ਅੱਜ-ਨਾਮਾ
ਆਈ ਪਹਿਲੀ ਨਵੰਬਰ ਤਾਂ ਯਾਦ ਆਈ,
ਬਾਹਲਾ ਵੱਡਾ ਸੀ ਸਾਡਾ ਪੰਜਾਬ ਮਿੱਤਰ।
ਵੰਡਿਆ ਦੇਸ਼ ਤਾਂ ਵੰਡ ਪੰਜਾਬ ਹੋਇਆ,
ਬਚੇ ਪੰਜਾਂ `ਚੋਂ ਢਾਈ ਕੁ ਆਬ ਮਿੱਤਰ।
ਟੁੱਟਿਆ ਜਦੋਂ ਹਰਿਆਣਾ ਤੇ ਰਿਹਾ ਬਾਕੀ,
ਮਾਝਾ, ਮਾਲਵਾ ਜਾਂ ਫਿਰ ਦੋਆਬ ਮਿੱਤਰ।
ਕਿੰਨਾ ਪਾਣੀ ਤੇ ਵਹਿ ਗਿਆ ਖੂਨ ਕਿੰਨਾ,
ਲਾਉਣਾ ਔਖਾ ਹੈ ਬੜਾ ਹਿਸਾਬ ਮਿੱਤਰ।
ਹੋਈ-ਬੀਤੀ ਦਾ ਰੋਣ ਤਾਂ ਭੁੱਲ ਜਾਈਏ,
ਭੁੱਲਣ ਸੌਖਾ ਨਾ ਉਂਜ ਤਾਂ ਦੁੱਖ ਮਿੱਤਰ।
ਖਹਿੜਾ ਮਨ ਦਾ ਛੱਡੇਗਾ ਫਿਕਰ ਤਾਹੀਂ,
ਦਿੱਸੇ ਜੇਕਰ ਅਗਾਹਾਂ ਦੀ ਸੁੱਖ ਮਿੱਤਰ।
-ਤੀਸ ਮਾਰ ਖਾਂ
2 ਨਵੰਬਰ, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ