33.1 C
Delhi
Wednesday, May 8, 2024
spot_img
spot_img

ਆਰ.ਐਨ.ਸਿੰਘ ਦੀ ਯਾਦ ‘ਚ ਤਿੰਨ ਰੋਜ਼ਾ ਫੋਟੋ ਪ੍ਰਦਰਸ਼ਨੀ ਨੂੰ ਭਰਵਾਂ ਹੁੰਗਾਰਾ, ਮੀਡੀਆ ਤੇ ਵਿੱਦਿਅਕ ਜਗਤ ਨਾਲ ਜੁੜੀਆਂ ਨਾਮਵਰ ਹਸਤੀਆਂ ਨੇ ਦੇਖੀ ਪ੍ਰਦਰਸ਼ਨੀ

Photo Exhibition in RN Singh’s memory gets huge response; Media and Academic personalities visit Virsa Vihar

ਯੈੱਸ ਪੰਜਾਬ
ਜਲੰਧਰ, 27 ਜਨਵਰੀ, 2023 –
ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਪ੍ਰਧਾਨ ਸ੍ਰੀ ਆਰ.ਐਨ. ਸਿੰਘ ਦੀ ਬਰਸੀ ਦੇ ਮੌਕੇ ‘ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਤੇ ਵਿਰਸਾ ਵਿਹਾਰ ਵਲੋਂ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫ਼ਜਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਵਿਚ ਚੱਲ ਰਹੀ ਤਿੰਨ ਰੋਜ਼ਾ ਫੋਟੋ ਪ੍ਰਦਰਸ਼ਨੀ ਦੇ ਅੱਜ ਆਖ਼ਰੀ ਦਿਨ ਮੀਡੀਆ ਤੇ ਵਿੱਦਿਅਕ ਜਗਤ ਨਾਲ ਜੁੜੀਆਂ ਵੱਖ-ਵੱਖ ਨਾਮਵਰ ਸਖਸ਼ੀਅਤਾਂ ਨੇ ਫੋਟੋ ਪ੍ਰਦਰਸ਼ਨੀ ਦੇਖੀ ਅਤੇ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦਰਸ਼ਨੀ ਵਿਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦੀਆਂ ਫੋਟੋਆਂ ਨੂੰ ਪੰਜਾਬ ਪ੍ਰੈਸ ਕਲੱਬ ਵੱਲੋਂ ਗਠਿਤ ਕੀਤੀ ਗਈ ਜੱਜਾਂ ਦੀ ਟੀਮ ਨੇ ਫੋਟੋਗ੍ਰਾਫੀ ਦੇ ਮਾਪਦੰਡਾਂ ਨੂੰ ਮੁੱਖ ਰੱਖਦਿਆਂ ਨਤੀਜੇ ਤਿਆਰ ਕਰ ਲਏ ਹਨ ਇਨ੍ਹਾਂ ਨਤੀਜਿਆਂ ਦੇ ਆਧਾਰ ‘ਤੇ 28 ਜਨਵਰੀ ਨੂੰ ਪੰਜਾਬ ਪ੍ਰੈਸ ਕਲੱਬ ਵਿਖੇ ਬਾਅਦ ਦੁਪਹਿਰ 12 ਤੋਂ 2 ਵਜੇ ਹੋ ਰਹੇ ਸੈਮੀਨਾਰ ਦੌਰਾਨ ਪ੍ਰਤੀਯੋਗੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜੇਤੂ ਪ੍ਰਤੀਯੋਗੀਆਂ ਤੋਂ ਇਲਾਵਾ ਭਾਗ ਲੈਣ ਵਾਲੇ ਹਰੇਕ ਪ੍ਰਤਿਯੋਗੀ ਨੂੰ ਸਰਟੀਫਿਕੇਟ ਦੇ ਕੇ ਹੌਸਲਾ-ਅਫ਼ਜ਼ਾਈ ਵੀ ਕੀਤੀ ਜਾਵੇਗੀ।

ਫੋਟੋ ਪ੍ਰਦਰਸ਼ਨੀ ਦੇ ਅੱਜ ਅੰਤਿਮ ਦਿਨ ਸ਼ਹਿਰ ਦੇ ਵੱਖ-ਵੱਖ ਪੱਤਰਕਾਰਾਂ, ਕਾਲਜਾਂ ਦੇ ਵਿਦਿਆਰਥੀਆਂ ਤੇ ਮੀਡੀਆ ਜਗਤ ਨਾਲ ਜੁੜੇ ਹੋਰ ਲੋਕਾਂ ਵਿੱਚੋਂ ਸਾਬਕਾ ਸਹਾਇਕ ਐਡਵੋਕੇਟ ਜਨਰਲ ਹਰਪ੍ਰੀਤ ਸੰਧੂ, ਪ੍ਰਿਥੀਪਾਲ ਸਿੰਘ ਮਾੜੀਮੇਘਾ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਹਾਲ, ਗੁਰਦੀਪ ਸਿੰਘ, ਪ੍ਰੋਫੈਸਰ ਅਨਿਲ ਗੁਪਤਾ ਏ.ਪੀ.ਜੇ ਕਾਲਜ, ਵਾਸੁਦੇਵ ਬਿਸਵਾਸ ਕਲਪਕਾਰ, ਰਾਜੀਵ ਵਧਵਾ, ਇੰਦਰਜੀਤ ਚਿੱਤਰਕਾਰ, ਕੰਨਿਆ ਮਹਾਂ ਵਿਦਿਆਲਿਆ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ, ਸੁਰਜੀਤ ਸਿੰਘ ਜੰਡਿਆਲਾ, ਰਾਜੇਸ਼ ਥਾਪਾ, ਰਮੇਸ਼ ਗਾਬਾ, ਰਾਕੇਸ਼ ਬਾਬੀ, ਟਿੰਕੂ ਪੰਡਿਤ, ਸੰਦੀਪ ਵਰਮਾ, ਧਰਮਿੰਦਰ ਸੋਂਧੀ, ਨਵਵਿਕਾਸ ਸਿੰਪੂ, ਜੇ.ਐਸ.ਸੋਢੀ, ਰਮੇਸ਼ ਭਗਤ, ਐਸ.ਕੇ.ਸਕਸੈਨਾ, ਹਰਵਿੰਦਰ ਸਿੰਘ ਫੁੱਲ, ਗੁਰਨੇਕ ਵਿਰਦੀ ਤੋਂ ਇਲਾਵਾ ਕਈ ਨਾਮਵਰ ਸਖ਼ਸ਼ੀਅਤਾਂ ਪ੍ਰਦਰਸ਼ਨੀ ਦੇਖਣ ਲਈ ਪੁੱਜੀਆਂ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION