ਅੱਜ-ਨਾਮਾ
ਅਮਰੀਕਾ ਹੋਰਾਂ ਨੂੰ ਮੱਤਾਂ ਤਾਂ ਨਿੱਤ ਦੇਂਦਾ,
ਵਿਹੜੇ ਅੰਦਰ ਨਹੀਂ ਮਾਰਦਾ ਝਾਤ ਬੇਲੀ।
ਚੱਲਦੀ ਕਿਤੇ ਗੋਲੀ, ਹਿੰਸਾ ਹੋਏ ਕਿਧਰੇ,
ਨਵੀਂਉਂ-ਨਵੀਂ ਹੋ ਰਹੀ ਵਾਰਦਾਤ ਬੇਲੀ।
ਨਸਲਵਾਦ ਦੀ ਕਿਤੇ ਆ ਝਲਕ ਮਿਲਦੀ,
ਕਰ ਜਾਏ ਕੋਈ ਅੱਲ੍ਹੜ ਖੁਰਾਫਾਤ ਬੇਲੀ।
ਕਿਧਰੇ ਵੇਖ ਦਸਤਾਰ ਕੋਈ ਕਰੇ ਹਮਲਾ,
ਹਮਲਾਵਰ ਟੋਲਾ ਵੀ ਬੜੀ ਜਮਾਤ ਬੇਲੀ।
ਵੇਖ ਕੇ ਬੰਦੇ ਦਾ ਰੰਗ ਜਦ ਕਤਲ ਹੁੰਦਾ,
ਹੋਵੇ ਅਮਰੀਕਾ ਦਾ ਰੰਗ ਬਦਰੰਗ ਬੇਲੀ।
ਆਪਣੇ ਅੰਦਰ ਸੁਧਾਰ ਨਾ ਕਰੇ ਜਿਹੜਾ,
ਮਾਰਦਾ ਹੋਰਾਂ ਲਈ ਚੋਭ ਦਾ ਡੰਗ ਬੇਲੀ।
-ਤੀਸ ਮਾਰ ਖਾਂ
ਅਪ੍ਰੈਲ 16, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ