33.1 C
Delhi
Wednesday, May 8, 2024
spot_img
spot_img

‘ਆਪ’ ਵੱਲੋਂ ਮਿਉਂਸਪਲ ਚੋਣਾਂ ਲਈ 129 ਉਮੀਦਵਾਰਾਂ ਦਾ ਐਲਾਨ, ਭਗਵੰਤ ਮਾਨ ਨੇ ਕਿਹਾ ਚੋਣਾਂ ’ਚ ਵੱਡੀ ਜਿੱਤ ਪ੍ਰਾਪਤ ਕਰਾਂਗੇ

ਯੈੱਸ ਪੰਜਾਬ
ਚੰਡੀਗੜ, 17 ਜਨਵਰੀ, 2021:
ਪੰਜਾਬ ਵਿੱਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ 10 ਸ਼ਹਿਰਾਂ ਵਾਸਤੇ 129 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਅਜਨਾਲਾ ਨਗਰ ਪੰਚਾਇਤ ਦੇ 15 ਵਾਰਡਾਂ ਤੋਂ, ਦਸੂਹਾ ਮਿਉਂਸਪਲਾ ਕੌਂਸਲ ਲਈ 12 ਵਾਰਡਾਂ ਤੋਂ, ਖੰਨਾ ਮਿਊਂਸਪਲ ਕੌਂਸਲ ਲਈ 16 ਵਾਰਡਾਂ ਤੋਂ, ਕੋਠਾ ਗੁਰੂ ਨਗਰ ਪੰਚਾਇਤ ਲਈ 11 ਵਾਰਡਾਂ ਤੋਂ, ਕੁਰਾਲੀ ਮਿਊਂਸਪਲ ਕੌਂਸਲ ਲਈ 6 ਵਾਰਡਾਂ ਤੋਂ, ਲਾਲੜੂ ਮਿਊਂਸਪਲ ਕੌਂਸਲ ਲਈ 14 ਵਾਰਡਾਂ ਤੋਂ, ਪਾਤੜਾਂ ਮਿਊਂਸਪਲ ਕੌਂਸਲ ਲਈ 11 ਵਾਰਡਾਂ ਤੋਂ, ਪੱਟੀ ਮਿਊਂਸਪਲ ਕੌਂਸਲ ਲਈ 19 ਵਾਰਡਾਂ ਤੋਂ, ਸਮਾਣਾ ਮਿਊਂਸਪਲ ਕੌਂਸਲ ਲਈ 20 ਵਾਰਡਾਂ ਅਤੇ ਸ੍ਰੀ ਹਰਗੋਬਿੰਦਪੁਰ ਮਿਊਂਸਪਲ ਕੌਂਸਲ ਲਈ 5 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।

ਭਗਵੰਤ ਮਾਨ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰਕੇ ਉਭਰੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਚੋਣਾਂ ਦੇ ਵਿੱਚ ਇਮਾਨਦਾਰ ਅਤੇ ਮਿਹਨਤੀ ਉਮੀਦਵਾਰਾਂ ਨੂੰ ਜਿਤਾਉਣ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION