39 C
Delhi
Friday, April 26, 2024
spot_img
spot_img

ਇੰਗਲੈਂਡ ਤੋਂ ਆਏ ਵਫਦ ਵੱਲੋਂ ‘ਆਪਣੀਆਂ ਜੜ੍ਹਾਂ ਨਾਲ ਜੁੜੋ‘ ਪ੍ਰੋਗਰਾਮ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ

ਜਲੰਧਰ, 17 ਅਗਸਤ, 2019:

ਇੰਗਲੈਂਡ ਤੋਂ ਆਏ ਨੌਜਵਾਨਾਂ ਦੇ ਵਫਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਚਲਾਏ ਗਏ ਪ੍ਰੋਗਰਾਮ ‘ਆਪਣੀ ਜੜ੍ਹਾਂ ਨਾਲ ਜੁੜੋ‘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਉਪਰਾਲੇ ਰਾਹੀ ਉਨ੍ਹਾਂ ਨੂੰ ਆਪਣੇ ਪੁਰਖਿਆਂ ਦੀ ਮਾਤ ਭੂਮੀ ਨਾਲ ਜੁੜਨ ਦਾ ਮੌਕਾ ਮਿਲਿਆ ਹੈ।

ਅੱਜ ਇੱਥੇ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਮਸ਼ਹੂਰ ਨਿਰਮਾਨ ਕੰਪਨੀ ‘ਸਾਵੀ ਇੰਟਰਨੈਸ਼ਨਲ‘ ਨਾਲ ਗੱਲਬਾਤ ਕਰਦਿਆਂ ਵਫ਼ਦ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਬੜਾ ਹੀ ਯਾਦਗਾਰ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋਣ ਦਾ ਸੁਭਾਗ ਹਾਸਲ ਹੋਇਆ ਹੈ ਜਿਸ ਨਾਲ ਉਨ੍ਹਾਂ ਨੂੰ ਆਪਣੇ ਪੁਰਖਿਆਂ ਦੀ ਧਰਤੀ ਨਾਲ ਸਿੱਧੇ ਤੌਰ ‘ਤੇ ਜੁੜਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਜਾਣਕਾਰੀਆਂ ਹਾਸਲ ਹੋਈਆਂ, ਜਿਨ੍ਹਾਂ ਬਾਰੇ ਉਹ ਪੂਰੀ ਤਰ੍ਹਾਂ ਅਣਜਾਣ ਸਨ।

ਵਫਦ ਨੇ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਖ-ਵੱਖ ਜ਼ਿਲਿ੍ਹਆਂ ਵਿੱਚ ਵੀ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੁਆਰਾ ਕੀਤੀ ਗਈ ਆਓ ਭਗਤ ਨਾਲ ਇਹ ਦੌਰਾ ਹੋਰ ਵੀ ਯਾਦਗਾਰ ਬਣ ਗਿਆ ਹੈ।

ਇਸ ਮੌਕੇ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਦਾ ਦੌਰਾ ਕਰਦੇ ਹੋਏ ਇਸ ਵਫਦ ਵਿੱਚ ਸ਼ਾਮਲ ਨੌਜਵਾਨ ਕੁੜੀਆਂ/ਮੁੰਡਿਆਂ ਨੇ ਰਗਬੀ ਬਾਲ, ਫੁਟਬਾਲ ਦੇ ਡਿਜ਼ਾਇਨ, ਬਣਤਰ ਅਤੇ ਪੈਕਿੰਗ ਹੋਣ ਤੱਕ ਦਾ ਕੰਮ ਦੇਖਿਆ। ਸਾਵੀ ਇੰਟਰਨੈਸ਼ਨਲ ਦੇ ਡਾਇਰੈਟਕਰ ਮੁਕੁਲ ਵਰਮਾ ਨੇ ਬੱਚਿਆਂ ਨੂੰ ਸਮੁੱਚੀ ਪ੍ਰਕਿਰਿਆਂ ਬਾਰੇ ਬੜੀ ਬਾਰੀਕੀ ਨਾਲ ਦੱਸਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION