36.7 C
Delhi
Sunday, April 28, 2024
spot_img
spot_img

ਏਮਜ਼ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਅਕਾਦਮਿਕ ਅਤੇ ਰਿਸਰਚ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਸਮਝੌਤੇ ‘ਤੇ ਹਸਤਾਖਰ

ਯੈੱਸ ਪੰਜਾਬ  
ਬਠਿੰਡਾ, 14 ਜੁਲਾਈ, 2022 –
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਨੇ ਨਵੀਂ ਅਕਾਦਮਿਕ ਅਤੇ ਰਿਸਰਚ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼), ਬਠਿੰਡਾ ਨਾਲ ਹਸਪਤਾਲਾਂ ਦੀ ਸਿਹਤ ਸੰਭਾਲ ਅਤੇ ਪ੍ਰਬੰਧਨ ਵਿੱਚ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੌਜੂਦਾ ਅਕਾਦਮਿਕ ਸੈਸ਼ਨ (2022-23) ਤੋਂ ਐਮ.ਬੀ.ਏ. – ਹਸਪਤਾਲ ਪ੍ਰਸ਼ਾਸਨ ਸ਼ੁਰੂ ਕਰ ਦਿੱਤਾ ਗਿਆ ਹੈ।

ਅੱਜ ਇਥੇ ਇਕ ਸਾਧਾਰਨ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਐਮ.ਆਰ.ਐਸ.ਪੀ.ਟੀ.ਯੂ. ਦੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ ਅਤੇ ਏਮਜ਼ ਦੇ ਡੀਨ, ਡਾ: ਸਤੀਸ਼ ਗੁਪਤਾ ਨੇ ਏਮਜ਼ ਦੇ ਕਾਰਜਕਾਰੀ ਨਿਰਦੇਸ਼ਕ, ਪ੍ਰੋਫੈਸਰ ਦਿਨੇਸ਼ ਕੁਮਾਰ ਸਿੰਘ ਅਤੇ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ, ਪ੍ਰੋਫੈਸਰ ਬੂਟਾ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਇੱਕ ਸਹਿਮਤੀ ਪੱਤਰ (ਐਮ.ਓ.ਯੂ.) ‘ਤੇ ਵੀਸੀ ਕਾਨਫਰੰਸ ਰੂਮ ਵਿਚ ਹਸਤਾਖਰ ਕੀਤੇ ।

ਐਮ.ਓ.ਯੂ. ਦਾ ਉਦੇਸ਼ ਮੈਡੀਕਲ ਸਾਇੰਸਜ਼, ਹਸਪਤਾਲ ਪ੍ਰਸ਼ਾਸਨ, ਵਿਸ਼ਲੇਸ਼ਣ, ਇੰਜਨੀਅਰਿੰਗ ਅਤੇ ਤਕਨਾਲੋਜੀ ਦੇ ਵਿਆਪਕ ਖੇਤਰ ਵਿੱਚ ਦੋਵਾਂ ਵੱਕਾਰੀ ਸੰਸਥਾਵਾਂ ਦਰਮਿਆਨ ਸਾਂਝੀ ਲੋੜ ਅਧਾਰਿਤ ਸਾਂਝੇ ਅਕਾਦਮਿਕ, ਵਿਗਿਆਨਕ ਅਤੇ ਖੋਜ ਪ੍ਰੋਗਰਾਮਾਂ ਦੇ ਸਹਿਯੋਗ ਦੀ ਸ਼ੁਰੂਆਤ ਕਰਨਾ ਹੈ।

ਦੋਵਾਂ ਸੰਸਥਾਵਾਂ ਦੇ ਮਾਹਿਰਾਂ ਦੀਆਂ ਮੈਰਾਥਨ ਮੀਟਿੰਗਾਂ ਤੋਂ ਬਾਅਦ ਆਪਣੀ ਕਿਸਮ ਦੀ ਇਸ ਪਹਿਲਕਦਮੀ ਦੀ ਸ਼ੁਰੂਆਤ ਐਮ.ਬੀ.ਏ. ਹਸਪਤਾਲ ਪ੍ਰਸ਼ਾਸਨ ਦੇ ਕੋਰਸ ਨਾਲ ਕੀਤੀ ਗਈ ਹੈ, ਜੋ ਕਿ ਵਿਸ਼ਵ ਪੱਧਰ ‘ਤੇ ਸੁਪਰ ਸਪੈਸ਼ਲਿਟੀ ਹਸਪਤਾਲਾਂ ਦੇ ਵਧਦੇ ਰੁਝਾਨ ਅਤੇ ਹਸਪਤਾਲ ਪ੍ਰਸ਼ਾਸਨ ਵਿੱਚ ਮਾਹਿਰਾਂ ਦੀ ਵੱਧ ਰਹੀ ਮੰਗ ਅਨੁਸਾਰ ਕੀਤੀ ਜਾ ਰਹੀ ਹੈ।

ਐਮਓਯੂ ‘ਤੇ ਹਸਤਾਖਰ ਕਰਨ ਤੋਂ ਬਾਅਦ, ਪ੍ਰੋ: ਦਿਨੇਸ਼ ਕੁਮਾਰ ਸਿੰਘ ਅਤੇ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀਆਂ ਦੋਨੋਂ ਪ੍ਰਮੁੱਖ ਸੰਸਥਾਵਾਂ ਨੂੰ ਹਸਪਤਾਲ ਪ੍ਰਸ਼ਾਸਨ ਦੇ ਖੇਤਰ ਵਿੱਚ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਹੁਨਰਾਂ ਨੂੰ ਵਿਕਸਤ ਕਰਨ ਅਤੇ ਹਸਪਤਾਲ ਪ੍ਰਸ਼ਾਸਨ ਦੇ ਪ੍ਰਬੰਧਨ ਨਾਲ ਸਬੰਧਤ ਵਿਹਾਰਕ ਗਿਆਨ ਉੱਪਰ ਮੁੱਖ ਜ਼ੋਰ ਦਿੱਤਾ ਗਿਆ ਹੈ। । ਹਸਪਤਾਲ ਦੇ ਪ੍ਰਬੰਧਕ ਹਸਪਤਾਲਾਂ ਅਤੇ ਹਸਪਤਾਲਾਂ ਦੇ ਨੈਟਵਰਕ ਦੇ ਪ੍ਰਸ਼ਾਸਨ, ਅਗਵਾਈ ਅਤੇ ਪ੍ਰਬੰਧਨ ਲਈ ਜ਼ਿੰਮੇਵਾਰ ਹਨ। ਇਸ ਮੰਗ ਨੂੰ ਪੂਰਾ ਕਰਨ ਅਤੇ ਮੈਡੀਕਲ ਸਪੈਸ਼ਲਾਈਜ਼ੇਸ਼ਨਾਂ ਅਤੇ ਪ੍ਰਬੰਧਕੀ ਅਤੇ ਪ੍ਰਸ਼ਾਸਕੀ ਹੁਨਰਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ, ਐਮਬੀਏ- ਹਸਪਤਾਲ ਪ੍ਰਸ਼ਾਸਨ ਸ਼ੁਰੂਆਤੀ ਤੌਰ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਹੋਰ ਨਵੇਂ ਉਭਰ ਰਹੇ ਲੋੜਾਂ ਅਧਾਰਿਤ ਕੋਰਸ ਵੀ ਸ਼ੁਰੂ ਕੀਤੇ ਜਾਣਗੇ।

ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਇਹ ਨਵੀਂ ਪਹਿਲਕਦਮੀ ਮੈਡੀਕਲ ਪੇਸ਼ੇਵਰਾਂ ਲਈ ਕੈਰੀਅਰ ਦੇ ਵਿਕਲਪਾਂ ਨੂੰ ਬਿਹਤਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਵੇਗੀ ਕਿਉਂਕਿ ਏਮਜ਼ ਅਤੇ ਐਮ.ਆਰ.ਐਸ.ਪੀ.ਟੀ.ਯੂ., ਦੋਵੇਂ ਗੁਆਂਢੀ ਸੰਸਥਾਵਾਂ, ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਵੱਡੀ ਸਮਰੱਥਾ ਰੱਖਦੀਆਂ ਹਨ।

ਇਸ ਸਮਾਰੋਹ ਵਿੱਚ ਏਮਜ਼ ਦੇ ਐਸੋਸੀਏਟ ਪ੍ਰੋਫੈਸਰ, ਯੂਰੋਲੋਜੀ ਵਿਭਾਗ, ਡਾ. ਕਵਲਜੀਤ ਸਿੰਘ ਕੌੜਾ, ਅਸਿਸਟੈਂਟ ਪ੍ਰੋਫੈਸਰ, ਹਸਪਤਾਲ ਪ੍ਰਸ਼ਾਸਨ ਵਿਭਾਗ, ਡਾ. ਕੇ. ਪੁਰਸ਼ੋਤਮ ਹੋਵਾਇਆ ਅਤੇ ਐਮ.ਆਰ.ਐਸ.ਪੀ.ਟੀ.ਯੂ. ਤੋਂ ਸੀਨੀਅਰ ਫੈਕਲਟੀ, ਕੈਂਪਸ ਡਾਇਰੈਕਟਰ, ਡਾ. ਸੰਜੀਵ ਅਗਰਵਾਲ, ਐਸੋਸੀਏਟ ਡੀਨ, ਪ੍ਰਸ਼ਾਸਨ, ਡਾ. ਜੀ.ਐਸ. ਬਾਠ, ਡੀਨ (ਆਰ ਐਂਡ ਡੀ) ਡਾ. ਆਸ਼ੀਸ਼ ਬਾਲਦੀ, ਚੇਅਰਮੈਨ (ਐਡਮੀਸ਼ਨ), ਡਾ. ਮਨਜੀਤ ਬਾਂਸਲ, ਡਾਇਰੈਕਟਰ, ਕਾਲਜ ਵਿਕਾਸ ਕੌਂਸਲ, ਡਾ. ਬਲਵਿੰਦਰ ਸਿੰਘ ਸਿੱਧੂ, ਇੰਚਾਰਜ, ਯੂਨੀਵਰਸਿਟੀ ਬਿਜ਼ਨਸ ਸਕੂਲ, ਡਾ. ਪ੍ਰਿਤਪਾਲ ਸਿੰਘ ਭੁੱਲਰ ਅਤੇ ਡਾਇਰੈਕਟਰ ਲੋਕ ਸੰਪਰਕ ਹਰਜਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।

ਵੱਕਾਰੀ ਸੰਸਥਾਵਾਂ ਏਮਜ਼ ਅਤੇ ਐਮ.ਆਰ.ਐਸ.ਪੀ.ਟੀ.ਯੂ.

ਬਠਿੰਡਾ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੀ ਸਥਾਪਨਾ ਦੇ ਨਾਲ, ਇਹ ਸ਼ਹਿਰ ਤਿੰਨ ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰੀ ਭਾਰਤ ਦੇ ਹੋਰ ਦੂਰ-ਦੁਰਾਡੇ ਦੇ ਖੇਤਰਾਂ ਲਈ ਮੈਡੀਕੇਅਰ ਦੇ ਇੱਕ ਹੱਬ ਵਜੋਂ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਏਮਜ਼ ਵਿੱਚ ਰੋਜ਼ਾਨਾ ਹਜ਼ਾਰਾਂ ਮਰੀਜ਼ ਕਿਫਾਇਤੀ ਕੀਮਤ ‘ਤੇ ਵਧੀਆ ਇਲਾਜ ਕਰਵਾਉਣ ਲਈ ਆਉਂਦੇ ਹਨ।

ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਤਕਨੀਕੀ ਅਤੇ ਵਿਗਿਆਨਕ ਸਿੱਖਿਆ-ਨਵੀਨਤਾ ਅਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ‘ਸੈਂਟਰ ਪੁਆਇੰਟ ਆਫ ਐਕਸੀਲੈਂਸ’ ਬਣ ਗਈ ਹੈ। ਐਮ.ਆਰ.ਐਸ.ਪੀ.ਟੀ.ਯੂ. ਤਕਨੀਕੀ ਸਿੱਖਿਆ ਦੀ ਉੱਨਤੀ, ਖੋਜ ਅਤੇ ਨਵੀਨਤਾ ਦੁਆਰਾ ਸੰਚਾਲਿਤ ਵਿਕਾਸ ਲਈ ਵਚਨਬੱਧ ਹੈ।

ਐਮ.ਬੀ.ਏ ਹਸਪਤਾਲ ਪ੍ਰਸ਼ਾਸਨ ਬਾਰੇ ਸੰਖੇਪ ਜਾਣਕਾਰੀ:

ਸਹਿਮਤੀ ਪੱਤਰ ਦੇ ਅਨੁਸਾਰ, ਦੋਵਾਂ ਸੰਸਥਾਵਾਂ ਦਾ ਬੁਨਿਆਦੀ ਢਾਂਚਾ ਮਿਆਰੀ ਸਿੱਖਿਆ ਅਤੇ ਹੱਥੀਂ ਸਿਖਲਾਈ ਪ੍ਰਦਾਨ ਕਰਨ ਲਈ ਉਪਲਬਧ ਹੋਵੇਗਾ। ਜਦੋਂ ਕਿ ਐਮ.ਆਰ.ਐਸ.ਪੀ.ਟੀ.ਯੂ. ਨਵੇਂ ਕੋਰਸ ਵਿੱਚ ਉਮੀਦਵਾਰਾਂ ਲਈ ਬੋਰਡਿੰਗ ਅਤੇ ਰਹਿਣ-ਸਹਿਣ ਦੀਆਂ ਬੁਨਿਆਦੀ ਸਹੂਲਤਾਂ ਵੀ ਪ੍ਰਦਾਨ ਕਰੇਗਾ।

ਵਧੇਰੇ ਜਾਣਕਾਰੀ ਦਿੰਦੇ ਹੋਏ, ਦੋਵਾਂ ਸੰਸਥਾਵਾਂ ਦੇ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਏਮਜ਼ ਬਠਿੰਡਾ ਵਿਖੇ ਐੱਮ.ਬੀ.ਬੀ.ਐੱਸ., ਐੱਮ.ਡੀ. ਹਸਪਤਾਲ ਪ੍ਰਸ਼ਾਸਨ ਫੈਕਲਟੀ ਹੋਣ ਨਾਲ ਕਾਰੋਬਾਰੀ ਵਿਦਿਆਰਥੀਆਂ ਨੂੰ ਹਸਪਤਾਲ ਸੇਵਾਵਾਂ ਦੇ ਕੰਮਕਾਜ ਨੂੰ ਸਮਝਣ ਦੇ ਬਹੁਤ ਸਾਰੇ ਮੌਕੇ ਮਿਲਣਗੇ, ਜਿਸ ਨਾਲ ਲੀਡਰਸ਼ਿਪ ਅਤੇ ਲੋੜੀਂਦੇ ਹੁਨਰ ਵਿਕਸਿਤ ਕਰਨ ਵਿਚ ਸਹਾਇਤਾ ਮਿਲੇਗੀ ।

ਕੋਰਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਹਸਪਤਾਲ ਲੀਡਰਸ਼ਿਪ, ਮਨੁੱਖੀ ਸਰੋਤ, ਸਿਹਤ ਸੰਭਾਲ, ਵਿੱਤ, ਸਿਹਤ ਸੰਭਾਲ ਗੁਣਵੱਤਾ ਪ੍ਰਬੰਧਨ, ਮਹਾਂਮਾਰੀ ਅਤੇ ਆਫ਼ਤ ਪ੍ਰਬੰਧਨ, ਬਾਇਓਸਟੈਟਿਸਟਿਕਸ ਅਤੇ ਮਹਾਂਮਾਰੀ ਵਿਗਿਆਨ, ਹੈਲਥਕੇਅਰ ਪ੍ਰਬੰਧਨ, ਹਸਪਤਾਲ ਸੰਚਾਲਨ ਪ੍ਰਬੰਧਨ ਅਤੇ ਹੈਲਥਕੇਅਰ ਸੰਸਥਾਵਾਂ ਦੇ ਰਣਨੀਤਕ ਪ੍ਰਬੰਧਨ, ਸਿਹਤ ਜਾਣਕਾਰੀ ਵਰਗੇ ਖੇਤਰਾਂ ਵਿੱਚ ਹੁਨਰ ਨਿਰਮਾਣ ਪ੍ਰਬੰਧਨ, ਸਿਹਤ ਵਪਾਰ ਵਿਸ਼ਲੇਸ਼ਣ ਸ਼ਾਮਲ ਹਨ।

ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਏਮਜ਼ ਦੇ ਐਮਡੀ ਹਸਪਤਾਲ ਪ੍ਰਸ਼ਾਸਨ ਫੈਕਲਟੀ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਧੀਨ ਸਿਖਲਾਈ ਪ੍ਰਾਪਤ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗਾ ਤਾਂ ਜੋ ਵੱਖ-ਵੱਖ ਸਿੱਖਿਆ ਸ਼ਾਸਤਰੀ ਪਹੁੰਚਾਂ ਦੀ ਵਰਤੋਂ ਕਰਦੇ ਹੋਏ ਇੱਕ ਆਧੁਨਿਕ ਹਸਪਤਾਲ ਦੇ ਪ੍ਰਸ਼ਾਸਨਿਕ ਸੰਕਲਪਾਂ ਦਾ ਅਨੁਭਵ ਕੀਤਾ ਜਾ ਸਕੇ।

ਸਿੱਖਿਆ ਪ੍ਰਦਾਨ ਕਰਨ ਦੀ ਵਿਧੀ ਕਲਾਸਰੂਮ ਅਤੇ ਅਨੁਭਵੀ ਸਿੱਖਿਆ ਦਾ ਸੁਮੇਲ ਹੋਵੇਗੀ । ਅਨੁਭਵੀ ਸਿਖਲਾਈ ਵਿੱਚ ਏਮਜ਼ ਵਿੱਚ ਪ੍ਰਯੋਗਸ਼ਾਲਾ ਅਭਿਆਸ, ਅਸਾਈਨਮੈਂਟ, ਕੇਸ ਸਟੱਡੀ, ਸਿਮੂਲੇਸ਼ਨ ਅਤੇ ਕੰਮ ਦੇ ਏਕੀਕ੍ਰਿਤ ਸਿਖਲਾਈ ਦੀਆਂ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ। ਜਦੋਂ ਕਿ ਇਹ ਕੋਰਸ ਕਰਨ ਵਾਲੇ ਵਿਦਿਆਰਥੀ ਹਸਪਤਾਲ ਪ੍ਰਸ਼ਾਸਨ ਪ੍ਰੋਗਰਾਮ ਵਿੱਚ ਐਮ.ਬੀ.ਏ. ਸਫਲਤਾਪੂਰਵਕ ਕਰਨ ਤੋਂ ਬਾਅਦ ਏਮਜ਼ ਅਤੇ ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਸੰਸਥਾਵਾਂ ਦੇ ਸਾਬਕਾ ਵਿਦਿਆਰਥੀ ਬਣ ਕੇ ਮਾਣ ਮਹਿਸੂਸ ਕਰਣਗੇ।

ਮੁਢਲੇ ਤੌਰ ਤੇ ਐਮ.ਬੀ.ਏ. (ਹਸਪਤਾਲ ਪ੍ਰਸ਼ਾਸਨ) ਦੇ ਕੋਰਸ ਵਿਚ 30 ਤੋਂ 60 ਸੀਟਾਂ ਦੇ ਵਿਚਕਾਰ ਦਾਖਲੇ ਦਾ ਪ੍ਰਸਤਾਵ ਹੈ, ਜਦੋਂ ਕਿ ਦੋ ਸਾਲਾਂ ਦਾ ਪ੍ਰੋਗਰਾਮ ਚਾਰ ਸਮੈਸਟਰਾਂ ਵਿਚ ਪੂਰਾ ਹੋਵੇਗਾ। ਸਿੱਖਿਆ ਪ੍ਰਦਾਨ ਕਰਨ ਦਾ ਤਰੀਕਾ ਔਫਲਾਈਨ ਹੀ ਹੋਵੇਗੇ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION