35.6 C
Delhi
Sunday, May 5, 2024
spot_img
spot_img

ਇੰਜੀਨੀਅਰ ਹੁੰਦੇ ਬਣਾਉਣ ਨੂੰ ਘਰ ਮੀਆਂ, ਪੁਲ ਬਣਾਉਣ ਦਾ ਕਾਰਜ ਵੀ ਕਰਨ ਮੀਆਂ

ਅੱਜ-ਨਾਮਾ

ਇੰਜੀਨੀਅਰ ਹੁੰਦੇ ਬਣਾਉਣ ਨੂੰ ਘਰ ਮੀਆਂ,
ਪੁਲ ਬਣਾਉਣ ਦਾ ਕਾਰਜ ਵੀ ਕਰਨ ਮੀਆਂ।

ਸੋਹਣਿਆਂ ਘਰਾਂ ਦਾ ਉਹੀ ਬਣਾਉਣ ਨਕਸ਼ਾ,
ਸੋਹਣੀ ਥਾਂ ਉੱਪਰ ਨੀਂਹ ਉਹ ਧਰਨ ਮੀਆਂ।

ਗਲਤੀ-ਕਮੀ ਨਹੀਂ ਕਿਤੇ ਕੋਈ ਰਹਿ ਜਾਵੇ,
ਮੁੜ-ਮੁੜ ਚੈੱਕ ਕਰਦੇ ਨਾਲੇ ਡਰਨ ਮੀਆਂ।

ਪਰ ਜੇ ਨੀਤ ਦੇ ਅੰਦਰ ਕੁਝ ਖੋਟ ਆ ਜਾਏ,
ਭੁਲਾ ਕੇ ਫਰਜ਼ ਫਿਰ ਗੋਲਕਾਂ ਭਰਨ ਮੀਆਂ।

ਫੜਿਆ ਜਾਂਦਾ ਫਿਰ ਕੋਈ ਪੰਜਾਬ ਦੇ ਵਿੱਚ,
ਪਕੜਿਆ ਵਿੱਚ ਬਿਹਾਰ ਕੋਈ ਜਾਏ ਮੀਆਂ।

ਨਿਕਲਦੇ ਦੌਲਤ ਦੇ ਢੇਰ ਆ ਸਾਫ ਦਿੱਸਦੇ,
ਵਿੰਹਦੀਆਂ ਅੱਖਾਂ, ਯਕੀਨ ਨਾ ਆਏ ਮੀਆਂ।

-ਤੀਸ ਮਾਰ ਖਾਂ
ਅਗਸਤ 29, 2022

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION