31.7 C
Delhi
Sunday, May 5, 2024
spot_img
spot_img

ਏ.ਡੀ.ਜੀ.ਪੀ ਅਰਪਿਤ ਸ਼ੁਕਲਾ ਵੱਲੋਂ ਟੀ 20 ਮੈਚ ਦੇ ਸੁਰੱਖਿਆ ਪ੍ਰਬੰਧਾ ਦਾ ਲਿਆ ਗਿਆ ਜਾਇਜਾ, ਲੋਕਾਂ ਦੀ ਸਹੂਲਤ ਲਈ ਟਰੈਫਿਕ ਦੇ ਕੀਤੇ ਗਏ ਹਨ ਬਦਲਵੇਂ ਪ੍ਰਬੰਧ

ਯੈੱਸ ਪੰਜਾਬ
ਐਸ.ਏ.ਐਸ ਨਗਰ, 16 ਸਤੰਬਰ, 2022 –
ਏ.ਡੀ.ਜੀ.ਪੀ ਅਰਪਿਤ ਸ਼ੁਕਲਾ (ਅਮਨ ਤੇ ਕਾਨੂੰਨ )ਵੱਲੋਂ ਜਿਲ੍ਹੇ ਵਿੱਚ 20 ਸਤੰਬਰ ਨੂੰ ਖੇਡੇ ਜਾ ਰਹੇ ਭਾਰਤ ਬਨਾਮ ਆਸਟਰੇਲੀਆ ਟੀ-20 ਮੈਚ ਦੇ ਸੁਰੱਖਿਆ ਪ੍ਰਬੰਧਾ ਦਾ ਜਾਇਜਾ ਲਿਆ । ਉਨ੍ਹਾਂ ਨਾਲ ਡੀ.ਆਈ.ਜੀ, ਰੂਪਨਗਰ ਰੇਂਜ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ,ਸੀਨੀਅਰ ਕਪਤਾਨ ਪੁਲਿਸ ਸ੍ਰੀ ਵਿਵੇਕ ਸ਼ੀਲ ਸੋਨੀ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ ।

ਸ੍ਰੀ ਸ਼ੁਕਲਾ ਨੇ ਪ੍ਰੈਸ ਨੂੰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਬਨਾਮ ਆਸਟ੍ਰੇਲੀਆ ਦਾ ਪਹਿਲਾ ਅੰਤਰਾਸਟਰੀ ਟੀ-20 ਕ੍ਰਿਕਟ ਮੈਚ ਜੋਕਿ 20 ਸਤੰਬਰ ਨੂੰ ਐਸ.ਏ.ਐਸ ਨਗਰ ਦੇ ਬਿੰਦਰਾ ਸਟੇਡੀਅਮ, ਪੀ.ਸੀ.ਏ, ਸੈਕਟਰ 63 ਵਿਖੇ ਖੇਡਿਆ ਜਾ ਰਿਹਾ ਹੈ, ਦੇ ਸੁਰੱਖਿਆ ਇੰਤਜਾਮ ਪੁਖਤਾ ਕਰ ਲਏ ਗਏ ਹਨ । ਉਨ੍ਹਾਂ ਦੱਸਿਆ ਕਿ ਟੀ-20 ਮੈਂਚ ਦੀ ਸੁਰੱਖਿਆ ਵਿੱਚ 12 ਐਸ.ਪੀ, 36 ਡੀ.ਐਸ.ਪੀ, 52 ਇੰਸਪੈਕਟਰ ਅਤੇ 1500 ਤੋਂ ਵੱਧ ਪੁਲਿਸ ਮੁਲਾਜਮਾਂ ਦੀ ਤਾਇਨਾਤੀ ਕੀਤੀ ਗਈ ਹੈ ।

ਇਸ ਤੋਂ ਇਲਾਵਾ ਸ੍ਰੀ ਸ਼ੁਕਲਾ ਨੇ ਦੱਸਿਆ ਕਿ ਟੀ-20 ਮੈਚ ਦੀ ਇਲੈਕਟ੍ਰੋਨਿਕ ਸਕਿਉਰਟੀ ਵੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਸੁਰੱਖਿਆ ਪੱਖੋ 105 ਸੀ.ਸੀ.ਟੀ.ਵੀ ਕੈਮਰੇ, 10 ਚੇਹਰਾ ਪਛਾਨਣ ਵਾਲੇ ਕੈਮਰੇ ਅਤੇ 12 ਚੌਕ ਕਰਾਸਿੰਗ ਕੈਮਰੇ ਲਗਾਏ ਗਏ ਹਨ । ਇਹ ਸਾਰੇ ਲੋੜੀਂਦੇ ਆਟੋਮੈਟਿਕ ਇਲੈਕਟ੍ਰੋਨਿਕ ਯੰਤਰ ਸੁਚੱਜੇ ਢੰਗ ਨਾਲ ਯੋਜਨਾਬੱਧ ਲਗਾਏ ਗਏ ਹਨ । ਉਨ੍ਹਾਂ ਕਿਹਾ ਕਿ ਸਟੇਡੀਅਮ ਅੰਦਰ ਕਿਸੇ ਤਰ੍ਹਾਂ ਦੀ ਵੀ ਇਤਰਾਜ ਯੋਗ ਸਮੱਗਰੀ ਦੀ ਐਂਟਰੀ ਤੇ ਪੂਰਨ ਰੋਕ ਹੋਵੇਗੀ ।

ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਨੇੜਲੇ ਸਥਾਨ ਦਾ ਟ੍ਰੈਫਿਕ ਪਲੈਨ ਸ਼ੋਸਲ ਮੀਡੀਆ ਤੇ ਸ਼ੇਅਰ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਦਰਸ਼ਕਾ ਦੀਆਂ ਗੱਡੀਆਂ ਲਈ ਪਾਰਕਿੰਗ ਦਾ ਪ੍ਰਬੰਧ ਵੀ ਪੁੱਖਤਾ ਕਰ ਲਿਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਸਟੇਡੀਅਮ ਦੇ ਨਜਦੀਕ ਰਹਿੰਦੇ ਲੋਕਾ ਦੀ ਪਾਰਕਿੰਗ ਲਈ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਢੁੱਕਵਾ ਪ੍ਰਬੰਧ ਕੀਤਾ ਗਿਆ ਹੈ ।

ਉਨ੍ਹਾਂ ਕਿਹਾ ਕਿ ਇਸ ਮੌਕੇ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਨਾਲ 112 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਜਿਸ ਤੇ ਹਰ ਵੇਲੇ ਲੋੜੀਂਦੀ ਸਹਾਇਤਾ ਉਪਲੱਬਧ ਹੋਵੇਗੀ ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION