਕਤੀ ਇੱਕ ਹੋਟਲ ਦੇ ਮਾਲਕ ਤੋਂ ਜਬਰੀ ਵਸੂਲੀ ਕਰ ਰਹੇ ਸਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨੇ ਦੱਸਿਆ ਕਿ 17-02-22 ਨੂੰ ਬਲਟਾਣਾ, ਜ਼ੀਰਕਪੁਰ ਵਿਖੇ ਪੁਲਿਸ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਪੁਲਿਸ ਪਾਰਟੀ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਦੌਰਾਨ ਇੱਕ ਦੋਸ਼ੀ ਦੀ ਲੱਤ ‘ਤੇ ਗੋਲੀ ਲੱਗ ਗਈ ਅਤੇ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ।

ਹੋਟਲ ਰਿਲੈਕਸ ਇਨ ‘ਚੋਂ ਤਿੰਨ ਮੁਲਜ਼ਮਾਂ ਰਣਬੀਰ ਸਿੰਘ ਉਰਫ ਰਣੀਆ, ਵਿਸ਼ਾਲ ਉਰਫ ਵਿਕਰਾਂਤ ਅਤੇ ਆਸ਼ੀਸ਼ ਉਰਫ ਅਮਨ ਨੂੰ ਇਕ .30 ਕੈਲੀਬਰ ਪਿਸਤੌਲ, ਇਕ .32 ਕੈਲੀਬਰ ਪਿਸਤੌਲ ਅਤੇ 10 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ, ਜਦੋਂ ਕਿ ਫਿਰੌਤੀ ਰੈਕੇਟ ਨੂੰ ਘੜਨ ਵਾਲਾ ਅੰਕਿਤ ਰਾਣਾ ਅਤੇ ਰੋਹਿਤ ਮੌਕੇ ਤੋਂ ਫਰਾਰ ਹੋ ਗਏ ਸਨ।

ਬਾਅਦ ਵਿੱਚ ਅੰਕਿਤ ਨੂੰ 13.12.22 ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ੀਰਕਪੁਰ ਦੀ ਪੁਲਿਸ ਟੀਮ ਨੇ ਅੱਜ ਇੱਕ ਇਤਲਾਹ ‘ਤੇ ਕਾਰਵਾਈ ਕਰਦਿਆਂ ਰੋਹਿਤ ਉਰਫ ਸਿਮਟੂ ਨੂੰ ਪਰਵਾਣੂ, ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ। ਅਗਲੇਰੀ ਜਾਂਚ ਜਾਰੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION