28.1 C
Delhi
Thursday, May 9, 2024
spot_img
spot_img

ਏਮਜ਼ ਬਠਿੰਡਾ ਵਿਚ ਟੈਲੀਮੈਡੀਸਿਨ ਸੇਵਾਵਾਂ ਸ਼ੁਰੂ

ਬਠਿੰਡਾ, 15 ਅਪ੍ਰੈਲ, 2020 –

ਏਮਜ਼ ਬਠਿੰਡਾ ਦੇ ਐਡੀਸ਼ਨਲ ਮੈਡੀਕਲ ਸੁਪੇਰਿੰਟੈਡੈਂਟ ਸ਼੍ਰੀ ਸ਼ਤੀਸ਼ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਮਜ਼ ਬਠਿੰਡਾ ਵਲੋਂ ਟੈਲੀਮੇਡੀਸ਼ਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਟੈਲੀਮੇਡੀਸ਼ਨ ਸੇਵਾਵਾਂ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਸਾਰੇ ਕੰਮ-ਕਾਜ ਵਾਲੇ ਦਿਨਾਂ ’ਚ ਉਪਲੱਬਧ ਰਹਿਣਗੀਆਂ। ਇਸ ਤੋਂ ਇਲਾਵਾ ਉਨਾਂ ਇਹ ਵੀ ਕਿਹਾ ਕਿ ਇਹ ਸਹੂਲਤ ਗਜ਼ਟਿਡ ਛੁੱਟੀਆਂ ਤੇ ਐਤਵਾਰ ਵਾਲੇ ਦਿਨ ਉਪਲੱਬਧ ਨਹੀਂ ਹੋਵੇਗੀ।

ਐਡੀਸ਼ਨਲ ਮੈਡੀਕਲ ਸੁਪੇਰਿੰਟੈਡੈਂਟ ਸ਼੍ਰੀ ਸਤੀਸ਼ ਗੁਪਤਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਰੀਜ਼ ਟੈਲੀ-ਸਲਾਹ-ਮਸ਼ਵਰੇ ਲਈ ਆਪਣੀ ਅਪੌਇੰਟਮੈਂਟ 0164-2867250, 7253, 7254, 7255, 7256 ਆਦਿ ਟੈਲੀਫੋਨ ਨੰਬਰਾਂ ’ਤੇ ਕਾਲ ਕਰਕੇ ਲੈ ਸਕਦੇ ਹਨ।

ਉਨਾਂ ਕਿਹਾ ਕਿ ਮਰੀਜ਼ ਨੂੰ ਇੱਕ ਸਮਾਂ ਸਲਾਟ ਦਿੱਤਾ ਜਾਵੇਗਾ ਜਿਸ ਦੌਰਾਨ ਉਹ ਹਸਪਤਾਲ ਤੋਂ ਇੱਕ ਕਾਲ ਪ੍ਰਾਪਤ ਕਰਨਗੇ ਤੇ ਡਾਕਟਰਾਂ ਨਾਲ ਗੱਲ ਕਰਨਗੇ। ਕਾਲ ਕਰਨ ਤੋਂ ਪਹਿਲਾਂ ਮਰੀਜ਼, ਦੇਖਭਾਲ ਕਰਨ ਵਾਲੇ, ਰਿਸ਼ਤੇਦਾਰ ਇਹ ਸੁਨਿਸ਼ਚਿਤ ਕਰਨਗੇ ਕਿ ਰਜਿਸਟਰਡ ਫੋਨ ਨੰਬਰ, ਏਮਜ਼ ਬਠਿੰਡਾ ਕਾਰਡ ਦਾ 15 ਨੰਬਰ ਦਾ ਸੀ.ਆਰ.ਨੰਬਰ (ਪੁਰਾਣੇ ਮਰੀਜ਼ਾਂ ਲਈ ਲਾਗੂ,) ਲਈ ਜਾ ਰਹੀਆਂ ਦਵਾਈਆਂ ਦੀ ਸੂਚੀ ਜਾਂਚ ਆਦਿ।

ਇਸ ਤੋਂ ਇਲਾਵਾ ਸ਼੍ਰੀ ਸੁਰੇਸ਼ ਗੁਪਤਾ ਨੇ ਇਹ ਵੀ ਕਿਹਾ ਕਿ ਜਿਨਾ ਮਰੀਜ਼ਾਂ ਨੇ ਪਹਿਲਾਂ ਆਪਣੀ ਸਿਹਤ ਜਾਂਚ ਏਮਜ਼ ਬਠਿੰਡਾ ਓ.ਪੀ.ਡੀ. ਦੀ ਵਿਚ ਕਰਵਾਈ ਹੈ ਤੇ ਉਸ ਦਾ ਇਲਾਜ਼ ਚੱਲ ਰਿਹਾ ਹੈ ਤਾਂ ਉਹ ਆਪਣੇ ਇਲਾਜ਼ ਬਾਰੇ ਈਮੇਲ ਰਾਹੀਂ ਵੀ ਸਲਾਹ ਮਸ਼ਵਰਾ ਲੈ ਸਕਦੇ ਹਨ। ਉਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਮਰੀਜ਼ ਦੀ ਸਮੱਸਿਆ ਗੰਭੀਰ ਹੈ ਤਾਂ ਉਹ ਆਪਣੀ ਸਮੱਸਿਆ ਦਾ ਹੱਲ ਈਮੇਲ ਰਾਹੀਂ ਨਹੀਂ ਕਰਵਾ ਸਕਦਾ।

ਉਨਾਂ ਅਪੀਲ ਕਰਦਿਆਂ ਕਿਹਾ ਕਿ ਮਰੀਜ਼ ਆਪਣੇ ਓ.ਪੀ.ਡੀ. ਕਾਰਡ ਦੀ ਫ਼ੋਟੋ ਕਾਪੀ, ਆਪਣੀ ਪੁਰਾਣੀ ਤੇ ਮੌਜੂਦਾ ਬਿਮਾਰੀ ਅਤੇ ਜਿਹੜੀਆ ਦਵਾਈਆਂ ਲੈ ਰਹੇ ਹਨ ਸਾਰਾ ਵੇਰਵਾ ਸਮੇਤ ਡਾਕਟਰ ਦਾ ਨਾਮ ਜਿਸ ਤੋਂ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਬਿਮਾਰੀ ਨਾਲ ਸਬੰਧਤ ਈਮੇਲ ’ਤੇ ਭੇਜਿਆ ਜਾਵੇ ਤਾਂ ਜੋ ਮਰੀਜ਼ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION