35.6 C
Delhi
Sunday, May 5, 2024
spot_img
spot_img

ਇਕਪਾਸੜ ਕਵਰੇਜ ਤੋਂ ਨਾਰਾਜ਼ ਕਿਸਾਨਾਂ ਨੇ ‘ਆਜ ਤਕ’ ਦੀ ਟੀਮ ਘੇਰੀ, ਮੁਆਫ਼ੀ ਮੰਗਵਾਈ – ਵੀਡੀਓ ਵੀ ਵੇਖ਼ੋ

ਯੈੱਸ ਪੰਜਾਬ
ਪਟਿਆਲਾ, 18 ਅਕਤੂਬਰ, 2020:
ਦੇਸ਼ ਦੇ ਵਧੇਰੇ ਕੌਮੀ ਚੈਨਲਾਂ ਵੱਲੋਂ ਕਿਸਾਨ ਸੰਘਰਸ਼ ਨੂੰ ਅਣਗੌਲਿਆਂ ਕਰਨ ਅਤੇ ਪਰਾਲੀ ਸਾੜਨ ਦੀਆਂ ਖ਼ਬਰਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤੇ ਜਾਣ ਤੋਂ ਔਖ਼ੇ ਕਿਸਾਨਾਂ ਨੇ ਅੱਜ ਕੌਮੀ ਖ਼ਬਰ ਚੈਨਲ ‘ਆਜ ਤਕ’ ਦੀ ਇਕ ਟੀਮ ਨੂੰ ਘੇਰ ਲਿਆ ਅਤੇ ਆਪਣਾ ਪੱਖ ਰੱਖਦਿਆਂ ਉਨ੍ਹਾਂ ਤੋਂ ਮੁਆਫ਼ੀ ਮੰਗਵਾਈ।

ਘਟਨਾ ਪਿੰਡ ਦੌਣ ਕਲਾਂ ਦੀ ਹੈ ਜਿੱਥੇ ਅੱਜ ‘ਆਜ ਤਕ’ ਦੀ ਇਕ ਮਹਿਲਾ ਰਿਪੋਰਟਰ ਅਤੇ ਕੈਮਰਾਮੈਨ ਪਰਾਲੀ ਸੜਦੀ ਦੀ ਵੀਡੀਓ ਸ਼ੂਟ ਕਰਨ ਪਹੁੰਚੇ ਤਾਂ ਨੇੜੇ ਹੀ ਕਿਸਾਨ ਅੰਦੋਲਨ ਦਾ ਹਿੱਸਾ ਕੁਝ ਕਿਸਾਨ ਇਕੱਠੇ ਹੋ ਗਏ ਅਤੇ ਇਸ ਦਾ ਵਿਰੋਧ ਕੀਤਾ।

ਉਨ੍ਹਾਂ ਦਾ ਤਰਕ ਸੀ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਬਾਰੇ ਤਾਂ ਚੈਨਲ ਵੱਲੋਂ ਇਕ ਵੀ ਖ਼ਬਰ ਨਹੀਂ ਵਿਖ਼ਾਈ ਜਾ ਰਹੀ ਪਰ ਕਿਸਾਨਾਂ ਨੂੰ ਬਦਨਾਮ ਕਰਨ ਲਈ ਪਰਾਲੀ ਸੜਦੀ ਦੇ ਵੀਡੀਓ ਸ਼ੂਟ ਕਰਕੇ ਕਿਸਾਨਾਂ ਵੱਲੋਂ ਕਾਨੂੰਨਾਂ ਦੀਆਂ ਧੱਜੀਆਂ ਉਡਾਉਣ ਦੀਆਂ ਖ਼ਬਰਾਂ ਪ੍ਰਮੁੱਖ਼ਤਾ ਨਾਲ ਟੈਲੀਕਾਸਟ ਕੀਤੀਆਂ ਜਾ ਰਹੀਆਂ ਹਨ।

ਉਹਨਾਂ ਆਖ਼ਿਆ ਕਿ ਚੈਨਲ ਨੂੰ ਪਰਾਲੀ ਸੜਦੀ ਨਜ਼ਰ ਆਉਂਦੀ ਹੈ, ਰੇਲ ਪਟੜੀਆਂ ’ਤੇ ਬੈਠੇ ਕਿਸਾਨ ਨਜ਼ਰ ਨਹੀਂ ਆਉਂਦੇ ਜੋ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਅਤੇ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰਦੇ ਆ ਰਹੇ ਹਨ। ਉਹਨਾਂ ਆਖ਼ਿਆ ਕਿ ਇਨ੍ਹਾਂ ਨੂੰ ਪਰਾਲੀ ਦਿੱਸਦੀ ਹੈ ਜ਼ਿੰਮੀਂਦਾਰ ਮਰਦਾ ਨਜ਼ਰ ਨਹੀਂ ਆਉਂਦਾ।

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦੇਣਗੇ ਅਤੇ ਉਨ੍ਹਾਂ ਨੇ ਨਾ ਕੇਵਲ ਚੈਨਲ ਦੇ ਕੈਮਰਾਮੈਨ ਵੱਲੋਂ ਸ਼ੂਟ ਕੀਤੀ ਵੀਡੀਉ ਡਿਲੀਟ ਕਰਵਾਈ ਸਗੋਂ ਮਹਿਲਾ ਰਿਪੋਰਟਰ ਤੋਂ ਕੈਮਰੇ ’ਤੇ ਮੁਆਫ਼ੀ ਵੀ ਮੰਗਵਾਈ ਜਿਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਇਆ ਗਿਆ।

ਪਰਾਲੀ ਸਾੜਨ ਦੇ ਮਾਮਲੇ ਵਿੱਚ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸ: ਮੱਖਣ ਸਿੰਘ ਨੇ ਕਿਹਾ ਕਿ ਇਹ ਅੱਗ ਜ਼ਿੰਮੀਂਦਾਰ ਨੇ ਨਹੀਂ ਲਾਈ, ਸਾਡੀ ਜੱਥੇਬੰਦੀ ਨੇ ਲੁਆਈ ਹੈ ਅਤੇ ਜੇ ਕਿਸੇ ਨੇ ਕੋਈ ਪਰਚਾ ਕਰਨਾ ਹੈ ਤਾਂ ਸਾਡੇ ’ਤੇ ਕੀਤਾ ਜਾਵੇ।

ਇਕਪਾਸੜ ਕਵਰੇਜ ਤੋਂ ਨਾਰਾਜ਼ ਕਿਸਾਨਾਂ ਨੇ ‘ਆਜ ਤਕ’ ਦੀ ਟੀਮ ਘੇਰੀ, ਮੁਆਫ਼ੀ ਮੰਗਵਾਈ

ਇਕਪਾਸੜ ਕਵਰੇਜ ਤੋਂ ਨਾਰਾਜ਼ ਕਿਸਾਨਾਂ ਨੇ ‘ਆਜ ਤਕ’ ਦੀ ਟੀਮ ਘੇਰੀ, ਮੁਆਫ਼ੀ ਮੰਗਵਾਈ Alleging biased coverage of ‘Kisan’ issues, Farmers ‘gherao’ Aaj Tak Team in Punjab #AajTak #Punjab #Patiala #DaunKalan #Farmers #PunjabFarmers #FarmersAgitation #StubbleBurning #BKU #BKUUgrahan #Ugrahan #NationalChannels #NewsChannels #NationalNewsChannels #BiasedCoverage #KisanSangharsh #FarmLaws #BlackFarmLaws #AajTakTeam #AajTakTeamGherao #Gherao

Posted by Yes Punjab on Sunday, October 18, 2020

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION